Pushpa ਫ਼ਿਲਮ ਲਈ ਸ਼ਾਹਰੁਖ ਖ਼ਾਨ ਸਨ ਮੇਕਰਸ ਦੀ ਪਹਿਲੀ ਪਸੰਦ

Thursday, Oct 03, 2024 - 12:06 PM (IST)

Pushpa ਫ਼ਿਲਮ ਲਈ ਸ਼ਾਹਰੁਖ ਖ਼ਾਨ ਸਨ ਮੇਕਰਸ ਦੀ ਪਹਿਲੀ ਪਸੰਦ

ਮੁੰਬਈ- ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਪੁਸ਼ਪਾ ਨੇ ਦੋਵਾਂ ਨੂੰ ਪੂਰੇ ਭਾਰਤ ਦੇ ਸਟਾਰ ਬਣਾ ਦਿੱਤਾ। ਇਸ ਫਿਲਮ ਦਾ ਦਰਸ਼ਕਾਂ ‘ਚ ਇੰਨਾ ਕ੍ਰੇਜ਼ ਸੀ ਕਿ ‘ਪੁਸ਼ਪਾ’ ਨੂੰ ਇਕ ਵਾਰ ਨਹੀਂ ਸਗੋਂ ਕਈ ਵਾਰ ਲੋਕਾਂ ਨੇ ਦੇਖਿਆ ਸੀ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ‘ਪੁਸ਼ਪਾ 2’ ਬਾਲੀਵੁੱਡ ਅਤੇ ਸਾਊਥ ਦੀਆਂ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ ‘ਚੋਂ ਇਕ ਹੋ ਸਕਦੀ ਹੈ। ਖਬਰਾਂ ਮੁਤਾਬਕ ਫਿਲਮ ਦਾ ਬਜਟ ਕਰੀਬ 500 ਕਰੋੜ ਰੁਪਏ ਹੈ। ਜਿੱਥੇ ਦਰਸ਼ਕ ‘ਪੁਸ਼ਪਾ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਬਲਾਕਬਸਟਰ ਲਈ ਅੱਲੂ ਅਰਜੁਨ ਪਹਿਲੀ ਪਸੰਦ ਨਹੀਂ ਸਨ।

ਇਹ ਖ਼ਬਰ ਵੀ ਪੜ੍ਹੋ - ਸਾਮੰਥਾ- ਨਾਗਾ ਚੈਤੰਨਿਆ ਖਿਲਾਫ ਵਿਵਾਦਿਤ ਬਿਆਨ ਦੇ ਕੇ ਫਸੀ ਤੇਲੰਗਾਨਾ ਮੰਤਰੀ, ਮੰਗੀ ਮੁਆਫ਼ੀ

ਅੱਲੂ ਅਰਜੁਨ ਤੋਂ ਪਹਿਲਾਂ ਇਸ ਫਿਲਮ ਦੀ ਪੇਸ਼ਕਸ਼ ਪਹਿਲਾਂ ਬਾਲੀਵੁੱਡ ਸੁਪਰਸਟਾਰ ਨੂੰ ਕੀਤੀ ਗਈ ਸੀ, ਪਰ ਉਨ੍ਹਾਂ ਨੇ ਇਸ ਫਿਲਮ ਨੂੰ ਠੁਕਰਾ ਦਿੱਤਾ ਸੀ। ਸਾਊਥ ਦੀ ਸੁਪਰਸਟਾਰ ‘ਪੁਸ਼ਪਾ’ ਤੋਂ ਪਹਿਲਾਂ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਨੂੰ ਇਹ ਆਫਰ ਆਇਆ ਸੀ।ਹਾਲ ਹੀ ‘ਚ ਆਬੂ ਧਾਬੀ ‘ਚ ਆਯੋਜਿਤ ਆਈਫਾ 2024 ‘ਚ ਸ਼ਾਹਰੁਖ ਨੇ ਇਸ ਗੱਲ ਦਾ ਖੁਲਾਸਾ ‘ਚ ਕੀਤਾ। ਇਸ ਗੱਲ ਦਾ ਖੁਲਾਸਾ ਉਨ੍ਹਾਂ ਵਿੱਕੀ ਕੌਸ਼ਲ ਨੇ ਇਸ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਕਰਦੇ ਹੋਏ ਕੀਤਾ।ਵਿੱਕੀ ਕੌਸ਼ਲ ਨੇ ਕਿੰਗ ਖਾਨ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਪਹਿਲਾਂ ‘ਪੁਸ਼ਪਾ’ ਦਾ ਆਫਰ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ - ਮਿਸ ਯੂਨੀਵਰਸ ਇੰਡੀਆ ਰੀਆ ਸਿੰਘਾ ਰਾਮ ਲੀਲਾ 'ਚ ਨਿਭਾਏਗੀ ਸੀਤਾ ਮਾਂ ਦਾ ਰੋਲ

 ਜਿਸ ‘ਤੇ ਉਨ੍ਹਾਂ ਕਿਹਾ, ‘ਹੇ ਯਾਰ, ਤੁਸੀਂ ਮੇਰੀ ਦਰਦ ਦੀ ਨਬਜ਼ ਨੂੰ ਛੂਹ ਲਿਆ ਹੈ। ਮੈਂ ਸੱਚਮੁੱਚ ਪੁਸ਼ਪਾ ਕਰਨਾ ਚਾਹੁੰਦਾ ਸੀ। ਫਿਲਮ ਨੂੰ ਠੁਕਰਾਉਣ ਦੇ ਕਾਰਨ ਬਾਰੇ ਗੱਲ ਕਰਦੇ ਹੋਏ, ਅਦਾਕਾਰ ਨੇ ਕਿਹਾ ਕਿ ਉਹ ਅੱਲੂ ਅਰਜੁਨ ਦੇ ਸਵੈਗ ਨੂੰ ਮੈਚ ਨਹੀਂ ਕਰ ਪਾਂਦੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News