ਸ਼ਾਹਿਦ ਕਪੂਰ ਨੇ ਪਤਨੀ ਮੀਰਾ ਦੀ ਸਾਂਝੀ ਕੀਤੀ ਅਜਿਹੀ ਵੀਡੀਓ, ਕੁਝ ਹੀ ਪਲਾਂ ’ਚ ਹੋਈ ਵਾਇਰਲ

Monday, Nov 01, 2021 - 11:25 AM (IST)

ਸ਼ਾਹਿਦ ਕਪੂਰ ਨੇ ਪਤਨੀ ਮੀਰਾ ਦੀ ਸਾਂਝੀ ਕੀਤੀ ਅਜਿਹੀ ਵੀਡੀਓ, ਕੁਝ ਹੀ ਪਲਾਂ ’ਚ ਹੋਈ ਵਾਇਰਲ

ਮੁੰਬਈ (ਬਿਊਰੋ)– ਸ਼ਾਹਿਦ ਕਪੂਰ ਨੇ ਆਪਣੀ ਪਤਨੀ ਮੀਰਾ ਰਾਜਪੂਤ ਦੀ ਇਕ ਵੀਡੀਓ ਸੋਸ਼ਲ ਮੀਡਆ ’ਤੇ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਬਾਲੀਵੁੱਡ ਦੇ ਕਈ ਕਲਾਕਾਰ ਅਕਸਰ ਆਪਣੀਆਂ ਪਤਨੀਆਂ ਨਾਲ ਨਜ਼ਰ ਆਉਂਦੇ ਹਨ ਤੇ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਹਨ, ਜੋ ਤੇਜ਼ੀ ਨਾਲ ਵਾਇਰਲ ਵੀ ਹੁੰਦੀਆਂ ਹਨ। ਇਨ੍ਹਾਂ ’ਚ ਇਕ ਨਾਂ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦਾ ਵੀ ਹੈ।

ਹੁਣ ਸ਼ਾਹਿਦ ਕਪੂਰ ਨੇ ਪਤਨੀ ਮੀਰਾ ਰਾਜਪੂਤ ਦੀ ਇਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਮੀਰਾ ਰਾਜਪੂਤ ਨੂੰ ਕੱਪੜੇ ਪਹਿਨਦੇ ਵੇਖਿਆ ਜਾ ਸਕਦਾ ਹੈ। ਵੀਡੀਓ ’ਚ ਸ਼ਾਹਿਦ ਕਪੂਰ ਨੇ ਸਲੈਕ ਕਲਰ ਦਾ ਚਸ਼ਮਾ ਲਗਾ ਰੱਖਿਆ ਹੈ। ਉਥੇ ਮੀਰਾ ਰਾਜਪੂਤ ਸਲਵਾਰ ਪਹਿਨਦੀ ਨਜ਼ਰ ਆ ਰਹੀ ਹੈ। ਸ਼ਾਹਿਦ ਕਪੂਰ ਨੇ ਇਹ ਸੈਲਫ਼ੀ ਵੀਡੀਓ ਬਣਾਈ ਹੈ। ਇਸ ਦੇ ਨਾਲ ਉਹ ਮੁਸਕਰਾ ਰਹੀ ਹੈ। ਵੀਡੀਓ ਨੂੰ ਹੁਣ ਤਕ 6 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਲੈ ਕੇ ਟਰੋਲ ਹੋਈ ਸ਼ਹਿਨਾਜ਼, ਟਵਿੱਟਰ 'ਤੇ #StopUsingSidharthShukla ਹੋ ਰਿਹਾ ਟਰੈਂਡ

ਸ਼ਾਹਿਦ ਕਪੂਰ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਮੀਰਾ ਕਪੂਰ।’ ਦਰਅਸਲ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਮਾਲਦੀਵ ’ਚ ਛੁੱਟੀਆਂ ਮਨਾ ਰਹੇ ਹਨ। ਇਸ ਦੌਰਾਨ ਦੋਵੇਂ ਆਪਣੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕਰ ਰਹੇ ਹਨ। ਕਈ ਲੋਕ ਸ਼ਾਹਿਦ ਕਪੂਰ ਨੂੰ ਇਸ ਵੀਡੀਓ ਲਈ ਟਰੋਲ ਵੀ ਕਰ ਰਹੇ ਹਨ। ਉਥੇ ਇਸ ’ਤੇ ਮੀਰਾ ਰਾਜਪੂਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ ਹੈ, ‘ਕੀ ਕੀਤਾ? ਹੁਣੇ ਦੱਸਦੀ ਹਾਂ ਰੁਕੋ।’

 
 
 
 
 
 
 
 
 
 
 
 
 
 
 
 

A post shared by Shahid Kapoor (@shahidkapoor)

ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੇ ਦੋ ਬੱਚੇ ਹਨ। ਦੋਵੇਂ ਅਕਸਰ ਇਕ-ਦੂਜੇ ਨਾਲ ਡਿਨਰ ਡੇਟ ਜਾਂ ਫ਼ਿਲਮ ਡੇਟ ’ਤੇ ਨਜ਼ਰ ਆਉਂਦੇ ਹਨ। ਦੋਵਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਸ਼ਾਹਿਦ ਕਪੂਰ ਫ਼ਿਲਮ ਅਦਾਕਾਰ ਹਨ। ਉਨ੍ਹਾਂ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਫ਼ਿਲਮਾਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਉਹ ਕਈ ਫ਼ਿਲਮਾਂ ’ਚ ਨਜ਼ਰ ਆਉਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News