‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਫ਼ਿਲਮ ਰੋਮਾਂਸ, ਲਵ ਸਟੋਰੀ ਤੇ ਟੈਕਨਾਲੋਜੀ ਦੀ ਹਾਈ ਲੈਵਲ ਡੋਜ਼

Sunday, Feb 04, 2024 - 12:46 PM (IST)

ਬਾਲੀਵੁੱਡ ’ਚ ਅੱਜ ਤਕ ਇਕ ਤੋਂ ਵੱਧ ਕੇ ਇਕ ਲਵ ਸਟੋਰੀ ਦੇਖਣ ਨੂੰ ਮਿਲੀ ਹੈ, ਜਿਨ੍ਹਾਂ ਨੂੰ ਦਰਸ਼ਕਾਂ ਨੇ ਵੀ ਬਹੁਤ ਪਿਆਰ ਦਿੱਤਾ ਹੈ ਪਰ ਬਦਲਦੀ ਟੈਕਨਾਲੋਜੀ ਦੇ ਹਿਸਾਬ ਨਾਲ ਪ੍ਰੇਮ ਕਹਾਣੀਆਂ ਵੀ ਬਦਲ ਰਹੀਆਂ ਹਨ। ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਇਸ ਤਰ੍ਹਾਂ ਦੇ ਸੰਕਲਪ ’ਤੇ ਬਣੀ ਫ਼ਿਲਮ ਹੈ, ਜਿਸ ’ਚ ਇਨਸਾਨ ਬਣੇ ਸ਼ਾਹਿਦ ਕਪੂਰ ਰੋਬੋਟ ਬਣੀ ਕ੍ਰਿਤੀ ਸੈਨਨ ਦੇ ਪਿਆਰ ’ਚ ਪੈ ਜਾਂਦਾ ਹੈ। ਫ਼ਿਲਮ ’ਚ ਪਹਿਲੀ ਵਾਰ ਸ਼ਾਹਿਦ ਤੇ ਕ੍ਰਿਤੀ ਸਕ੍ਰੀਨ ਸ਼ੇਅਰ ਕਰ ਰਹੇ ਹਨ। ਇਸ ’ਚ ਦਰਸ਼ਕਾਂ ਨੂੰ ਵੀ ਪਰਦੇ ’ਤੇ ਦੋਵਾਂ ਸਿਤਾਰਿਆਂ ਦੀ ਕੈਮਿਸਟਰੀ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਵੈਲੇਨਟਾਇਨ ਵੀਕ ’ਚ 9 ਫਰਵਰੀ, 2024 ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਦੇ ਲਈ ਤਿਆਰ ਹੈ। ਫ਼ਿਲਮ ਦੇ ਬਾਰੇ ਦੋਵਾਂ ਸਿਤਾਰਿਆਂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜ਼ਿੰਦਾ ਹੈ ਪੂਨਮ ਪਾਂਡੇ, ਖ਼ੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਟੈਕਨਾਲੋਜੀ ’ਤੇ ਸਾਡੀ ਨਿਰਭਰਤਾ ਵੱਧ ਰਹੀ ਹੈ : ਸ਼ਾਹਿਦ ਕਪੂਰ

ਸਵਾਲ– ਇਸ ਨਵੀਂ ਤੇ ਇੰਪਾਸੀਬਲ ਲਵ ਸਟੋਰੀ ਬਾਰੇ ਕੀ ਕਹੋਗੇ?
