30 ਸਾਲ ਪੁਰਾਣੀ ਦੁਸ਼ਮਣੀ ਭੁੱਲ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਨੇ ਇਕ-ਦੂਜੇ ਨੂੰ ਲਗਾਇਆ ਗਲੇ, ਦੇਖੋ ਵੀਡੀਓ

Sunday, Sep 03, 2023 - 10:23 AM (IST)

30 ਸਾਲ ਪੁਰਾਣੀ ਦੁਸ਼ਮਣੀ ਭੁੱਲ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਨੇ ਇਕ-ਦੂਜੇ ਨੂੰ ਲਗਾਇਆ ਗਲੇ, ਦੇਖੋ ਵੀਡੀਓ

ਮੁੰਬਈ (ਬਿਊਰੋ)– ਸੰਨੀ ਦਿਓਲ ਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ‘ਗਦਰ 2’ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤੀ ਹੈ। ਫ਼ਿਲਮ 500 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ। ਅਜਿਹੇ ’ਚ ਸੰਨੀ ਦਿਓਲ ਕਾਫੀ ਖ਼ੁਸ਼ ਹਨ। ਹਾਲ ਹੀ ’ਚ ਉਨ੍ਹਾਂ ਨੇ ‘ਗਦਰ 2’ ਦੀ ਸਕਸੈੱਸ ਪਾਰਟੀ ਹੋਸਟ ਕੀਤੀ, ਜਿਥੇ ਸ਼ਾਹਰੁਖ ਖ਼ਾਨ ਵੀ ਪਹੁੰਚੇ।

‘ਗਦਰ 2’ ਦੀ ਸਕਸੈੱਸ ਪਾਰਟੀ 2 ਸਤੰਬਰ ਦੀ ਰਾਤ ਨੂੰ ਸੰਨੀ ਦਿਓਲ ਵਲੋਂ ਆਯੋਜਿਤ ਕੀਤੀ ਗਈ ਸੀ, ਜਿਥੇ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਪਾਰਟੀ ’ਚ ਸ਼ਾਹਰੁਖ ਖ਼ਾਨ ਵੀ ਨਜ਼ਰ ਆਏ। ਦੁਬਈ ਤੋਂ ਵਾਪਸ ਆਉਂਦਿਆਂ ਹੀ ਉਹ ਸਿੱਧੇ ਸੰਨੀ ਦਿਓਲ ਦੀ ਪਾਰਟੀ ’ਚ ਗਏ। ਹੁਣ ਸੰਨੀ ਤੇ ਸ਼ਾਹਰੁਖ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ: ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਸਦੀਵੀ ਵਿਛੋੜਾ ਦੇ ਗਿਆ ਇਹ ਗੀਤਕਾਰ

‘ਗਦਰ 2’ ਦੀ ਸਕਸੈੱਸ ਪਾਰਟੀ ’ਚ ਪਹੁੰਚੇ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਨੇ ਸਾਲਾਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖ਼ਤਮ ਕਰਦਿਆਂ ਦੋਸਤੀ ਦਾ ਹੱਥ ਵਧਾਇਆ ਹੈ। ਸੰਨੀ ਖ਼ਾਸ ਤੌਰ ’ਤੇ ਸ਼ਾਹਰੁਖ ਨੂੰ ਬਾਹਰ ਛੱਡਣ ਆਏ ਤੇ ਪਾਪਰਾਜ਼ੀ ਨੂੰ ਇਕੱਠਿਆਂ ਪੋਜ਼ ਦਿੱਤੇ। ਦੋਵੇਂ ਇਕ-ਦੂਜੇ ਦੇ ਮੋਢੇ ਫੜ ਕੇ ਪਾਰਟੀ ਤੋਂ ਬਾਹਰ ਚਲੇ ਗਏ ਤੇ ਇਕੱਠੇ ਤਸਵੀਰਾਂ ਖਿੱਚਵਾਈਆਂ। ਉਨ੍ਹਾਂ ਨੇ ਇਕ-ਦੂਜੇ ਨੂੰ ਜੱਫੀ ਵੀ ਪਾਈ।

ਇਸ ਤੋਂ ਬਾਅਦ ਸ਼ਾਹਰੁਖ ਸੰਨੀ ਦਿਓਲ ਨੂੰ ਗੇਟ ਤੱਕ ਛੱਡ ਕੇ ਆਪਣੀ ਕਾਰ ’ਚ ਚਲੇ ਗਏ। ਜਿਵੇਂ ਹੀ ਸ਼ਾਹਰੁਖ ਤੇ ਸੰਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਤਾਂ ਪ੍ਰਸ਼ੰਸਕਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਲੋਕ ਫਿਰ ਤੋਂ ਉਨ੍ਹਾਂ ਦੇ ਦੋਸਤ ਬਣਨ ’ਤੇ ਬਹੁਤ ਖ਼ੁਸ਼ ਹਨ।

ਸ਼ਾਹਰੁਖ ਤੇ ਸੰਨੀ ਦਿਓਲ ਦਾ ਝਗੜਾ ਇਕ ਵਾਰ ਸੁਰਖ਼ੀਆਂ ’ਚ ਰਿਹਾ ਸੀ। ਦੋਵਾਂ ਵਿਚਾਲੇ ਕੁੜੱਤਣ 30 ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਡਰ’ ਦੇ ਸੈੱਟ ’ਤੇ ਆਈ ਸੀ। ਦੋਵਾਂ ਵਿਚਾਲੇ ਲੜਾਈ ਦਾ ਕਾਰਨ ਇਹ ਸੀ ਕਿ ਸ਼ਾਹਰੁਖ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ, ਜਦਕਿ ਸੰਨੀ ਦਿਓਲ ਮੁੱਖ ਭੂਮਿਕਾ ’ਚ ਸਨ। ਉਦੋਂ ਤੋਂ ਸ਼ਾਹਰੁਖ ਤੇ ਸੰਨੀ ਦਿਓਲ ਦਾ ਸਾਥ ਨਹੀਂ ਮਿਲਿਆ।

ਇਥੋਂ ਤੱਕ ਕਿ ‘ਤਾਰਾ ਸਿੰਘ’ ਨੇ ‘ਡਰ’ ਦੇ ਨਿਰਮਾਤਾਵਾਂ ਨਾਲ ਕੰਮ ਨਾ ਕਰਨ ਦੀ ਸਹੁੰ ਖਾਧੀ ਸੀ। ਹਾਲਾਂਕਿ ‘ਗਦਰ 2’ ਨੇ ਦੋਵਾਂ ਵਿਚਾਲੇ ਦੁਸ਼ਮਣੀ ਖ਼ਤਮ ਕਰ ਦਿੱਤੀ ਹੈ। ਕੁਝ ਸਮਾਂ ਪਹਿਲਾਂ ਸੰਨੀ ਦਿਓਲ ਨੇ ਖ਼ੁਲਾਸਾ ਕੀਤਾ ਸੀ ਕਿ ਸ਼ਾਹਰੁਖ ਨੇ ਉਨ੍ਹਾਂ ਨੂੰ ਫ਼ਿਲਮ ਦੀ ਸਫਲਤਾ ’ਤੇ ਵਧਾਈ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News