ਸ਼ਾਹਰੁਖ ਖ਼ਾਨ ਦੀ ਸਿਹਤ 'ਚ ਸੁਧਾਰ, ਮੈਨੇਜਰ ਪੂਜਾ ਡਡਲਾਨੀ ਨੇ ਸਾਂਝੀ ਕੀਤੀ ਖ਼ਾਸ ਪੋਸਟ

Thursday, May 23, 2024 - 06:03 PM (IST)

ਸ਼ਾਹਰੁਖ ਖ਼ਾਨ ਦੀ ਸਿਹਤ 'ਚ ਸੁਧਾਰ, ਮੈਨੇਜਰ ਪੂਜਾ ਡਡਲਾਨੀ ਨੇ ਸਾਂਝੀ ਕੀਤੀ ਖ਼ਾਸ ਪੋਸਟ

ਮੁੰਬਈ (ਬਿਊਰੋ) - ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਹੀਟਸਟ੍ਰੋਕ ਅਤੇ ਡੀਹਾਈਡ੍ਰੇਸ਼ਨ ਕਾਰਨ ਬੀਤੇ ਬੁੱਧਵਾਰ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਕਿੰਗ ਖ਼ਾਨ ਨੂੰ ਅੱਜ ਦੂਜੇ ਦਿਨ ਵੀ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ। ਅਜਿਹੇ 'ਚ ਅਭਿਨੇਤਾ ਦੇ ਪ੍ਰਸ਼ੰਸਕ ਉਨ੍ਹਾਂ ਲਈ ਕਾਫੀ ਚਿੰਤਤ ਹੋ ਰਹੇ ਹਨ। ਇਸ ਦੌਰਾਨ ਸੁਪਰਸਟਾਰ ਦੀ ਮੈਨੇਜਰ ਪੂਜਾ ਡਡਲਾਨੀ ਨੇ ਸਾਹਰੁਖ ਦੀ ਹੈਲਥ ਅਪਡੇਟ ਦੇਣ ਵਾਲੀ ਇੱਕ ਪੋਸਟ ਸ਼ੇਅਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਲੂ ਦੀ ਮਾਰ ਨਹੀਂ ਝੱਲ ਸਕੇ ਅਦਾਕਾਰ ਸ਼ਾਹਰੁਖ ਖ਼ਾਨ, ਹਸਪਤਾਲ ਦਾਖ਼ਲ, ਲੱਗਾ ਗਲੂਕੋਜ਼, ਜਾਣੋ ਸਿਹਤ ਦਾ ਹਾਲਤ

ਦੱਸ ਦਈਏ ਕਿ ਕਿੰਗ ਖ਼ਾਨ ਦੀ ਸਿਹਤ 'ਤੇ ਅਪਡੇਟ ਦਿੰਦੇ ਹੋਏ, ਪੂਜਾ ਡਡਲਾਨੀ ਨੇ ਆਪਣੀ ਪੋਸਟ 'ਚ ਲਿਖਿਆ- ''ਮਿਸਟਰ ਖ਼ਾਨ ਦੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਲਈ, ਉਹ ਹੁਣ ਠੀਕ ਹਨ। ਤੁਹਾਡੇ ਪਿਆਰ, ਪ੍ਰਾਰਥਨਾਵਾਂ ਅਤੇ ਚਿੰਤਾਵਾਂ ਲਈ ਧੰਨਵਾਦ।''

PunjabKesari

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਅਹਿਮਦਾਬਾਦ 'ਚ ਕੇਕੇਆਰ ਦੇ ਮੈਚ ਤੋਂ ਬਾਅਦ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਕਾਰਨ ਉਨ੍ਹਾਂ ਨੂੰ ਹੀਟਸਟ੍ਰੋਕ ਅਤੇ ਡੀਹਾਈਡ੍ਰੇਸ਼ਨ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਦੁਪਹਿਰ 2 ਵਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News