ਜਵਾਬ–
ਹੋ ਸਕਦਾ ਹੈ ਕਿ ਭਵਿੱਖ ’ਚ ਇਸ ਤਰ੍ਹਾਂ ਦਾ ਹੋਵੇ ਕਿਉਂਕਿ ਫ਼ਿਲਮਾਂ ਅਸੀਂ ਉਨ੍ਹਾਂ ਚੀਜ਼ਾਂ ’ਤੇ ਬਣਾਉਂਦੇ ਹਾਂ, ਜੋ ਅਸੀਂ ਆਮ ਜ਼ਿੰਦਗੀ ’ਚ ਅਨੁਭਵ ਕਰਦੇ ਹਾਂ ਤੇ ਕੁਝ ਫ਼ਿਲਮਾਂ ਅਸੀਂ ਉਸ ਤਰ੍ਹਾਂ ਦੀਆਂ ਬਣਾਉਂਦੇ ਹਾਂ, ਜੋ ਸ਼ਾਇਦ ਅਸੀਂ ਸਾਰੇ ਅਨੁਭਵ ਨਹੀਂ ਕਰ ਸਕਦੇ ਪਰ ਕੁਝ ਸਮੇਂ ਬਾਅਦ ਕਰ ਸਕਦੇ ਹਾਂ। 15 ਸਾਲ ਪਹਿਲਾਂ ਇੰਸਟਾਗ੍ਰਾਮ, ਸੋਸ਼ਲ ਮੀਡੀਆ, ਏ. ਆਈ., ਚੈਟ ਜੀ. ਪੀ. ਟੀ. ਕੁਝ ਵੀ ਨਹੀਂ ਸੀ ਤਾਂ ਸਾਨੂੰ ਕੀ ਪਤਾ 10 ਸਾਲ ਬਾਅਦ ਕਿਹੜੀ ਨਵੀਂ ਚੀਜ਼ ਆ ਜਾਵੇ। ਇਸ ’ਚ ਮੈਨੂੰ ਲੱਗਾ ਕਿ ਕਿਸੇ ਨੇ ਕੁਝ ਨਵਾਂ ਸੋਚਿਆ ਹੈ। ਇਹ ਚੀਜ਼ਾਂ ਭਲੇ ਹੀ ਅੱਜ ਸਾਡੇ ਲਈ ਮੰਨਣਾ ਥੋੜ੍ਹੀਆਂ ਮੁਸ਼ਕਿਲ ਹਨ ਪਰ ਸਾਨੂੰ ਪਤਾ ਕਿ ਇਸ ਵੱਲ ਤਾਂ ਅਸੀਂ ਲੋਕ ਜਾ ਰਹੇ ਹਾਂ। ਫੋਨ ’ਤੇ ਅਸੀਂ ਇਨਸਾਨਾਂ ਨਾਲ ਜ਼ਿਆਦਾ ਸਮਾਂ ਗੁਜ਼ਾਰ ਰਹੇ ਹਾਂ ਤਾਂ ਟੈਕਨਾਲੋਜੀ ’ਤੇ ਸਾਡੀ ਨਿਰਭਰਤਾ ਜ਼ਿਆਦਾ ਤੋਂ ਜ਼ਿਆਦਾ ਵਧਦੀ ਜਾ ਰਹੀ ਹੈ। ਉਹ ਚੀਜ਼ਾਂ, ਜੋ ਇਨਸਾਨਾਂ ’ਚ ਹੁੰਦੀਆਂ ਹਨ, ਉਨ੍ਹਾਂ ਦੀ ਆਦਤ ਛੁੱਟਦੀ ਜਾ ਰਹੀ ਹੈ ਤੇ ਜੋ ਚੀਜ਼ਾਂ ਸਾਨੂੰ ਸੇਵਾਵਾਂ ਦੇ ਰਹੀਆਂ ਹਨ, ਉਨ੍ਹਾਂ ਦੀ ਆਦਤ ਸਾਨੂੰ ਜ਼ਿਆਦਾ ਪੈ ਰਹੀ ਹੈ ਤਾਂ ਮੈਨੂੰ ਲੱਗਾ ਕਿ ਇਹ ਵਿਸ਼ਾ ਬਹੁਤ ਵਧੀਆ ਹੈ। ਇਸ ’ਚ ਫੈਮਿਲੀ ਹੈ, ਰੋਮਾਂਸ ਹੈ, ਲਵ ਸਟੋਰੀ ਹੈ ਪਰ ਸਭ ਤੋਂ ਵੱਡੀ ਗੱਲ ਜੋ ਅਸੀਂ ਕਰ ਰਹੇ ਹਾਂ ਕਿ ਅੱਜ ਦੀ ਤਕਨੀਕ ਅੱਗੇ ਕਿਥੋਂ ਤੱਕ ਜਾ ਸਕਦੀ ਹੈ। ਕੀ ਇਹ ਲੋਕਾਂ ਦੀਆਂ ਪਰਸਨਲ ਚੀਜ਼ਾਂ ਨੂੰ ਵੀ ਬਦਲਣਾ ਸ਼ੁਰੂ ਕਰ ਦੇਵੇਗਾ।

