ਵਿੱਕੀ ਕੌਸ਼ਲ ਦੇ ਪਿਤਾ ਨੇ ਸ਼ਾਹਰੁਖ ਖ਼ਾਨ ਦੀ ਕੀਤੀ ਤਾਰੀਫ਼, ਕਿਹਾ- ਅੱਜ ਵੀ ਯਾਦ ਹੈ ਸ਼ੂਟਿੰਗ ਦਾ ਸੀਨ

08/21/2022 1:15:41 PM

ਨਵੀਂ ਦਿੱਲੀ- ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ। ਅਦਾਕਾਰ ਦੇ ਠੰਡੇ ਸੁਭਾਅ ਅਤੇ ਚੰਗੀ ਭਾਵਨਾ ਬਾਰੇ ਹਰ ਕੋਈ ਜਾਣਦਾ ਹੈ। ਅਦਾਕਾਰ ਦੇ ਫ਼ਿਲਮਾਂ ’ਚ ਸੈੱਟ ’ਤੇ ਕੀਤੇ ਗਏ ਕੰਮ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਨਜ਼ਰ ਆਏ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਲੱਦਾਖ ਦੀਆਂ ਵਾਦੀਆਂ ’ਚ ਲੰਬੇ ਵਾਲਾਂ ਨਾਲ ਸਵੈਗੀ ਸਟਾਈਲ ’ਚ ਆਏ ਨਜ਼ਰ

ਸ਼ਾਮ ਕੌਸ਼ਲ ਨੇ ਇੰਟਰਵਿਊ ਦੌਰਾਨ ਫ਼ਿਲਮ ‘ਅਸ਼ੋਕਾ’ ਦਾ ਇਕ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਕਿ ‘ਸ਼ਾਹਰੁਖ ਖ਼ਾਨ ਫ਼ਿਲਮ ‘ਅਸ਼ੋਕਾ’ ਦੇ ਇਕ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਜਿੱਥੇ ਕਰੀਨਾ ਕਪੂਰ ਨੂੰ ਗੁੰਡਿਆਂ ਤੋਂ ਬਚਾਉਣਾ ਸੀ। ਫ਼ਿਲਮ ਦਾ ਨਿਰਦੇਸ਼ਨ ਸੰਤੋਸ਼ ਸਿਵਨ ਕਰ ਰਹੇ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਖ਼ਾਨ ਨੇ ਮੈਨੂੰ ਜੱਫੀ ਪਾਈ। ਜਦੋਂ ਵੀ ਤੁਸੀਂ ਕਿਸੇ ਦੇ ਬਹੁਤ ਨੇੜੇ ਹੁੰਦੇ ਹੋ, ਤੁਸੀਂ ਆਸਾਨੀ ਨਾਲ ਉਸ ਦੀ ਭਾਵਨਾ ਨੂੰ ਸਮਝ ਸਕਦੇ ਹੋ। ਉਸ ਸਮੇਂ, ਉਸਦੇ ਇਕ ਜੱਫੀ ਨਾਲ ਮੈਂ ਉਸਦੀ ਸਕਾਰਾਤਮਕ ਭਾਵਨਾ ਫ਼ੜ ਸਕਿਆ। ਭਾਵੇਂ ਉਹ ਘੋੜਿਆਂ ਨਾਲ ਲੜਾਈ ਦੇ ਸੀਨ ਕਰਨ ’ਚ ਸਹਿਜ ਨਹੀਂ ਸੀ, ਪਰ ਉਸ ਨੇ ਇਕ ਵਾਰ ਵੀ ਆਪਣੇ ਚਿਹਰੇ ’ਤੇ ਇਸ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਉਸ ਦੌਰਾਨ ਉਸ ਨੇ ਮੇਰੇ ’ਤੇ ਭਰੋਸਾ ਜਤਾਇਆ, ਸਿਰਫ਼ ਇਸ ਗੱਲ ਨੇ ਮੇਰਾ ਦਿਲ ਜਿੱਤ ਲਿਆ।

