ਸ਼ਾਹਰੁਖ ਖ਼ਾਨ ਨੇ ‘ਜਵਾਨ’ ਦੇ ਨਵੇਂ ਪੋਸਟਰ ਤੋਂ ਚੁੱਕਿਆ ਪਰਦਾ

Saturday, Aug 26, 2023 - 11:12 AM (IST)

ਸ਼ਾਹਰੁਖ ਖ਼ਾਨ ਨੇ ‘ਜਵਾਨ’ ਦੇ ਨਵੇਂ ਪੋਸਟਰ ਤੋਂ ਚੁੱਕਿਆ ਪਰਦਾ

ਮੁੰਬਈ (ਬਿਊਰੋ) - ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੇ ‘ਜਵਾਨ’ ਦੇ ਲੁੱਕ ਨੇ ਪ੍ਰੀਵਿਊ ਦੇ ਲਾਂਚ ਤੋਂ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰੀਵਿਊ ਪਹਿਲਾਂ ਹੀ ਦਰਸ਼ਕਾਂ ਨੂੰ ਐਕਸ਼ਨ ਦੇ ਨਵੇਂ ਪੱਧਰ ਦੀ ਝਲਕ ਦਿਖਾ ਚੁੱਕਾ ਹੈ।

PunjabKesari

ਉਥੇ ਹੀ ‘ਜਵਾਨ’ ਨੂੰ ਲੈ ਕੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰਨ ਵਾਲੇ ਤੱਤਾਂ ’ਚੋਂ ਇਕ ਸ਼ਾਹਰੁਖ਼ ਦਾ ਵੱਖਰਾ ਲੁੱਕ ਹੈ, ਜਿਸ ਨੇ ਸਾਰਿਆਂ ’ਚ ਉਤਸੁਕਤਾ ਵਧਾ ਦਿੱਤੀ ਹੈ। ‘ਜਵਾਨ’ ਵਿਚ ਸ਼ਾਹਰੁਖ਼ ਖਾਨ ਦੇ ਸਾਰੇ ਕਿਰਦਾਰਾਂ ਨੂੰ ਇਕ ਫ੍ਰੇਮ ਵਿਚ ਮਿਲਾ ਕੇ ਇਕ ਨਵਾਂ ਪੋਸਟਰ ਪੇਸ਼ ਕੀਤਾ ਗਿਆ ਹੈ, ਜੋ ਫ਼ਿਲਮ ਰਾਹੀਂ ਪੰਜ ਵੱਖ-ਵੱਖ ਪ੍ਰਦਰਸ਼ਿਤ ਰੂਪਾਂ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰ ਰਿਹਾ ਹੈ।

‘ਜਵਾਨ’ ਦਰਸ਼ਕਾਂ ਨੂੰ ਸ਼ਾਹਰੁਖ਼ ਦੇ ਵੱਖ -ਵੱਖ ਰੂਪ ਨਾਲ ਜਾਣੂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਜਵਾਨ’ ਐਟਲੀ ਵੱਲੋਂ ਨਿਰਦੇਸ਼ਤ, ਗੌਰੀ ਖਾਨ ਵੱਲੋਂ ਨਿਰਮਿਤ ਅਤੇ ਗੌਰਵ ਵਰਮਾ ਵੱਲੋਂ ਸਹਿ-ਨਿਰਮਿਤ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ। ਇਹ ਫ਼ਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ’ਚ 7 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।


author

sunita

Content Editor

Related News