10 ਸਾਲਾ ਅਬਰਾਮ ਨੇ ਦਿੱਤਾ ਪਿਤਾ ਦਾ ਆਈਕਾਨਿਕ ਪੋਜ਼, ਦੇਖ ਸ਼ਾਹਰੁਖ ਖ਼ਾਨ ਹੋਏ ਭਾਵੁਕ

Saturday, Dec 16, 2023 - 05:20 PM (IST)

10 ਸਾਲਾ ਅਬਰਾਮ ਨੇ ਦਿੱਤਾ ਪਿਤਾ ਦਾ ਆਈਕਾਨਿਕ ਪੋਜ਼, ਦੇਖ ਸ਼ਾਹਰੁਖ ਖ਼ਾਨ ਹੋਏ ਭਾਵੁਕ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦਾ ਛੋਟਾ ਪੁੱਤਰ ਅਬਰਾਮ ਖ਼ਾਨ ਆਪਣੀ ਸਕੂਲ ਪਰਫਾਰਮੈਂਸ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਕੱਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ’ਚ ਐਨੁਅਲ ਡੇਅ ਸਮਾਗਮ ਕਰਵਾਇਆ ਗਿਆ। ਇਸ ’ਚ ਸ਼ਾਹਰੁਖ ਖ਼ਾਨ, ਗੌਰੀ ਖ਼ਾਨ, ਸੁਹਾਨਾ ਖ਼ਾਨ, ਕਰਨ ਜੌਹਰ, ਸ਼ਾਹਿਦ ਕਪੂਰ, ਰੋਹਿਤ ਸ਼ੈੱਟੀ, ਐਸ਼ਵਰਿਆ ਬੱਚਨ, ਕਰੀਨਾ ਕਪੂਰ ਤੇ ਮੀਰਾ ਰਾਜਪੂਤ ਵਰਗੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹਰ ਕੋਈ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਲਈ ਪ੍ਰੋਗਰਾਮ ’ਚ ਪਹੁੰਚਿਆ ਸੀ। ਇਸ ਦੌਰਾਨ ਸ਼ਾਹਰੁਖ ਦੇ 10 ਸਾਲਾ ਪੁੱਤਰ ਅਬਰਾਮ ਤੇ ਐਸ਼ਵਰਿਆ ਰਾਏ ਦੀ ਧੀ ਆਰਾਧਿਆ ਦੀ ਪਰਫਾਰਮੈਂਸ ਦੀ ਕਾਫ਼ੀ ਚਰਚਾ ਹੋਈ ਸੀ। ਅਬਰਾਮ ਨੇ ਪਿਤਾ ਸ਼ਾਹਰੁਖ ਦਾ ਆਈਕਾਨਿਕ ਪੋਜ਼ ਦਿੱਤਾ ਤੇ ਕਿੰਗ ਖ਼ਾਨ ਇਸ ਨੂੰ ਦੇਖ ਕੇ ਭਾਵੁਕ ਹੋ ਗਏ। ਉਹ ਆਪਣੇ ਹੰਝੂ ਵੀ ਨਾ ਰੋਕ ਸਕੇ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਸਕੂਲ ਦੇ ਸਾਲਾਨਾ ਸਮਾਰੋਹ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਅਬਰਾਮ ਨੇ ਇਸ ਨਾਟਕ ’ਚ ਹਿੱਸਾ ਲਿਆ। ਉਸ ਨਾਟਕ ’ਚ ਉਸ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਉਹ ਭੂਰੇ ਤੇ ਸੰਤਰੀ ਰੰਗ ਦੇ ਪਹਿਰਾਵੇ ’ਚ ਨਜ਼ਰ ਆਇਆ। ਸੋਸ਼ਲ ਮੀਡੀਆ ’ਤੇ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਅੰਗਰੇਜ਼ੀ ’ਚ ਡਾਇਲਾਗ ਬੋਲ ਰਿਹਾ ਸੀ। ਇਸ ਦੌਰਾਨ ਸ਼ਾਹਰੁਖ ਖ਼ਾਨ ਆਪਣੇ ਪੁੱਤਰ ਦੀ ਪਰਫਾਰਮੈਂਸ ਨੂੰ ਦੇਖ ਕੇ ਭਾਵੁਕ ਹੋ ਗਏ ਤੇ ਉਨ੍ਹਾਂ ਦਾ ਆਈਕਾਨਿਕ ਪੋਜ਼ ਦਿੱਤਾ। ਉਹ ਆਪਣੇ ਹੰਝੂ ਨਾ ਰੋਕ ਸਕੇ। ਉਹ ਆਪਣੇ ਬੇਟੇ ਨੂੰ ਹੌਸਲਾ ਦਿੰਦੇ ਲਗਾਤਾਰ ਤਾੜੀਆਂ ਵਜਾ ਰਹੇ ਸਨ। ਅਬਰਾਮ ਦੀ ਅਦਾਕਾਰੀ ਦੀ ਖ਼ੂਬ ਚਰਚਾ ਹੋ ਰਹੀ ਹੈ। ਅਬਰਾਮ ਦੀ ਅਦਾਕਾਰੀ ਨੂੰ ਦੇਖ ਕੇ ਸ਼ਾਹਰੁਖ ਦੇ ਪ੍ਰਸ਼ੰਸਕ ਕਾਫ਼ੀ ਪ੍ਰਭਾਵਿਤ ਹੋਏ ਹਨ।

