ਸ਼ਾਹਰੁਖ਼ ਖ਼ਾਨ ਨੂੰ ਮੁੰਬਈ ਏਅਰਪੋਰਟ ''ਤੇ ਕਸਟਮ ਵਿਭਾਗ ਨੇ ਰੋਕਿਆ, ਬੈੱਗ ’ਚ ਮਿਲੀਆਂ18 ਲੱਖ ਦੀਆਂ ਘੜੀਆਂ
Saturday, Nov 12, 2022 - 03:51 PM (IST)
ਬਾਲੀਵੁੱਡ ਡੈਸਕ- ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਮੁੰਬਈ ਏਅਰਪੋਰਟ ’ਤੇ ਕਸਟਮ ਵਿਭਾਗ ਨੇ ਰੋਕ ਲਿਆ। ਏਅਰਪੋਰਟ 'ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਯਾਨੀ AIU ਦੇ ਸੂਤਰਾਂ ਨੇ ਦੱਸਿਆ ਕਿ ਸ਼ਾਹਰੁਖ ਸ਼ੁੱਕਰਵਾਰ ਰਾਤ ਸ਼ਾਰਜਾਹ ਤੋਂ ਵਾਪਸ ਆਏ ਸਨ। ਉਸ ਕੋਲ ਮਹਿੰਗੀਆਂ ਘੜੀਆਂ ਅਤੇ ਉਨ੍ਹਾਂ ਦੇ ਕਵਰ ਸਨ, ਜਿਨ੍ਹਾਂ ਦੀ ਕੀਮਤ 18 ਲੱਖ ਰੁਪਏ ਸੀ। ਸ਼ਾਹਰੁਖ ਨੂੰ ਇਨ੍ਹਾਂ ਘੜੀਆਂ ਲਈ 6.83 ਲੱਖ ਰੁਪਏ ਦੀ ਕਸਟਮ ਡਿਊਟੀ ਅਦਾ ਕਰਨੀ ਪਈ।
ਇਹ ਵੀ ਪੜ੍ਹੋ- 43 ਸਾਲ ਦੀ ਉਮਰ ’ਚ ਮਾਂ ਬਣੀ ਬਿਪਾਸ਼ਾ ਬਾਸੂ, ਘਰ ਆਈ ਨੰਨ੍ਹੀ ਪਰੀ
ਸ਼ਾਹਰੁਖ ਖ਼ਾਨ ਸ਼ੁੱਕਰਵਾਰ ਰਾਤ ਕਰੀਬ 12:30 ਵਜੇ ਪ੍ਰਾਈਵੇਟ ਚਾਰਟਰਡ ਜਹਾਜ਼ ਰਾਹੀਂ ਮੁੰਬਈ ਪਹੁੰਚੇ। ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੀ ਟੀਮ ਨੂੰ ਸਵੇਰੇ ਕਰੀਬ 1 ਵਜੇ ਇੱਥੇ ਟੀ-3 ਟਰਮੀਨਲ 'ਤੇ ਰੈੱਡ ਚੈਨਲ ਨੂੰ ਪਾਰ ਕਰਦੇ ਸਮੇਂ ਕਸਟਮ ਵਿਭਾਗ ਵੱਲੋਂ ਰੋਕ ਲਿਆ ਗਿਆ। ਉਸ ਦੇ ਬੈੱਗ ਦੀ ਜਾਂਚ ਕਰਨ ’ਤੇ Babun & Zurbk, Rolex ਅਤੇ Spirit ਘੜੀ ਦੇ 6 ਡੱਬੇ ਮਿਲੇ। ਐਪਲ ਸੀਰੀਜ਼ ਦੀਆਂ ਘੜੀਆਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਘੜੀਆਂ ਦੇ ਖਾਲੀ ਡੱਬੇ ਵੀ ਮਿਲੇ ਹਨ।
ਏਅਰਪੋਰਟ ’ਤੇ ਘੰਟਿਆਂ ਤੱਕ ਚੱਲੀ ਕਾਰਵਾਈ ਦੇ ਬਾਅਦ ਸ਼ਾਹਰੁਖ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੂੰ ਜਾਣ ਦਿੱਤਾ ਗਿਆ, ਪਰ ਸ਼ਾਹਰੁਖ ਦੇ ਬਾਡੀਗਾਰਡ ਰਵੀ ਅਤੇ ਟੀਮ ਦੇ ਬਾਕੀ ਮੈਂਬਰਾਂ ਨੂੰ ਰੋਕ ਲਿਆ ਗਿਆ। ਜਾਣਕਾਰੀ ਮੁਤਾਬਕ ਸ਼ਾਹਰੁਖ ਦੇ ਬਾਡੀਗਾਰਡ ਰਵੀ ਨੇ 6 ਲੱਖ 87 ਹਜ਼ਾਰ ਰੁਪਏ ਦੀ ਕਸਟਮ ਡਿਊਟੀ ਅਦਾ ਕੀਤੀ।
ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ, UAE ਨੇ ਕੀਤਾ ਸਨਮਾਨਿਤ
ਕਸਟਮ ਪ੍ਰਕਿਰਿਆ ਸ਼ਨੀਵਾਰ ਸਵੇਰ ਤੱਕ ਚੱਲੀ। ਸਵੇਰੇ 8 ਵਜੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਰਵੀ ਨੂੰ ਛੱਡ ਦਿੱਤਾ। ਕਈ ਰਿਪੋਰਟਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਜੁਰਮਾਨੇ ਦੀ ਰਕਮ ਸ਼ਾਹਰੁਖ ਦੇ ਕ੍ਰੈਡਿਟ ਕਾਰਡ ਤੋਂ ਹੀ ਅਦਾ ਕੀਤੀ ਗਈ ਹੈ।