ਦੁਨੀਆ ਦੇ ਵੱਖ-ਵੱਖ ਅੱਠ ਦੇਸ਼ਾਂ ''ਚ ਸ਼ੂਟ ਹੋਈ ਸ਼ਾਹਰੁਖ ਦੀ ਫ਼ਿਲਮ ''ਪਠਾਨ'', ਜੌਨ ਅਬਰਾਹਮ ਕਰਨਗੇ ਦਮਦਾਰ ਐਕਸ਼ਨ
Sunday, Dec 04, 2022 - 01:05 PM (IST)
ਨਵੀਂ ਦਿੱਲੀ (ਬਿਊਰੋ) : ਜਦੋਂ ਤੋਂ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਪਠਾਨ' ਦਾ ਟੀਜ਼ਰ ਸਾਹਮਣੇ ਆਇਆ ਹੈ, ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਜਾਸੂਸੀ ਥ੍ਰਿਲਰ ਫ਼ਿਲਮ ਨਾਲ ਬਾਲੀਵੁੱਡ ਦੇ ਬਾਦਸ਼ਾਹ ਚਾਰ ਸਾਲ ਦੇ ਵਕਫੇ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਇਸ ਥ੍ਰਿਲਰ ਫ਼ਿਲਮ ਤੋਂ ਹੁਣ ਤੱਕ ਦੀਪਿਕਾ ਪਾਦੂਕੋਣ, ਜੌਨ ਅਬ੍ਰਾਹਮ ਅਤੇ ਸ਼ਾਹਰੁਖ ਖ਼ਾਨ ਦੇ ਕਈ ਲੁੱਕ ਸਾਹਮਣੇ ਆ ਚੁੱਕੇ ਹਨ। ਇਸ ਫ਼ਿਲਮ ਦੇ ਇੱਕ ਛੋਟੇ ਟੀਜ਼ਰ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਦੁੱਗਣਾ ਕਰ ਦਿੱਤਾ ਹੈ ਅਤੇ ਲੋਕ ਸ਼ਾਹਰੁਖ ਨੂੰ ਸਾਲ 2023 'ਚ ਐਕਸ਼ਨ ਅੰਦਾਜ਼ 'ਚ ਦੇਖਣ ਲਈ ਉਤਸੁਕ ਹਨ। ਦਰਸ਼ਕਾਂ ਦੀ ਉਤਸੁਕਤਾ ਦੇ ਵਿਚਕਾਰ, ਹਾਲ ਹੀ 'ਚ ਯਸ਼ਰਾਜ ਨੇ 'ਪਠਾਨ' ਬਾਰੇ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਇਸ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਚ ਦਿਖਾਏ ਗਏ ਐਕਸ਼ਨ ਦ੍ਰਿਸ਼ਾਂ ਨੂੰ ਇੱਕ ਨਹੀਂ ਸਗੋਂ ਅੱਠ ਵੱਖ-ਵੱਖ ਦੇਸ਼ਾਂ 'ਚ ਸ਼ੂਟ ਕੀਤਾ ਗਿਆ ਹੈ।
ਇਨ੍ਹਾਂ ਅੱਠ ਦੇਸ਼ਾਂ 'ਚ ਹੋਈ ਫ਼ਿਲਮ 'ਪਠਾਨ' ਦੀ ਸ਼ੂਟਿੰਗ
ਫ਼ਿਲਮ ਦੇ ਟੀਜ਼ਰ ਨੂੰ ਦੇਖ ਕੇ ਸਾਫ਼ ਹੈ ਕਿ 'ਪਠਾਨ' 'ਚ ਦੋ ਵੱਡੇ ਸੁਪਰਸਟਾਰ ਸ਼ਾਹਰੁਖ ਅਤੇ ਜਾਨ ਅਬ੍ਰਾਹਮ ਵਿਚਾਲੇ ਕਾਫੀ ਐਕਸ਼ਨ ਦੇਖਣ ਨੂੰ ਮਿਲਣ ਵਾਲਾ ਹੈ ਅਤੇ ਇਹ ਫ਼ਿਲਮ ਗਣਤੰਤਰ ਮੌਕੇ ਦਰਸ਼ਕਾਂ ਲਈ ਇਕ ਵੱਡੀ ਟ੍ਰੀਟ ਸਾਬਤ ਹੋਵੇਗੀ। ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਯਸ਼ਰਾਜ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ 'ਪਠਾਨ' 'ਚ ਸ਼ੂਟ ਕੀਤੇ ਗਏ ਐਕਸ਼ਨ ਸੀਨਜ਼ ਇਕ ਜਗ੍ਹਾ 'ਤੇ ਨਹੀਂ ਸਗੋਂ ਅੱਠ ਵੱਖ-ਵੱਖ ਦੇਸ਼ਾਂ 'ਚ ਸ਼ੂਟ ਕੀਤੇ ਗਏ ਹਨ। ਯਸ਼ਰਾਜ ਨੇ ਟਵੀਟ ਕੀਤਾ, 'ਅੱਠ ਦੇਸ਼, 3 ਸੁਪਰਸਟਾਰ, 1 ਫ਼ਿਲਮ-ਪਠਾਨ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਸਪੇਨ, ਯੂ. ਏ. ਈ., ਤੁਰਕੀ, ਰੂਸ, ਸਾਇਬੇਰੀਆ, ਇਟਲੀ, ਫਰਾਂਸ, ਭਾਰਤ ਅਤੇ ਅਫਗਾਨਿਸਤਾਨ 'ਚ ਕੀਤੀ ਗਈ ਹੈ। ਜਾਸੂਸੀ ਥ੍ਰਿਲਰ ਸ਼ਾਹਰੁਖ ਇਸ ਫ਼ਿਲਮ 'ਚ ਮੋਟਰਸਾਈਕਲ ਤੋਂ ਲੈ ਕੇ ਵੱਡੀਆਂ ਗੱਡੀਆਂ 'ਤੇ ਉੱਡਦੇ ਨਜ਼ਰ ਆਉਣਗੇ। ਇਸ ਫ਼ਿਲਮ ਨਾਲ ਯਸ਼ਰਾਜ ਆਪਣੇ 50 ਸਾਲ ਸੈਲੀਬ੍ਰੇਟ ਕਰਦੇ ਨਜ਼ਰ ਆਉਣਗੇ।
'ਪਠਾਨ' ਲਈ ਸ਼ਾਹਰੁਖ ਨੇ ਬਣਾਈ ਮਜ਼ਬੂਤ ਬਾਡੀ
ਫ਼ਿਲਮ 'ਚ ਸ਼ਾਹਰੁਖ ਆਪਣੇ ਰੋਮਾਂਟਿਕ ਅੰਦਾਜ਼ ਨੂੰ ਛੱਡ ਕੇ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਲਈ ਸ਼ਾਹਰੁਖ ਨੇ ਆਪਣੇ ਸਰੀਰ 'ਤੇ ਕਾਫੀ ਕੰਮ ਕੀਤਾ ਹੈ। ਹਾਲ ਹੀ 'ਚ ਸ਼ਾਹਰੁਖ , ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਦੀ ਫ਼ਿਲਮ 'ਪਠਾਨ' ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ, ਜਿਸ 'ਚ ਇਹ ਤਿੰਨੇ ਸਿਤਾਰੇ ਹੱਥਾਂ 'ਚ ਬੰਦੂਕਾਂ ਲੈ ਕੇ ਇਕੱਠੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਜਿਸ ਤਰ੍ਹਾਂ ਨਾਲ ਫ਼ਿਲਮ ਦੀ ਚਰਚਾ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹਰ ਕੋਈ ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਹ ਫ਼ਿਲਮ ਅਗਲੇ ਸਾਲ 2023 'ਚ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।