ਸ਼ਾਹਰੁਖ ਦੇ ਕੱਟੜ ਫੈਨ ਦੀ ਧਮਕੀ, ''ਪਠਾਨ'' ਨਾ ਦੇਖ ਸਕਿਆ ਤਾਂ ਕਰ ਲਵਾਂਗਾ ਖ਼ੁਦਕੁਸ਼ੀ

01/20/2023 6:36:27 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦਾ ਚਾਰਮ ਅੱਜ ਵੀ ਬਰਕਰਾਰ ਹੈ। ਇਨ੍ਹੀਂ ਦਿਨੀਂ ਕਿੰਗ ਖ਼ਾਨ ਦੇ ਪ੍ਰਸ਼ੰਸਕਾਂ 'ਚ 'ਪਠਾਨ' ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ ਧੜੱਲੇ ਨਾਲ ਚੱਲ ਰਹੀ ਹੈ। ਟ੍ਰੇਡ ਪੰਡਿਤਾਂ ਨੇ ਭਵਿੱਖਬਾਣੀ ਕੀਤੀ ਹੈ ਕਿ 'ਪਠਾਨ' ਸ਼ਾਹਰੁਖ ਦੇ ਕਰੀਅਰ ਦੀ ਬੰਪਰ ਓਪਨਰ ਫ਼ਿਲਮ ਸਾਬਤ ਹੋਵੇਗੀ। ਖੈਰ, ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੇ ਇਕ ਪ੍ਰਸ਼ੰਸਕ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਖੁੱਲ੍ਹੇਆਮ ਧਮਕੀ ਦੇ ਰਿਹਾ ਹੈ ਕਿ ਜੇਕਰ ਉਹ 25 ਤਰੀਕ ਨੂੰ 'ਪਠਾਨ' ਨਾ ਦੇਖ ਸਕਿਆ ਅਤੇ ਸ਼ਾਹਰੁਖ ਨੂੰ ਨਾ ਮਿਲਿਆ ਤਾਂ ਉਹ ਖ਼ੁਜਕੁਸ਼ੀ ਕਰ ਲਵੇਗਾ।

ਦੱਸ ਦਈਏ ਕਿ ਵੀਡੀਓ 'ਚ ਵਿਅਕਤੀ ਨੂੰ ਤਾਲਾਬ ਦੇ ਕੰਢੇ ਖੜ੍ਹਾ ਦੇਖਿਆ ਜਾ ਸਕਦਾ ਹੈ। ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਹਨ ਅਤੇ ਉਹ ਲੋਕਾਂ ਨੂੰ ਆਖ ਰਿਹਾ ਹੈ ਕਿ ਜੇਕਰ ਉਹ 'ਪਠਾਨ' ਨਹੀਂ ਦੇਖ ਸਕਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ, ਕਿਉਂਕਿ ਉਸ ਕੋਲ ਫ਼ਿਲਮ ਦੀ ਟਿਕਟ ਖਰੀਦਣ ਲਈ ਵੀ ਪੈਸੇ ਨਹੀਂ ਹਨ। ਉਸ ਦਾ ਕਹਿਣਾ ਹੈ ਕਿ ਉਹ ਸ਼ਾਹਰੁਖ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਸ਼ਾਹਰੁਖ ਦੇ ਫੈਨ ਦਾ ਕਹਿਣਾ ਹੈ ਕਿ ਜੇਕਰ ਉਹ ਫ਼ਿਲਮ 'ਪਠਾਨ' ਨੂੰ ਨਹੀਂ ਦੇਖਦਾ ਜਾਂ ਸ਼ਾਹਰੁਖ ਨੂੰ ਨਹੀਂ ਮਿਲਦਾ ਤਾਂ ਉਹ 25 ਜਨਵਰੀ ਨੂੰ ਤਾਲਾਬ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਵੇਗਾ। ਮੈਂ ਪਠਾਨ ਨੂੰ ਕਦੇ ਨਹੀਂ ਦੇਖ ਸਕਾਂਗਾ। 

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਆਪਣੀ ਫ਼ਿਲਮ 'ਪਠਾਨ' ਦੀ ਰਿਲੀਜ਼ਿੰਗ ਦੀ ਤਿਆਰੀ ਕਰ ਰਹੇ ਹਨ। ਇਸ ਫ਼ਿਲਮ 'ਚ ਉਹ ਆਪਣੀ ਫਿੱਟ ਬਾਡੀ ਨਾਲ ਐਕਸ਼ਨ ਕਰਦੇ ਨਜ਼ਰ ਆਉਣਗੇ। ਤੁਹਾਨੂੰ ਇਸ ਵੀਐਫਐਕਸ ਨਾਲ ਭਰੀ ਫਿਲਮ ਵਿੱਚ ਹਾਈ-ਓਕਟੇਨ ਐਕਸ਼ਨ ਦ੍ਰਿਸ਼ ਦੇਖਣ ਨੂੰ ਮਿਲਣਗੇ। ਸ਼ਾਹਰੁਖ ਦੀ ਵਾਪਸੀ ਵਾਲੀ ਫਿਲਮ 'ਚ ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਵੀ ਨਜ਼ਰ ਆਉਣਗੇ। ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News