ਸ਼ਾਹਰੁਖ ਖ਼ਾਨ ਨੇ ਮਹਿਲਾ ਹਾਕੀ ਟੀਮ ਦੇ ਕੋਚ ਤੋਂ ਮੰਗਿਆ ਗੋਲਡ, ਤਾਂ ਰੀਅਲ ਕੋਚ ਨੇ ਕੁਝ ਅਜਿਹਾ ਦਿੱਤਾ ਜਵਾਬ

Tuesday, Aug 03, 2021 - 09:31 AM (IST)

ਮੁੰਬਈ (ਬਿਊਰੋ) - ਭਾਰਤੀ ਮਹਿਲਾ ਹਾਕੀ ਟੀਮ ਨੇ ਬੀਤੇ ਦਿਨ ਓਲੰਪਿਕਸ (Olympics) 'ਚ ਇਤਿਹਾਸ ਰੱਚ ਦਿੱਤਾ। ਉਨ੍ਹਾਂ ਨੇ ਆਸਟ੍ਰੇਲੀਆ ਨੂੰ ਕੁਆਟਰ-ਫਾਈਨਲ ਮੁਕਾਬਲੇ 'ਚ 1-0 ਨਾਲ ਮਾਤ ਦੇ ਕੇ ਸੈਮੀ ਫਾਈਨਲ 'ਚ ਥਾਂ ਬਣਾਈ, ਜਿਸ ਤੋਂ ਬਾਅਦ ਦੁਨੀਆ ਭਰ ਤੋਂ ਹਾਕੀ ਟੀਮ ਦੀਆਂ ਖਿਡਾਰਨਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਹਰ ਕੋਈ ਹੁਣ ਗੋਲਡ ਮੈਡਲ ਦੀ ਮੰਗ ਕਰ ਰਿਹਾ ਹੈ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਵੀ ਨਾਮ ਇਸ ਲਿਸਟ 'ਚ ਸ਼ਾਮਲ ਹੈ। 

ਇਹ ਖ਼ਬਰ ਵੀ ਪੜ੍ਹੋ- Shilpa Shetty ਨੇ ਜਾਰੀ ਕੀਤਾ ਨੋਟ, ਪਤੀ Raj Kundra ਦੀ ਗ੍ਰਿਫ਼ਤਾਰੀ 'ਤੇ ਸ਼ਰੇਆਮ ਲਿਖੀਆਂ ਇਹ ਗੱਲਾਂ

PunjabKesari

ਸ਼ਾਹਰੁਖ ਨੇ ਟੀਮ ਦੇ ਕੋਚ 'Sjoerd Marijne' ਤੋਂ ਗੋਲਡ ਦੀ ਮੰਗ ਕੀਤੀ ਹੈ ਪਰ ਸ਼ਾਹਰੁਖ ਨੇ ਜਿਸ ਅੰਦਾਜ਼ ਨਾਲ 'Sjoerd Marijne' ਨੂੰ ਟਵੀਟ ਕੀਤਾ ਉਹ ਕਾਫ਼ੀ ਮਜ਼ੇਦਾਰ ਸੀ। ਦਰਅਸਲ 'Sjoerd Marijne' ਨੇ ਜਿੱਤ ਤੋਂ ਬਾਅਦ ਮਹਿਲਾ ਹਾਕੀ ਟੀਮ ਨਾਲ ਤਸਵੀਰ ਸ਼ੇਅਰ ਕੀਤੀ 'ਤੇ ਲਿਖਿਆ, "Sorry Family" ਮੈਂ ਥੋੜ੍ਹੇ ਸਮੇਂ ਬਾਅਦ ਆਵਾਂਗਾ।" 

ਇਹ ਖ਼ਬਰ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਤੋਂ ਇਲਾਵਾ Raj Kundra 'ਤੇ ਲੱਗੇ ਇਹ ਗੰਭੀਰ ਦੋਸ਼, ਸਾਹਮਣੇ ਆਈ ਗ੍ਰਿਫ਼ਤਾਰੀ ਦੀ ਅਸਲ ਵਜ੍ਹਾ