ਸਵਾਲ– ਚਾਕਲੇਟ ਬੁਆਏ ਤੋਂ ਲੈ ਕੇ ਤੁਹਾਡੀ ਹੁਣ ਤੱਕ ਦੀ ਜਰਨੀ ਕਾਫ਼ੀ ਬਦਲ ਗਈ ਹੈ ਤਾਂ ਇਹ ਫ਼ਿਲਮਾਂ ਦੇ ਹਿਸਾਬ ਨਾਲ ਹੋਇਆ ਜਾਂ ਤੁਸੀਂ ਵੀ ਇਸ ਤਰ੍ਹਾਂ ਚਾਹੁੰਦੇ ਸੀ?
ਜਵਾਬ–
ਇਹ ਸਭ ਤਾਂ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ‘ਕਮੀਨੇ’ ਫ਼ਿਲਮ ’ਚ ਵੀ ਮੇਰਾ ਕਿਰਦਾਰ ਕੁਝ ਉਸ ਤਰ੍ਹਾਂ ਦਾ ਹੀ ਸੀ ਪਰ ਮੈਨੂੰ ਉਨ੍ਹਾਂ ਫ਼ਿਲਮਾਂ ਨੇ ਕੁਝ ਵੱਖਰਾ ਤੇ ਹੱਟ ਕੇ ਕਰਨ ਲਈ ਪ੍ਰੇਰਿਤ ਕੀਤਾ, ਨਹੀਂ ਕੀਤਾ ਤਾਂ ਮੈਂ ਇਕ ਹੀ ਚੀਜ਼ ਕਰਦਾ ਰਹਿੰਦਾ। ਵਾਰ-ਵਾਰ ਇਕੋ ਜਿਹੇ ਰੋਲ ਪਰਦੇ ’ਤੇ ਦੁਹਰਾਉਣ ਤੋਂ ਤੁਸੀਂ ਕੁਝ ਨਹੀਂ ਸਿੱਖਦੇ। ਇਸ ਲਈ ਮੈਨੂੰ ਇਕ ਹੀ ਚੀਜ਼ ਵਾਰ-ਵਾਰ ਕਰਨਾ ਪਸੰਦ ਨਹੀਂ ਹੈ। ਹਾਲਾਂਕਿ ਮੈਂ ਜਾਣਦਾ ਹਾਂ ਕਈ ਸਿਤਾਰੇ ਇਕੋ-ਜਿਹੇ ਰੋਲ ਕਰਕੇ ਸਫ਼ਲ ਵੀ ਰਹੇ ਹਨ ਪਰ ਮੈਂ ਉਨ੍ਹਾਂ ਵਰਗਾ ਨਹੀਂ ਹਾਂ। ਮੈਂ ਦਿਲ ਤੋਂ ਕ੍ਰੀਏਟਿਵ ਹਾਂ। ਹੁਣ ਕਾਫ਼ੀ ਸਮੇਂ ਬਾਅਦ ਇਸ ਜਾਨਰ ’ਚ ਕੰਮ ਕੀਤਾ ਤਾਂ ਮੈਨੂੰ ਕਾਫ਼ੀ ਮਜ਼ਾ ਆਇਆ।

ਸਵਾਲ– ਕ੍ਰਿਤੀ ਨਾਲ ਤੁਸੀਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹੋ ਤਾਂ ਉਨ੍ਹਾਂ ਦੀਆਂ ਕਿਹੜੀ ਆਦਤਾਂ ਤੁਹਾਨੂੰ ਸਭ ਤੋਂ ਵਧੀਆ ਲੱਗੀਆਂ?
