ਸ਼ਾਹਿਦ ਕਪੂਰ ਨੇ ‘ਅਸ਼ਵਤਥਾਮਾ ਦਿ ਸਾਗਾ ਕੰਟੀਨਿਊਜ਼’ ’ਚ ਨਿਭਾਈ ‘ਅਸ਼ਵਤਥਾਮਾ’ ਦੀ ਯਾਦਗਾਰ ਭੂਮਿਕਾ

Wednesday, Mar 20, 2024 - 11:20 AM (IST)

ਮੁੰਬਈ (ਬਿਊਰੋ) - ਪੂਜਾ ਐਂਟਰਟੇਨਮੈਂਟ ਇਕ ਦਮਦਾਰ ਕਹਾਣੀ ਨਾਲ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਪ੍ਰਾਚੀਨ ਦੰਤਕਥਾਵਾਂ ਆਧੁਨਿਕ ਮਾਰਵਲਜ਼ ਨਾਲ ਮਿਲਦੀਆਂ ਹਨ। ਸ਼ਾਹਿਦ ‘ਅਸ਼ਵਤਥਾਮਾ ਦਿ ਸਾਗਾ ਕੰਟੀਨਿਊਜ਼’ ’ਚ ਹੁਣ ਤੱਕ ਦੀ ਆਪਣੀ ਸਭ ਤੋਂ ਯਾਦਗਾਰ ਭੂਮਿਕਾ ’ਚ ਨਜ਼ਰ ਆਉਣਗੇ। ਇਹ ਸ਼ਾਨਦਾਰ ਫਿਲਮ ਇਕ ਦਿਲਚਸਪ ਕਹਾਣੀ ਨੂੰ ਦਰਸਾਉਂਦੀ ਹੈ ਜੋ ਫਿਲਮ ’ਚ ਮਿੱਥ ਤੇ ਹਕੀਕਤ ਵਿਚਾਲੇ ਧੁੰਦਲੀ ਲਾਈਨ ਨੂੰ ਉਜਾਗਰ ਕਰਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ

ਮੈਗਨਸ ਓਪਸ ‘ਅਸ਼ਵਤਥਾਮਾ ਦਿ ਸਾਗਾ ਕੰਟੀਨਿਊਜ਼’ 5 ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਮਹਾਭਾਰਤ ਦੇ ਅਮਰ ਯੋਧੇ ਅਸ਼ਵਤਥਾਮਾ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ, ਜੋ ਅੱਜ ਵੀ ਸਾਡੇ ਵਿਚਾਲੇ ਚੱਲਦੇ ਹਨ। ਆਧੁਨਿਕ ਟੈਕਨਾਲੋਜੀ ਤੇ ਮਨੁੱਖਜਾਤੀ ਦੀਆਂ ਕਮਾਲ ਦੀਆਂ ਕਾਬਲੀਅਤਾਂ ਨਾਲ ਭਰੀ ‘ਅਸ਼ਵਤਥਾਮਾ’ ਇਕ ਹਾਈ-ਆਕਟੇਨ, ਐਕਸ਼ਨ ਨਾਲ ਭਰਪੂਰ ਕਹਾਣੀ ਹੈ ਜੋ ਸ਼ਕਤੀਸ਼ਾਲੀ ਵਿਰੋਧੀਆਂ ਦਾ ਸਾਹਮਣਾ ਕਰਦੇ ਹੋਏ ਆਧੁਨਿਕਤਾ ਨੂੰ ਚੁਣੌਤੀ ਦਿੰਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨੰਨ੍ਹੇ ਪੁੱਤਰ ਸ਼ੁੱਭਦੀਪ ਦਾ ਵਿੰਨ੍ਹਿਆ ਕੰਨ, ਜਾਣੋ ਕੀ ਹੈ ਵਜ੍ਹਾ

ਜਿਵੇਂ ਕਿ ਅਜੋਕੇ ਸਮੇਂ ’ਚ ਫਸੇ ਹੋਏ ਮਹਾਨ ਸ਼ਖਸੀਅਤ ਦਾ ਭੇਤ ਉਜਾਗਰ ਹੁੰਦਾ ਹੈ, ਫਿਲਮ ਇਕ ਅਮਰ ਆਤਮਾ ਦੇ ਅੰਤਰ ਮਨ ਦੀ ਪੜਚੋਲ ਕਰਦੀ ਹੈ, ਇਹ ਦੱਸਦੀ ਹੈ ਕਿ ਉਹ ਦੁਨੀਆਂ ਨੂੰ ਕਿਵੇਂ ਦੇਖਦਾ ਹੈ, ਜਿਸ ਨੂੰ ਉਸਨੇ ਹਜ਼ਾਰਾਂ ਸਾਲਾਂ ਤੋਂ ਅਨੁਭਵ ਕੀਤਾ ਹੈ। ਫਿਲਮ ਦਾ ਨਿਰਮਾਣ ਵਾਸ਼ੂ ਭਗਨਾਨੀ, ਜੈਕੀ ਭਗਨਾਨੀ ਤੇ ਦੀਪਸ਼ਿਖਾ ਦੇਸ਼ਮੁਖ ਨੇ ਅਪਣੇ ਬੈਨਰ ਪੂਜਾ ਐਂਟਰਟੇਨਮੈਂਟ ਹੇਠ ਕੀਤਾ ਹੈ ਤੇ ਨਿਰਦੇਸ਼ਕ ਸਚਿਨ ਰਵੀ ਹਨ। ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News