PunjabKesari

ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ 'Sjoerd Marijne' ਨੂੰ ਰਿਪਲਾਈ ਕਰਦੇ ਹੋਏ ਲਿਖਿਆ, "ਹਾਂ ਹਾਂ ਨੋ ਪ੍ਰੋਬਲਮ, ਬਸ ਆਪਣੀ ਵਾਪਸੀ ਦੌਰਾਨ ਬਿਲੀਅਨ ਫੈਮਿਲੀ ਮੈਂਬਰਜ਼ ਲਈ ਕੁਝ ਗੋਲਡ ਲੈ ਆਈਓ। ਇਸ ਵਾਰ 'ਧਨਤੇਰਸ' ਵੀ 2 ਨਵੰਬਰ ਨੂੰ ਹੈ।" ਇਸ ਟਵੀਟ ਦੇ ਅਖੀਰ 'ਚ ਸ਼ਾਹਰੁਖ ਨੇ ਫ਼ਿਲਮ 'ਚੱਕ ਦੇ ਇੰਡੀਆ' ਦੀ ਯਾਦ ਕਰਵਾ ਦਿੱਤੀ। ਸ਼ਾਹਰੁਖ ਨੇ ਲਿਖਿਆ, "ਐਕਸ ਕੋਚ ਕਬੀਰ ਖ਼ਾਨ ਵਲੋਂ।" ਸ਼ਾਹਰੁਖ ਦੇ ਟਵੀਟ ਤੋਂ ਬਾਅਦ 'Sjoerd Marijne' ਨੇ ਦਿਲਚਸਪ ਰਿਪਲਾਈ ਕਰਦੇ ਹੋਏ ਲਿਖਿਆ, "ਤੁਹਾਡਾ ਸਭ ਦਾ ਪਿਆਰ ਤੇ ਸਪੋਟ ਲਈ ਧੰਨਵਾਦ। ਅਸੀਂ ਇਸ ਵਾਰ ਫਿਰ ਤੋਂ ਸਭ ਕੁਝ ਦਵਾਂਗੇ... ਰੀਅਲ ਕੋਚ ਵਲੋਂ।"

ਇਹ ਖ਼ਬਰ ਵੀ ਪੜ੍ਹੋ- ਮੁੜ ਵਧੀਆ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ, ਲੈਪਟਾਪ 'ਚੋਂ ਬਰਾਮਦ ਹੋਏ 68 ਅਸ਼ਲੀਲ ਵੀਡੀਓ

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਨੇ ਸਾਲ 2007 'ਚ ਰਿਲੀਜ਼ ਹੋਈ ਫ਼ਿਲਮ 'ਚੱਕ ਦੇ ਇੰਡੀਆ' 'ਚ ਮਹਿਲਾ ਹਾਕੀ ਟੀਮ ਦੇ ਕੋਚ ਕਬੀਰ ਖ਼ਾਨ ਦਾ ਕਿਰਦਾਰ ਕੀਤਾ ਸੀ। ਇਹ ਫ਼ਿਲਮ ਕਾਫ਼ੀ ਸੁਪਰਹਿੱਟ ਰਹੀ ਸੀ। ਫ਼ਿਲਮ ਮਹਿਲਾ ਹਾਕੀ 'ਤੇ ਅਧਾਰਿਤ ਸੀ, ਜਿਸ 'ਚ ਹਾਕੀ ਦੇ ਖੇਡ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਅੱਜ ਫ਼ਿਲਮ ਦੀ ਕਹਾਣੀ ਭਾਰਤ ਦੀ ਰੀਅਲ ਮਹਿਲਾ ਹਾਕੀ ਟੀਮ ਨੇ ਦੋਹਰਾ ਦਿੱਤੀ ਹੈ।


sunita

Content Editor

Related News