ਜਵਾਬ–
ਜਦੋਂ ਤੁਸੀਂ ਉਸ ਆਰਟਿਸਟ ਦੇ ਨਾਲ ਕੰਮ ਕਰਦੇ ਹੋ, ਜਿਨ੍ਹਾਂ ਦਾ ਕੰਮ ਦੇਖ ਕੇ ਤੁਹਾਨੂੰ ਮਜ਼ਾ ਆਉਂਦਾ ਹੈ ਤਾਂ ਤੁਹਾਡੇ ਲਈ ਕਾਫ਼ੀ ਐਕਸਾਈਟਿਡ ਹੁੰਦਾ ਹੈ। ਮੈਨੂੰ ਇੰਝ ਲੱਗਦਾ ਹੈ ਕਿ ਕੁਝ ਸਾਲਾਂ ’ਚ ਕ੍ਰਿਤੀ ਨੇ ਖ਼ੁਦ ’ਤੇ ਕਾਫ਼ੀ ਮਿਹਨਤ ਕੀਤੀ ਹੈ। ਮੈਂ ਭਾਵੇਂ ਉਪਰੋਂ ਹੀਰੋ ਵਰਗੇ ਕੱਪੜੇ ਪਾਏ ਹਨ ਪਰ ਮੈਂ ਅੰਦਰੋਂ ਐਕਟਰ ਹੀ ਹਾਂ ਤਾਂ ਜਦੋਂ ਵੀ ਕੋਈ ਚੰਗੀ ਐਕਟਿੰਗ ਕਰਦਾ ਹੈ ਤਾਂ ਮੇਰਾ ਦਿਲ ਵੀ ਖ਼ੁਸ਼ ਹੁੰਦਾ ਹੈ। ਸਭ ਤੋਂ ਵੱਡੀ ਗੱਲ ਕ੍ਰਿਤੀ ਨੂੰ ਪਤਾ ਹੈ ਕਿ ਉਹ ਕੀ ਕਰ ਰਹੀ ਹੈ, ਉਹ ਉਸ ਫ਼ੇਜ਼ ਤੋਂ ਨਿਕਲ ਗਈ ਹੈ, ਜਿਥੇ ਲੋਕ ਕਨਫਿਊਜ਼ ਹੁੰਦੇ ਹਨ, ਮੈਂ ਕੀ ਕਰ ਰਹੀ ਹਾਂ? ਅੱਗੇ ਕੀ ਕਰਨਾ ਚਾਹੀਦਾ ਹੈ? ਮੈਂ ਉਨ੍ਹਾਂ ਨਾਲ ਕੰਮ ਕਰਨਾ ਕਾਫ਼ੀ ਇੰਜੁਆਏ ਕੀਤਾ ਤੇ ਉਮੀਦ ਹੈ ਕਿ ਅਸੀਂ ਮੁੜ ਇਕੱਠਿਆਂ ਕੰਮ ਕਰਾਂਗੇ।

ਸਵਾਲ– ਤੁਸੀਂ ਕਿਰਦਾਰ ’ਚ ਚੰਗੀ ਤਰ੍ਹਾਂ ਕਿਵੇਂ ਢਲ ਜਾਂਦੇ ਹੋ?
