ਸ਼ਾਹਰੁਖ ਖ਼ਾਨ ਦਾ ''ਪਠਾਨ'' ਵਿਵਾਦ ''ਤੇ ਵੱਡਾ ਬਿਆਨ, ਕਿਹਾ- ਕੁੱਝ ਲੋਕ ਸੋਸ਼ਲ ਮੀਡੀਆ ''ਤੇ ਫੈਲਾ ਰਹੇ ਨਫ਼ਰਤ

12/16/2022 11:17:56 AM

ਮੁੰਬਈ (ਬਿਊਰੋ) : ਕੁਝ ਲੋਕ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੇ ਹਨ। ਇੱਥੋਂ ਤੱਕ ਕਿ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਉਠਾਈ ਗਈ ਹੈ। ਹੁਣ ਸ਼ਾਹਰੁਖ ਨੇ ਕੋਲਕਾਤਾ ਫ਼ਿਲਮ ਫੈਸਟੀਵਲ ਦੌਰਾਨ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਫੈਲਾ ਰਹੇ ਹਨ। ਸਿਨੇਮਾ ਸਮਾਜ ਨੂੰ ਬਦਲਣ ਦਾ ਸਾਧਨ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿ ਵੈੱਬ ਸੀਰੀਜ਼ 'ਸੇਵਕ' 'ਤੇ ਭੜਕੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਪੋਸਟ ਪਾ ਕੇ ਸ਼ਰੇਆਮ ਆਖੀਆਂ ਇਹ ਗੱਲਾਂ

ਕੀ ਹੈ ਵਿਵਾਦ?
ਫ਼ਿਲਮ 'ਪਠਾਨ' ਦਾ ਪਹਿਲਾ ਗੀਤ 'ਬੇਸ਼ਰਮ ਰੰਗ' 12 ਦਸੰਬਰ ਨੂੰ ਰਿਲੀਜ਼ ਹੋਇਆ ਸੀ, ਜਿਸ 'ਚ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖ਼ਾਨ ਦੀ ਹੌਟ ਕੈਮਿਸਟਰੀ ਦੇਖਣ ਨੂੰ ਮਿਲੀ ਸੀ।ਵੀਡੀਓ ਗੀਤ 'ਚ ਦੀਪਿਕਾ ਦਾ ਗਲੈਮਰਸ ਅਤੇ ਬੋਲਡ ਲੁੱਕ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਦੀਪਿਕਾ ਗੀਤ 'ਚ ਭਗਵੇਂ ਰੰਗ ਦੀ ਬਿਕਨੀ ਪਹਿਨੀ ਨਜ਼ਰ ਆਈ ਸੀ, ਜਿਸ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਜਤਾਇਆ ਇਤਰਾਜ਼
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ 'ਬੇਸ਼ਰਮ ਰੰਗ' ਗੀਤ 'ਚ ਦੀਪਿਕਾ ਪਾਦੂਕੋਣ ਦੇ ਕੱਪੜਿਆਂ 'ਤੇ ਇਤਰਾਜ਼ ਜਤਾਇਆ ਹੈ। ਉਸ ਨੇ ਦੀਪਿਕਾ ਪਾਦੂਕੋਣ ਨੂੰ ਟੁਕੜੇ-ਟੁਕੜੇ ਗੈਂਗ ਦਾ ਸਮਰਥਕ ਵੀ ਦੱਸਿਆ ਸੀ। ਨਰੋਤਮ ਮਿਸ਼ਰਾ ਨੇ ਟਵੀਟ ਕੀਤਾ, 'ਫ਼ਿਲਮ 'ਪਠਾਨ' ਦੇ ਗੀਤ 'ਚ ਟੁਕੜੇ-ਟੁਕੜੇ ਗੈਂਗ ਦੀ ਸਮਰਥਕ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਪਹਿਰਾਵਾ ਬਹੁਤ ਇਤਰਾਜ਼ਯੋਗ ਹੈ ਅਤੇ ਗੀਤ ਨੂੰ ਭ੍ਰਿਸ਼ਟ ਮਾਨਸਿਕਤਾ ਨਾਲ ਫਿਲਮਾਇਆ ਗਿਆ ਹੈ। ਗੀਤਾਂ ਦੇ ਸੀਨ ਅਤੇ ਪਹਿਰਾਵੇ ਨੂੰ ਤੈਅ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਮੱਧ ਪ੍ਰਦੇਸ਼ 'ਚ ਫ਼ਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਾ, ਇਹ ਵਿਚਾਰ ਦਾ ਵਿਸ਼ਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਮਰੀ ਨਹੀਂ ਜ਼ਿੰਦਾ ਹੈ ਅਦਾਕਾਰਾ ਵੀਨਾ ਕਪੂਰ, ਪੁਲਸ ਸਟੇਸ਼ਨ ਪਹੁੰਚ ਕਿਹਾ- ਨਹੀਂ ਹੋਇਆ ਮੇਰਾ ਕਤਲ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News