ਸ਼ਾਹਰੁਖ ਖ਼ਾਨ ਨਾਲ ਉਨ੍ਹਾਂ ਦੀ ਪਤਨੀ ਗੌਰੀ ਤੇ ਧੀ ਸੁਹਾਨਾ ਵੀ ਅਬਰਾਮ ਦੀ ਪਰਫਾਰਮੈਂਸ ਦੇਖਣ ਪਹੁੰਚੇ ਸਨ। ਇਸ ਦੌਰਾਨ ਕਿੰਗ ਖ਼ਾਨ ਦੀ ਸੱਸ ਸਵਿਤਾ ਛਿੱਬਰ ਵੀ ਮੌਜੂਦ ਸੀ। ਸ਼ਾਹਰੁਖ ਨੂੰ ਕਲੀਨ ਸ਼ੇਵ ਤੇ ਲੰਬੇ ਵਾਲਾਂ ਨਾਲ ਦੇਖਿਆ ਗਿਆ। ਪੁੱਤਰ ਦੀ ਕਾਰਗੁਜ਼ਾਰੀ ਦੇਖ ਕੇ ਉਹ ਮਾਣ ਨਾਲ ਭਰ ਗਏ। ਅਦਾਕਾਰ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ ’ਤੇ ਵੀ ਦੇਖਣ ਨੂੰ ਮਿਲ ਰਹੀ ਹੈ।

ਆਰਾਧਿਆ ਬੱਚਨ ਨੇ ਵੀ ਦਿੱਤੀ ਸ਼ਾਨਦਾਰ ਪਰਫਾਰਮੈਂਸ
ਇਸ ਦੇ ਨਾਲ ਹੀ ਆਰਾਧਿਆ ਬੱਚਨ ਦੀ ਪਰਫਾਰਮੈਂਸ ਦੀ ਵੀ ਖ਼ੂਬ ਚਰਚਾ ਹੋ ਰਹੀ ਹੈ। ਆਰਾਧਿਆ ਨੇ ਸਕੂਲ ਦੇ ਨਾਟਕ ’ਚ ਵੀ ਹਿੱਸਾ ਲਿਆ ਸੀ, ਜਿਸ ’ਚ ਉਹ ਮੁੱਖ ਭੂਮਿਕਾ ’ਚ ਨਜ਼ਰ ਆਈ ਸੀ। ਉਸ ਦੇ ਇਸ ਨਾਟਕ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਅੰਗਰੇਜ਼ੀ ’ਚ ਆਪਣੇ ਡਾਇਲਾਗ ਬੋਲ ਰਹੀ ਹੈ। ਲੋਕ ਉਸ ਦੀ ਅਦਾਕਾਰੀ ਦੀ ਤਾਰੀਫ਼ ਕਰ ਰਹੇ ਹਨ ਤੇ ਉਸ ਦੀ ਮਾਂ ਐਸ਼ਵਰਿਆ ਨਾਲ ਤੁਲਨਾ ਕਰ ਰਹੇ ਹਨ। ਆਰਾਧਿਆ ਦਾ ਹਾਵ-ਭਾਵ ਤੇ ਅੰਦਾਜ਼ ਬਿਲਕੁਲ ਐਸ਼ਵਰਿਆ ਨਾਲ ਮਿਲਦਾ-ਜੁਲਦਾ ਹੈ।

ਕਰੀਨਾ ਦਾ ਪਿਆਰਾ ਤੈਮੂਰ ਇਕ ਵੱਖਰੇ ਗੈਟਅੱਪ ’ਚ ਆਇਆ ਨਜ਼ਰ
ਆਰਾਧਿਆ ਤੇ ਅਬਰਾਮ ਤੋਂ ਇਲਾਵਾ ਤੈਮੂਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੇਖਿਆ ਜਾ ਸਕਦਾ ਹੈ ਕਿ ਉਹ ਵੱਖਰੇ ਗੈਟਅੱਪ ’ਚ ਨਜ਼ਰ ਆ ਰਿਹਾ ਹੈ। ਕਰੀਨਾ ਕਪੂਰ ਵੀ ਇਸ ਸਮਾਗਮ ’ਚ ਨਜ਼ਰ ਆ ਰਹੀ ਹੈ। ਤੈਮੂਰ ਦੇ ਗੈਟਅੱਪ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਸਕੂਲ ਦੇ ਸਾਲਾਨਾ ਸਮਾਰੋਹ ’ਚ ਇਕ ਨਾਟਕ ’ਚ ਵੀ ਹਿੱਸਾ ਲਿਆ ਸੀ। ਹਾਲਾਂਕਿ ਉਸ ਦੇ ਨਾਟਕ ਦੀ ਵੀਡੀਓ ਸਾਹਮਣੇ ਨਹੀਂ ਆਈ ਹੈ ਪਰ ਲੋਕ ਉਸ ਦੇ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News