ਜਵਾਬ–
ਅੱਜ ਜਦੋਂ ਮੈਂ ਆਪਣੇ ਕਰੀਅਰ ਨੂੰ ਦੇਖਦਾ ਹਾਂ ਤਾਂ ਸ਼ੁਰੂਆਤੀ 10 ਸਾਲਾਂ ’ਚ ਮੈਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਜਿਨ੍ਹਾਂ ਤੋਂ ਮੈਂ ਬਹੁਤ ਸਿੱਖਿਆ ਵੀ ਹਾਂ। ਗਲਤੀਆਂ ਸਭ ਕਰਦੇ ਹਨ ਪਰ ਉਨ੍ਹਾਂ ਤੋਂ ਤੁਸੀ ਸਿੱਖਦੇ ਕਿੰਨਾ ਹੋ, ਇਹ ਜ਼ਰੂਰੀ ਹੈ। ਕਦੇ-ਕਦੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਕਿੰਨਾ ਅਮੇਜ਼ਿੰਗ ਕੰਮ ਕੀਤਾ ਹੈ ਪਰ ਫਿਰ ਵੀ ਉਹ ਤੁਹਾਡੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ। ਖ਼ਾਸ ਤੌਰ ਤੋਂ ਕ੍ਰਿਏਟਿਵ ਫੀਲਡ ’ਚ ਇਹ ਸਭ ਤੋਂ ਜ਼ਿਆਦਾ ਹੁੰਦਾ ਹੈ। ਜਦੋਂ ਤੁਸੀਂ ਆਪਣੇ ਦਿਲ ਤੋਂ ਸਭ ਕੁਝ ਕੀਤਾ ਹੋਵੇ ਪਰ ਜਦੋਂ ਪਿੱਛੇ ਜਾ ਕੇ ਉਸ ਨੂੰ ਦੇਖਦੇ ਹਾਂ ਤਾਂ ਕਹਿੰਦੇ ਹਾਂ ਕਿ ਯਾਰ ਮੈਂ ਕੀ ਕਰ ਰਿਹਾ ਸੀ। ਤੁਸੀਂ ਆਪਣੇ ਅਨੁਭਵ ਤੋਂ ਸਿੱਖਦੇ ਹੋ। ਪਹਿਲੇ 5 ਸਾਲਾਂ ’ਚ ਮੈਂ ਇਹ ਬਹੁਤ ਕੀਤਾ ਪਰ ਹੁਣ ਮੈਂ ਖ਼ੁਸ਼ ਹਾਂ ਕਿ ਮੈਂ ਪੂਰੀ ਤਰਾਂ ਆਰੀਜਨਲ ਹਾਂ।

ਰੋਬੋਟ ਤੇ ਇਨਸਾਨ ਕਾਫ਼ੀ ਹੱਦ ਤਕ ਮਿਲਦੇ-ਜੁਲਦੇ ਹਨ : ਕ੍ਰਿਤੀ ਸੈਨਨ

ਸਵਾਲ– ਰੋਬੋਟ ਦਾ ਕਿਰਦਾਰ ਨਿਭਾਉਣਾ ਕਿੰਨਾ ਚੈਲੇਜਿੰਗ ਰਿਹਾ?
ਜਵਾਬ–
ਰੋਬੋਟ ਦਾ ਰੋਲ ਪਹਿਲੀ ਵਾਰ ਨਿਭਾਅ ਰਹੀ ਹਾਂ। ਸਭ ਤੋਂ ਵੱਡੀ ਗੱਲ ਮੇਰੇ ਕੋਲ ਇਸ ਲਈ ਜ਼ਿਆਦਾ ਰੈਫਰੈਂਸ ਨਹੀਂ ਸਨ ਪਰ ਜੇ ਤੁਸੀਂ ਰੋਬੋਟ ਨੂੰ ਲੈ ਕੇ ਆਪਣੇ ਵਿਚਾਰਾਂ ਨੂੰ ਸਾਈਡ ਰੱਖ ਕੇ ਦੇਖੋਗੇ ਤਾਂ ਰੋਬੋਟ ਤੇ ਇਨਸਾਨ ਬਹੁਤ ਜ਼ਿਆਦਾ ਹੱਦ ਤੱਕ ਮਿਲਦੇ-ਜੁਲਦੇ ਹਨ। ਹਾਂ, ਚੈਲੇਂਜਿੰਗ ਵੀ ਸੀ, ਮੈਨੂੰ ਧਿਆਨ ਰੱਖਣਾ ਪੈਂਦਾ ਸੀ ਕਿ ਕੀ ‘ਸਿਫਰਾ’ (ਕਿਰਦਾਰ ਦਾ ਨਾਂ) ਨਹੀਂ ਕਰ ਸਕਦੀ।

ਸਵਾਲ– ਮੈਡਾਕ ਦੇ ਨਾਲ ਇਹ ਤੁਹਾਡਾ 7ਵਾਂ ਪ੍ਰਾਜੈਕਟ ਹੈ, ਅਜਿਹੇ ’ਚ ਸੈੱਟ ’ਤੇ ਕਾਫ਼ੀ ਪਰਿਵਾਰਕ ਮਾਹੌਲ ਰਹਿੰਦਾ ਹੋਵੇਗਾ?