ਇਹ ਵੀ ਪੜ੍ਹੋ : ਭੇਡਾਂ ਚਰਾਉਂਦੀ ਦਿਸੀ ਰਾਖੀ ਸਾਵੰਤ, ਦੇਖੋ ਮਜ਼ੇਦਾਰ ਵੀਡੀਓ

ਫ਼ਿਲਮ ‘ਡਾਨ’ ਦੀ ਸ਼ੂਟਿੰਗ ਨੂੰ ਲੈ ਕੇ ਸ਼ਾਮ ਕਹਿੰਦੇ ਹਨ ਕਿ ਫ਼ਿਲਮ ’ਚ ਇਕ ਕਾਰ ਸਟੰਟ ਮੈਨ ਦਾ ਇੰਤਜ਼ਾਮ ਕੀਤਾ ਗਿਆ ਸੀ। ਸ਼ਾਹਰੁਖ਼ ਖ਼ਾਨ ਨੇ ਸਾਰਾ ਸੀਨ ਸਮਝ ਲਿਆ ਅਤੇ ਕਿਹਾ ਕਿ ਤੁਸੀਂ ਲੋਕਾਂ ਨੇ ਜੋ ਕਰਨਾ ਕਰੋ, ਮੈਨੂੰ ਸਿਰਫ਼ ਇਹ ਕਰਨਾ ਹੈ। ਸ਼ਾਹਰੁਖ਼ ਖ਼ਾਨ ਦੀਆਂ ਗੱਲਾਂ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। 

ਸ਼ਾਹਰੁਖ ਖ਼ਾਨ ਫ਼ਿਲਮ ‘ਓਮ ਸ਼ਾਂਤੀ ਓਮ’ ਦੇ ਸੈੱਟ ਤੋਂ ਇਕ ਕਿੱਸਾ ਸਾਂਝਾ ਕਰਦੇ ਹੋਏ ਸ਼ਾਮ ਕੌਸ਼ਲ ਕਹਿੰਦੇ ਹਨ ਕਿ ਮੈਂ ਅੱਗ ਦੇ ਸੀਨ ਨੂੰ ਲੈ ਕੇ ਬਹੁਤ ਭਾਵੁਕ ਹੋ ਗਿਆ ਕਿਉਂਕਿ ਉਹ ਸੀਨ ਬਹੁਤ ਜੋਖਮ ਭਰਿਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਯਾਦ ਹੈ ਸੀਨ, ਜਿਸ ਸੀਨ ਨੂੰ ਸ਼ੂਟ ਕਰਨ ਲਈ 125 ਲੋਕ ਮੌਜੂਦ ਸਨ। ਜੇਕਰ ਥੋੜ੍ਹੀ ਜਿਹੀ ਵੀ ਲਾਪਰਵਾਹੀ ਹੁੰਦੀ ਤਾਂ ਹਰ ਕਿਸੇ ਦੀ ਵੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਸ਼ਾਹਰੁਖ ਖ਼ਾਨ ਉੱਥੇ ਹੌਂਸਲੇ ਨਾਲ ਖੜ੍ਹੇ ਰਹੇ ਅਤੇ ਮੇਰੇ ਕੋਲ ਆਏ ਤਾਂ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਮੈਂ ਇੱਥੋਂ ਨਿਕਲ ਜਾਵਾਂਗਾ। ਤੁਸੀਂ ਚਿੰਤਾ ਨਾ ਕਰੋ। ਉਸ ਸੀਨ ਲਈ ਦੀਪਿਕਾ ਪਾਦੁਕੋਣ ਲਈ ਬਾਡੀ ਡਬਲ ਦੀ ਵਰਤੋਂ ਕੀਤੀ ਗਈ ਸੀ ਪਰ ਸ਼ਾਹਰੁਖ ਖ਼ਾਨ ਨੇ ਸਾਰੇ ਸੀਨ ਖ਼ੁਦ ਸ਼ੂਟ ਕੀਤੇ। ਮੈਂ ਉਨ੍ਹਾਂ ਨੂੰ ਅਸਲੀ ‘ਪਠਾਨ’ ਸਮਝਦਾ ਹਾਂ, ਉਨ੍ਹਾਂ ’ਚ ਡਰ ਨਾਂ ਦੀ ਕੋਈ ਚੀਜ਼ ਨਹੀਂ ਹੈ।    


Shivani Bassan

Content Editor

Related News