ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੂੰ ਮਿਲਿਆ ਪਿਆਰ, ਪ੍ਰਸ਼ੰਸਕਾਂ ਦਾ ਉਤਸ਼ਾਹ ਪੂਰੇ ਜੋਸ਼ ’ਚ

Monday, Sep 04, 2023 - 03:17 PM (IST)

ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੂੰ ਮਿਲਿਆ ਪਿਆਰ, ਪ੍ਰਸ਼ੰਸਕਾਂ ਦਾ ਉਤਸ਼ਾਹ ਪੂਰੇ ਜੋਸ਼ ’ਚ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਐਕਸ਼ਨ ਮਨੋਰੰਜਨ ਫ਼ਿਲਮ ‘ਜਵਾਨ’ ਆਪਣੇ ਪ੍ਰੀਵਿਊਜ਼ ਤੇ ਆਪਣੇ ਸ਼ਾਨਦਾਰ ਗੀਤਾਂ ਨਾਲ ਰਿਕਾਰਡ ਕਾਇਮ ਕਰ ਰਹੀ ਹੈ। ਇਸ ਦੇ ਨਾਲ ਹੀ, ਫ਼ਿਲਮ ਦੇ ਹਾਲ ਹੀ ’ਚ ਰਿਲੀਜ਼ ਹੋਏ ਟਰੇਲਰ ਨੇ ਇਸ ਦੀ ਲਗਾਤਾਰ ਵਧਦੀ ਸ਼ਾਨ ’ਚ ਇਕ ਹੋਰ ਖੰਭ ਜੋੜ ਦਿੱਤਾ ਹੈ। ਜਿੱਥੇ ਇਹ ਦਰਸ਼ਕਾਂ ਲਈ ਇਕ ਸੰਪੂਰਨ ਤੋਹਫ਼ਾ ਹੈ। ਇਸ ਦੇ ਨਾਲ ਹੀ ਅਭਿਨੇਤਾ ਸ਼ਾਹਰੁਖ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਦੇਸ਼ ਭਰ ’ਚ ਜਸ਼ਨ ਬਣਾ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਤੇ ਮਾਡਲ ਸਿਲਵੀਨਾ ਲੂਨਾ ਦੀ ਮੌਤ, ਗਲਤ ਪਲਾਸਟਿਕ ਸਰਜਰੀ ਕਾਰਨ ਗਈ ਜਾਨ

ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਘੇ ਐੱਸ. ਆਰ. ਕੇ. ਫੈਨ ਕਲੱਬ, ਕੁਰਨੂਲ ਸੀ. ਐੱਫ. ਸੀ., ਐੱਸ. ਆਰ. ਕੇ. ਯੂਨੀਵਰਸ ਤੇ ਟੀਮ ਐੱਸ. ਆਰ. ਕੇ. ਵਾਰੀਅਰਜ਼ ਨੇ ਹਰਕਤ ’ਚ ਆ ਕੇ ‘ਜਵਾਨ’ ਦੀ ਰਿਲੀਜ਼ ਲਈ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਵੱਖ-ਵੱਖ ਪ੍ਰਮੋਸ਼ਨਲ ਸਰਗਰਮੀਆਂ ਦਾ ਆਯੋਜਨ ਕੀਤਾ। ਚੰਡੀਗੜ੍ਹ ਦੀ ਹਰ ਸੜਕ ’ਤੇ ‘ਜਵਾਨ’ ਦੇ ਪੋਸਟਰ ਚਿਪਕਾਉਣ ਤੋਂ ਲੈ ਕੇ ਔਰੰਗਾਬਾਦ ਦੀ ਸਭ ਤੋਂ ਵਿਅਸਤ ਸੜਕ ’ਤੇ ਫ਼ਿਲਮ ਦਾ ਪ੍ਰਚਾਰ ਕਰਨ ਤੱਕ ਐੱਸ. ਆਰ. ਕੇ. ਪ੍ਰਸ਼ੰਸਕਾਂ ਨੇ ‘ਜਵਾਨ’ ਬਾਰੇ ਚਰਚਾ ਫੈਲਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ।

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

ਪ੍ਰਮੁੱਖ ਐੱਸ. ਆਰ. ਕੇ ਫੈਨ ਕਲੱਬ, ਐੱਸ. ਆਰ. ਕੇ. ਯੂਨੀਵਰਸ ਨੇ ਮੁੰਬਈ ਦੀ ਵੱਕਾਰੀ ਗੈਏਟੀ ਗਲੈਕਸੀ ਵਿਖੇ ਸਵੇਰੇ 6 ਵਜੇ ਦੇ ਵਿਸ਼ੇਸ਼ ਸ਼ੋਅ ਦਾ ਆਯੋਜਨ ਕੀਤਾ ਹੈ, ਜਿਸ ਨਾਲ ‘ਜਵਾਨ’ ਇਸ ਤਰ੍ਹਾਂ ਦਾ ਸਵੇਰ ਦਾ ਸ਼ੋਅ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ। ‘ਜਵਾਨ’ ਨੂੰ ਐਟਲੀ ਦੁਆਰਾ ਨਿਰਦੇਸ਼ਿਤ, ਗੌਰੀ ਖਾਨ ਦੁਆਰਾ ਨਿਰਮਿਤ ਤੇ ਗੌਰਵ ਵਰਮਾ ਦੁਆਰਾ ਸਹਿ-ਨਿਰਮਿਤ ਤੇ ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 7 ​​ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News