ਸ਼ਾਹਰੁਖ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰਿਵਾਰ ਨਾਲ ਛਤਰੀ ਹੇਠ ਚਿਹਰਾ ਲੁਕਾ ਕੇ ਮੁੰਬਈ ਪਰਤੇ ਅਦਾਕਾਰ

05/24/2024 10:21:19 AM

ਮੁੰਬਈ (ਬਿਊਰੋ): ਸੁਪਰਸਟਾਰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਹੈ। ਅਦਾਕਾਰ ਨੂੰ ਵੀਰਵਾਰ ਦੇਰ ਰਾਤ ਅਹਿਮਦਾਬਾਦ ਦੇ ਕੇਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਮੁੰਬਈ ਵਾਪਸ ਆ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮੁੰਬਈ ਦੇ ਕਲੀਨਾ ਏਅਰਪੋਰਟ 'ਤੇ ਪਰਿਵਾਰ ਨਾਲ ਦੇਖਿਆ ਗਿਆ। ਹਾਲਾਂਕਿ ਇਸ ਦੌਰਾਨ ਕਿੰਗ ਖਾਨ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਸੀ ਪਰ ਐਕਟਰ ਦੇ ਪਿੱਛੇ ਉਨ੍ਹਾਂ ਦਾ ਪਰਿਵਾਰ ਨਜ਼ਰ ਆ ਰਿਹਾ ਸੀ।

PunjabKesari

 

ਸ਼ਾਹਰੁਖ ਦਾ ਚਿਹਰਾ ਏਅਰਪੋਰਟ 'ਤੇ ਛੱਤਰੀ ਦੇ ਪਿੱਛੇ ਲੁੱਕਿਆ ਹੋਇਆ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਗੌਰੀ ਖਾਨ ਵੀ ਮੌਜੂਦ ਸੀ ਅਤੇ ਬੇਟੀ ਸੁਹਾਨਾ ਵੀ ਨਜ਼ਰ ਆਈ।

PunjabKesari

ਦੱਸਣਯੋਗ ਹੈ ਕਿ ਅਦਾਕਾਰ ਸ਼ਾਹਰੁਖ ਖਾਨ ਬੁੱਧਵਾਰ ਨੂੰ ਅਹਿਮਦਾਬਾਦ 'ਚ ਮੈਚ ਦੇਖਣ ਤੋਂ ਬਾਅਦ ਬੀਮਾਰ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੂੰ ਹੀਟ ਸਟ੍ਰੋਕ ਅਤੇ ਡੀਹਾਈਡ੍ਰੇਸ਼ਨ ਦੀ ਸ਼ਿਕਾਇਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਕੇਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਹਾਲਾਂਕਿ ਹੁਣ ਦੋ ਦਿਨ ਹਸਪਤਾਲ 'ਚ ਇਲਾਜ ਤੋਂ ਬਾਅਦ ਕਿੰਗ ਖਾਨ ਘਰ ਪਰਤ ਆਏ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ 'ਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

PunjabKesari


Anuradha

Content Editor

Related News