ਜਵਾਬ–
ਜਦੋਂ ਇਕੱਠੇ ਇੰਨੀ ਵਾਰ ਕੰਮ ਕਰ ਚੁੱਕੇ ਹੁੰਦੇ ਹੋ ਜਾਂ ਕਰ ਰਹੇ ਹੁੰਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਵੀ ਓਨੀ ਹੀ ਜ਼ਿਆਦਾ ਵੱਧ ਜਾਂਦੀ ਹੈ। ਤੁਹਾਨੂੰ ਪਤਾ ਹੁੰਦਾ ਹੈ ਕਿ ਪ੍ਰਾਜੈਕਟ ਦੀ ਦਿਸ਼ਾ ਕੀ ਹੋ ਸਕਦੀ ਹੈ? ਤੁਸੀਂ ਕਿੰਝ ਕੰਮ ਕਰਨਾ ਹੈ? ਮੈਂ ਇੰਨੀਆਂ ਫ਼ਿਲਮਾਂ ਕੀਤੀਆਂ ਪਰ ਸਭ ਦਾ ਕੰਸੈਪਟ ਤੇ ਕਿਰਦਾਰ ਕਾਫ਼ੀ ਵੱਖ-ਵੱਖ ਸਨ। ਕੁਝ ਨਵਾਂ ਹਾਸਲ ਕਰਨ ਲਈ ਕੁਝ ਨਵਾਂ ਕਰਨਾ ਵੀ ਪੈਂਦਾ ਹੈ। ਬਾਕੀ ਸੈੱਟ ’ਤੇ ਘਰ ਵਰਗਾ ਮਾਹੌਲ ਰਹਿੰਦਾ ਸੀ, ਕੰਮ ਕਰਨ ’ਚ ਬਹੁਤ ਕੰਫਰਟੇਬਲ ਤਾਂ ਹੁੰਦਾ ਹੀ ਸੀ, ਨਾਲ ਹੀ ਮਜ਼ਾ ਵੀ ਆਉਂਦਾ ਸੀ।

ਸਵਾਲ– ਰੋਬੋਟ ਦੇ ਕਿਰਦਾਰ ਤੋਂ ਬਾਹਰ ਨਿਕਲਣਾ ਤੁਹਾਡੇ ਲਈ ਕਿੰਨਾ ਮੁਸ਼ਕਿਲ ਰਹਿੰਦਾ ਸੀ?
