ਗੁਰਦਾਸਪੁਰ 'ਚ ਵੋਟਿੰਗ ਦਾ ਸਿਲਸਿਲਾ ਜਾਰੀ, ਵੋਟਰਾਂ 'ਚ ਉਤਸ਼ਾਹ

Sunday, Dec 14, 2025 - 01:25 PM (IST)

ਗੁਰਦਾਸਪੁਰ 'ਚ ਵੋਟਿੰਗ ਦਾ ਸਿਲਸਿਲਾ ਜਾਰੀ, ਵੋਟਰਾਂ 'ਚ ਉਤਸ਼ਾਹ

ਗੁਰਦਾਸਪੁਰ(ਵੈੱਬ ਡੈਸਕ) - ਗੁਰਦਾਸਪੁਰ ਦੇ ਦਿਹਾਤੀ ਖੇਤਰ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਲਈ ਵੋਟਿੰਗ ਅਮਨ-ਸ਼ਾਂਤੀ ਦੇ ਮਾਹੌਲ ਵਿੱਚ ਹੋ ਰਹੀ ਹੈ। ਸਵੇਰੇ ਤੋਂ ਹੀ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਕਤਾਰਾਂ ਦੇਖਣ ਨੂੰ ਮਿਲੀਆਂ, ਜਿੱਥੇ ਨੌਜਵਾਨਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਬਜ਼ੁਰਗ ਅਤੇ ਮਹਿਲਾਵਾਂ ਨੇ ਵੀ ਉਤਸ਼ਾਹ ਨਾਲ ਆਪਣੀ ਲੋਕਤੰਤਰਕ ਜ਼ਿੰਮੇਵਾਰੀ ਨਿਭਾਈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਪੁਲਸ ਬਲ ਦੀ ਮੌਜੂਦਗੀ ਨਾਲ ਵੋਟਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲਦੀ ਰਹੀ।

ਇਹ ਵੀ ਪੜ੍ਹੋ-ਪਠਾਨਕੋਟ ਜ਼ਿਲ੍ਹੇ 'ਚ ਹੁਣ ਤੱਕ ਦੀ ਦੇਖੋ ਵੋਟਿੰਗ, ਠੰਡ ਬਾਵਜੂਦ ਬੂਥਾਂ ’ਤੇ ਵਧੀ ਭੀੜ

ਦੁਪਹਿਰ 12.30 ਵਜੇ ਤੱਕ 20 ਫ਼ੀਸਦੀ ਵੋਟਾਂ ਪੋਲ ਹੋਈਆਂ। ਕੁਝ ਹਿੱਸਿਆਂ ਵਿਚ ਦੁਪਹਿਰ 12 ਵਜੇ ਤੱਕ 15 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਪਿੰਡ ਨਵਾਂ ਨੌਸ਼ਹਿਰਾ, ਚਾਵਾ, ਨੌਸ਼ਹਿਰਾ ਤੇ ਨਵਾਂ ਪਿੰਡ ਬਹਾਦਰ ਦੇ ਵੱਖ ਵੱਖ ਬੂਥਾਂ ’ਤੇ 20 ਫ਼ੀਸਦੀ ਵੋਟਾਂ ਪਈਆਂ ਹਨ। ਵੋਟਾਂ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ। ਕੁੱਲ ਮਿਲਾ ਕੇ 1 ਵਜੇ ਤੱਕ ਗੁਰਦਾਸਪੁਰ 'ਚ 30 ਫੀਸਦੀ  ਵੋਟਿੰਗ ਹੋਈ।

ਇਹ ਵੀ ਪੜ੍ਹੋ-ਬਟਾਲਾ 'ਚ ਵੋਟਿੰਗ ਦੌਰਾਨ ਦੋ ਧਿਰਾਂ 'ਚ ਤਕਰਾਰ, ਮੌਕੇ 'ਤੇ ਪੁਲਸ ਨੇ ਸੰਭਾਲਿਆ ਮਾਹੌਲ

 

 


author

Shivani Bassan

Content Editor

Related News