ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਦੌਰਾਨ ਟ੍ਰੋਲ ਹੋਏ ਸ਼ਾਹਰੁਖ ਖਾਨ

Tuesday, Feb 08, 2022 - 11:06 PM (IST)

ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਦੌਰਾਨ ਟ੍ਰੋਲ ਹੋਏ ਸ਼ਾਹਰੁਖ ਖਾਨ

ਮੁੰਬਈ (ਇੰਟ.)–ਲਤਾ ਮੰਗੇਸ਼ਕਰ ਦੇ ਦਿਹਾਂਤ ਤੋਂ ਬਾਅਦ ਸ਼ਰਧਾਂਜਲੀ ਦੇਣ ਦੌਰਾਨ ਅਭਿਨੇਤਾ ਸ਼ਾਹਰੁਖ ਖਾਨ ਟ੍ਰੋਲ ਹੋ ਗਏ। ਇਸ ਨੂੰ ਲੈ ਕੇ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ। ਸ਼ਾਹਰੁਖ ਖਾਨ ਜਦੋਂ ਲਤਾ ਮੰਗੇਸ਼ਕਰ ਦੀ ਮ੍ਰਿਤਕ ਦੇਹ ਕੋਲ ਪੁੱਜੇ ਤਾਂ ਉਨ੍ਹਾਂ ਇਸਲਾਮਿਕ ਰਿਵਾਜ਼ਾਂ ਮੁਤਾਬਕ ਦੁਆਵਾਂ ਵਿਚ ਹੱਥ ਉਠਾਏ ਅਤੇ ਫਿਰ ਉਨ੍ਹਾਂ ਦੇ ਪੈਰਾਂ ਨੂੰ ਵੀ ਚੁੰਮਿਆ। ਬਾਅਦ ਵਿਚ ਸ਼ਾਹਰੁਖ ਨੇ ਫੂਕ ਵੀ ਮਾਰੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼ਾਹਰੁਖ ਲਈ ਅਜੀਬ ਗੱਲਾਂ ਕਹੀਆਂ ਜਾਣ ਲੱਗੀਆਂ ਅਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਣ ਲੱਗਾ।

ਇਹ ਵੀ ਪੜ੍ਹੋ : ਪ੍ਰਦਰਸ਼ਨਕਾਰੀਆਂ ਦੇ ਲੇਬਰ ਨੇਤਾ ਸਟਾਰਮਰ ਨੂੰ ਪ੍ਰੇਸ਼ਾਨ ਕਰਨ ਤੋਂ ਬਾਅਦ PM ਜਾਨਸਨ ਦੀ ਕੀਤੀ ਆਲੋਚਨਾ

ਇਸ ਤੋਂ ਬਾਅਦ ਸ਼ਾਹਰੁਖ ਖਾਨ ਦੀ ਸਪੋਰਟ ਵਿਚ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਉਤਰੇ। ਉਨ੍ਹਾਂ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ। ਰਾਊਤ ਨੇ ਕਿਹਾ ਕਿ ਬਿਨਾਂ ਵਜ੍ਹਾ ਸ਼ਾਹਰੁਖ ਖਾਨ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜੋ ਕਿ ਉਨ੍ਹਾਂ ਨੂੰ ਜ਼ਰਾ ਵੀ ਨਹੀਂ ਹੈ। ਅਜਿਹੇ ਮੌਕੇ ਵੀ ਅਭਿਨੇਤਾ ਨੂੰ ਟ੍ਰੋਲ ਕਰ ਰਹੇ ਹਨ।ਸੰਜੇ ਰਾਊਤ ਨੇ ਕਿਹਾ ਕਿ ਲਤਾ ਜੀ ਇਕ ਮਹਾਨ ਆਤਮਾ ਸਨ ਜੋ ਕਿ ਬਸ ਸਰੀਰ ਤੋਂ ਮੁਕਤ ਹੋਈ ਹੈ। ਉਹ ਇਥੇ ਹੀ ਹਨ। ਲਤਾ ਜੀ ਕੋਈ ਰਾਜਨੇਤਾ ਨਹੀਂ ਸਨ ਕਿ ਉਨ੍ਹਾਂ ਦੀ ਯਾਦਗਾਰ ਬਣਾਈ ਜਾਵੇ, ਦੀਦੀ ਹਮੇਸ਼ਾ ਸਾਡੇ ਦਿਨਾਂ ਵਿਚ ਰਹੇਗੀ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News