ਜਵਾਬ–
ਨਹੀਂ ‘ਸਿਫਰਾ’ ਦੇ ਕਿਰਦਾਰ ਤੋਂ ਮੈਂ ਆਸਾਨੀ ਨਾਲ ਬਾਹਰ ਨਿਕਲ ਆਉਂਦੀ ਸੀ। ਹਾਂ ਕੁਝ-ਕੁਝ ਥਾਂ ਥੋੜ੍ਹੀ ਪ੍ਰੇਸ਼ਾਨੀ ਜ਼ਰੂਰ ਹੋਈ ਕਿਉਂਕਿ ‘ਸਿਫਰਾ’ ਤਾਂ ਰੋਬੋਟ ਹੈ, ਜੋ ਪੂਰੀ ਤਰ੍ਹਾਂ ਹਿਊਮਨ ਦੀ ਤਰ੍ਹਾਂ ਲੱਗਦੀ ਹੈ ਪਰ ਹੈ ਨਹੀਂ ਤੇ ਸੀਨ ’ਚ ਮੇਰੇ ਅੰਦਰੋਂ ਇਮੋਸ਼ਨ ਨਿਕਲ ਆਉਂਦੇ ਸਨ। ਅਜਿਹੇ ’ਚ ਮੈਨੂੰ ਖ਼ੁਦ ਨੂੰ ਕਾਫ਼ੀ ਕੰਟਰੋਲ ਕਰਨਾ ਪੈਂਦਾ ਸੀ। ਹਰ ਵਾਰ ਜਦੋਂ ਅਸੀਂ ਟੇਕ ਲੈਂਦੇ ਸੀ ਤਾਂ ਇਸ ਬਾਰੇ ’ਚ ਕਾਫ਼ੀ ਗੱਲ ਕਰਿਆ ਕਰਦੇ ਸੀ ਕਿ ਕਿਤੇ ਜ਼ਿਆਦਾ ਹਿਊਮਨ ਤਾਂ ਨਹੀਂ ਲੱਗ ਰਿਹਾ ਹੈ ਜਾਂ ਜ਼ਿਆਦਾ ਰੋਬੋਟਿਕ ਤਾਂ ਨਹੀਂ ਲੱਗ ਰਿਹਾ। ਸਭ ਕੁਝ ਬਿਲਕੁਲ ਬੈਲੇਂਸ ਕਰਨਾ ਕਾਫ਼ੀ ਚੁਣੌਤੀ ਭਰਿਆ ਸੀ।

ਸਵਾਲ– ਇਨਸਾਨਾਂ ’ਚ ਭਾਵਨਾਵਾਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ ਤਾਂ ਜੇਕਰ ਉਸ ’ਚ ਵੀ ਏ. ਆਈ. ਆ ਜਾਵੇਗੀ ਤਾਂ ਉਸ ਦਾ ਕੀ ਪ੍ਰਭਾਵ ਪਏਗਾ?
ਜਵਾਬ–
ਸੱਚ ਕਹਾਂ ਤਾਂ ਅੱਗੇ ਜਾ ਕੇ ਕੁਝ ਵੀ ਹੋ ਸਕਦਾ ਹੈ। ਇਥੇ ਇਕ ਹਿਊਮਨ ਨੂੰ ਰੋਬੋਟ ਨਾਲ ਪਿਆਰ ਹੋ ਰਿਹਾ ਹੈ ਤਾਂ ਜੇਕਰ ਅਸੀਂ ਇਸ ਨੂੰ ਭਾਰਤੀ ਪਰਿਵਾਰ ਵਿਚਕਾਰ ਲਿਜਾ ਕੇ ਰੱਖ ਦੇਈਏ ਤਾਂ ਕੀ-ਕੀ ਹੋ ਸਕਦਾ ਹੈ। ਮੈਨੂੰ ਬੇਹੱਦ ਖ਼ੁਸ਼ੀ ਹੈ ਕਿ ਮੈਂ ਇਸ ਫ਼ਿਲਮ ਦਾ ਹਿੱਸਾ ਹਾਂ ਤੇ ਇਸ ’ਚ ਇਕ ਨਵੇਂ ਕੰਸੈਪਟ ’ਤੇ ਗੱਲ ਹੋ ਰਹੀ ਹੈ। ਇਸ ਨੂੰ ਤੁਸੀਂ ਫੈਮਿਲੀ, ਫ੍ਰੈਂਡਸ ਗਰੁੱਪ ਤੇ ਪਾਰਟਨਰ ਸਾਰਿਆਂ ਦੇ ਨਾਲ ਦੇਖ ਸਕਦੇ ਹੋ। ਜਦੋਂ ਮੈਂ ਸਕ੍ਰਿਪਟ ਪੜ੍ਹ ਰਹੀ ਸੀ ਤਾਂ ਪਤਾ ਨਹੀਂ ਲੱਗਾ ਕਿ ਮੈਂ ਇਸ ਨਾਲ ਕਿੰਝ ਜੁੜ ਗਈ, ਜਦਕਿ ਪਤਾ ਸੀ ਕਿ ਉਹ ਰੋਬੋਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਇੰਟਰਵਿਊ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News