ਸ਼ਾਹਰੁਖ ਫਿੱਟ ਬਾਡੀ ਨੂੰ ਦਿਖਾਉਣ ਲਈ ਥੋੜ੍ਹਾ ਸ਼ਰਮਾਉਂਦੇ ਸਨ : ਬਾਸਕੋ

12/24/2022 5:36:30 PM

ਮੁੰਬਈ (ਬਿਊਰੋ)– ਚਾਰ ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਸ਼ਾਹਰੁਖ ਖ਼ਾਨ ਆਪਣੇ ਪ੍ਰਸ਼ੰਸਕਾਂ ’ਚ ਉਤਸ਼ਾਹ ਪੈਦਾ ਕਰ ਰਹੇ ਹਨ। ਵਾਈ. ਆਰ. ਐੱਫ. ਨੇ ਫ਼ਿਲਮ ‘ਪਠਾਨ’ ਦੇ ਦੂਜੇ ਗੀਤ ‘ਝੂਮੇ ਜੋ ਪਠਾਨ’ ਨੂੰ ਰਿਲੀਜ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਯੂ. ਕੇ. ਲਈ ਰਵਾਨਾ, ਦੇਖੋ ਵੀਡੀਓ

ਬਾਸਕੋ ਮਾਰਟਿਸ, ਜਿਸ ਨੇ ਗੀਤ ’ਚ ਕਿੰਗ ਖ਼ਾਨ ਦੀ ਕੋਰੀਓਗ੍ਰਾਫੀ ਕੀਤੀ ਸੀ, ਨੇ ਖ਼ੁਲਾਸਾ ਕੀਤਾ ਕਿ ਇਕ ਸੀਨ ’ਚ ਉਹ ਖ਼ਾਨ ਸਾਬ੍ਹ ਦੇ ਆਈਕਾਨਿਕ ਪੋਜ਼ ਨਾਲ ਤਰਾਸ਼ੀ ਹੋਈ ਬਾਡੀ ਨੂੰ ਫਲਾਂਟ ਕਰਨਾ ਚਾਹੁੰਦੇ ਸਨ।

ਸ਼ੁਰੂਆਤ ’ਚ ਉਹ ਆਪਣੇ ਮਸਕੂਲਰ ਸਰੀਰ ਨੂੰ ਦਿਖਾਉਣ ਲਈ ਥੋੜ੍ਹਾ ਸ਼ਰਮਾਉਂਦੇ ਸਨ। ਹਾਲਾਂਕਿ ਅਸੀਂ ਅੰਤਿਮ ਨਤੀਜੇ ਦੇ ਨਾਲ ਸੀਨ ਨੂੰ ਸ਼ੂਟ ਕਰਨ ਲਈ ਤੇ ਹੁਣ ਦਰਸ਼ਕਾਂ ਦੇ ਹੁੰਗਾਰੇ ਨੂੰ ਵੇਖ ਕੇ ਬਹੁਤ ਖ਼ੁਸ਼ ਹਾਂ।

ਬਾਸਕੋ ਦਾ ਕਹਿਣਾ ਹੈ ਕਿ ‘ਪਠਾਨ’ ਲਈ ਸਾਡੇ ਦੇਸ਼ ਦੇ 2 ਸਭ ਤੋਂ ਵੱਡੇ ਸੁਪਰਸਟਾਰਜ਼ ਨੂੰ ਕੋਰੀਓਗ੍ਰਾਫ ਕਰਨਾ ਸੁਪਨਾ ਸੀ। ਗੀਤ ’ਚ ਸ਼ਾਹਰੁਖ ਖ਼ਾਨ ਨਾਲ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News