ਆਲ ਬਲੈਕ ਲੁੱਕ ''ਚ ਬਹੁਤ ਸਟਾਈਲਿਸ਼ ਦਿਖੀ ਸ਼ਾਹਰੁਖ ਖਾਨ ਦੀ ਧੀ ਸੁਹਾਨਾ (ਤਸਵੀਰਾਂ)

09/23/2021 1:24:28 PM

ਮੁੰਬਈ- ਸੁਪਰਸਟਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਧੀ ਸੁਹਾਨਾ ਖਾਨ ਇਨੀਂ ਦਿਨੀਂ ਨਿਊਯਾਰਕ 'ਚ ਹੈ। ਉਹ ਉਥੋਂ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਬਿੰਦਾਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਵੀਰਵਾਰ ਦੀ ਸਵੇਰੇ ਸੁਹਾਨਾ ਨੇ ਇਕ ਵਾਰ ਫਿਰ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਲਾਈਕ ਕਰ ਰਹੇ ਹਨ। 

PunjabKesari
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਟਾਰ ਕਿਡ ਸਕਿਨਫਿੱਟ ਬਲੈਕ ਟਾਪ ਅਤੇ ਜੀਨਸ 'ਚ ਬੇਹੱਦ ਸਟਾਈਲਿਸ਼ ਲੱਗ ਰਹੀ ਹੈ। ਇਸ ਲੁੱਕ ਨੂੰ ਉਨ੍ਹਾਂ ਨੇ ਨੈੱਕ 'ਤੇ ਚੈਨ ਅਤੇ ਨਿਊਡ ਮੇਕਅਪ ਨਾਲ ਪੂਰਾ ਕੀਤਾ ਹੋਇਆ ਹੈ। ਸਟਾਈਲਿਸ਼ ਲੁੱਕ 'ਚ ਸੁਹਾਨਾ ਮਿਰਰ ਸੈਲਫੀ ਲੈਂਦੇ ਹੋਏ ਪ੍ਰਸ਼ੰਸਕਾਂ ਦਾ ਦਿਲ ਧੜਕਾ ਰਹੀ ਹੈ।

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੁਹਾਨਾ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਹੌਟ ਐਂਡ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। 

PunjabKesari
ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਦੇਖਿਆ ਜਾਵੇ ਤਾਂ ਉਹ ਉਨ੍ਹਾਂ ਦੀਆਂ ਗਲੈਮਰਸ ਤਸਵੀਰਾਂ ਨਾਲ ਭਰਿਆ ਪਿਆ ਹੈ। ਹਾਲਾਂਕਿ ਕਈ ਵਾਰ ਸ਼ਾਹਰੁਖ ਦੀ ਲਾਡਲੀ ਨੂੰ ਆਪਣੇ ਸਕਿਨ ਕਲਰ ਨੂੰ ਲੈ ਕੇ ਟਰੋਲ ਹੋਣਾ ਪਿਆ ਹੈ।  


Aarti dhillon

Content Editor

Related News