ਸ਼ਾਹਰੁਖ ਖ਼ਾਨ ਨੇ ਨਿਰਦੇਸ਼ਕ ਨਾਲ ਕੰਮ ਕਰਨ ਲਈ ਮੰਗੀ ਭੀਖ, ਕਿਹਾ- ਜਹਾਜ਼ ''ਤੇ ਚੜ੍ਹ ਕੇ ਵੀ ਕਰਾਂਗਾ ਡਾਂਸ

Thursday, Jan 11, 2024 - 02:46 PM (IST)

ਸ਼ਾਹਰੁਖ ਖ਼ਾਨ ਨੇ ਨਿਰਦੇਸ਼ਕ ਨਾਲ ਕੰਮ ਕਰਨ ਲਈ ਮੰਗੀ ਭੀਖ, ਕਿਹਾ- ਜਹਾਜ਼ ''ਤੇ ਚੜ੍ਹ ਕੇ ਵੀ ਕਰਾਂਗਾ ਡਾਂਸ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਪਿਛਲੇ ਸਾਲ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦਿੱਤੀਆਂ ਸਨ। ਉਸ ਨੇ 'ਪਠਾਨ' ਤੋਂ ਸ਼ੁਰੂਆਤ ਕੀਤੀ। ਫਿਰ 'ਜਵਾਨ' ਲੈ ਕੇ ਆਏ ਤੇ ਸਾਲ ਦੇ ਅੰਤ 'ਚ ਉਨ੍ਹਾਂ ਦੀ ਫ਼ਿਲਮ 'ਡੰਕੀ' ਰਿਲੀਜ਼ ਹੋਈ। ਇੰਨੀ ਸਫ਼ਲਤਾ ਮਗਰੋਂ ਵੀ ਸ਼ਾਹਰੁਖ ਨੂੰ ਕਿਸੇ ਵੱਡੇ ਨਿਰਦੇਸ਼ਕ ਨਾਲ ਕੰਮ ਕਰਨ ਲਈ ਭੀਖ ਮੰਗਣੀ ਪਈ। ਸ਼ਾਹਰੁਖ ਨੇ ਬੁੱਧਵਾਰ ਨੂੰ ਆਯੋਜਿਤ ਇਕ ਈਵੈਂਟ 'ਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਇੱਕ ਨਿਰਦੇਸ਼ਕ ਨਾਲ ਕੰਮ ਕਰਨ ਦੀ ਗੱਲ ਕੀਤੀ।

ਕਿਸ ਨਾਲ ਕੰਮ ਕਰਨਾ ਚਾਹੁੰਦੇ ਹਨ ਸ਼ਾਹਰੁਖ?
ਸ਼ਾਹਰੁਖ ਖ਼ਾਨ ਨਾਲ ਫ਼ਿਲਮ ਨਿਰਮਾਤਾ ਮਣੀ ਰਤਨਮ ਨੇ ਵੀ ਇਸ ਸਮਾਰੋਹ 'ਚ ਸ਼ਿਰਕਤ ਕੀਤੀ, ਜਿੱਥੇ ਦੋਵਾਂ ਨੇ ਇੱਕ ਦੂਜੇ ਨਾਲ ਮਸਤੀ ਕੀਤੀ। ਸ਼ਾਹਰੁਖ ਨੇ ਮਣੀ ਰਤਨਮ ਨਾਲ 1998 'ਚ ਆਈ ਫ਼ਿਲਮ 'ਦਿਲ ਸੇ' 'ਚ ਕੰਮ ਕੀਤਾ ਹੈ। ਹਾਲਾਂਕਿ ਹੁਣ ਅਦਾਕਾਰ ਇੱਕ ਵਾਰ ਫਿਰ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹਨ। ਇਸ ਵਾਰ ਮਣੀ ਰਤਨਮ ਨਾਲ ਕੰਮ ਕਰਨ ਲਈ ਉਹ ਜਹਾਜ਼ 'ਤੇ ਡਾਂਸ ਵੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ

ਕੀ ਸ਼ਾਹਰੁਖ ਖ਼ਾਨ?
ਸ਼ਾਹਰੁਖ ਨੇ ਕਿਹਾ, "ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਮੈਂ ਤੁਹਾਡੇ ਤੋਂ ਭੀਖ ਮੰਗਦਾ ਹਾਂ ਤੇ ਜਦੋਂ ਵੀ ਮੈਂ ਤੁਹਾਨੂੰ ਮੇਰੇ ਨਾਲ ਇੱਕ ਫ਼ਿਲਮ ਕਰਨ ਲਈ ਕਹਾਂਗਾ, ਮੈਂ ਕਸਮ ਖਾਂਦਾ ਹਾਂ, ਇਸ ਵਾਰ ਮੈਂ ਹਵਾਈ ਜਹਾਜ਼ 'ਚ ਛਈਆ ਛਈਆ 'ਤੇ ਨੱਚਾਂਗਾ, ਜੇਕਰ ਤੁਸੀਂ ਕਿਹਾ ਤਾਂ।"

ਮਣੀ ਰਤਨਮ ਨੇ ਦਿੱਤਾ ਇਹ ਜਵਾਬ
ਸ਼ਾਹਰੁਖ ਨੇ ਮਣੀ ਰਤਨਮ ਦੀ ਪਤਨੀ ਨੂੰ ਵੀ ਬੇਨਤੀ ਕੀਤੀ। ਉਨ੍ਹਾਂ ਨੇ ਅੱਗੇ ਕਿਹਾ, "ਗੁਡ ਈਵਨਿੰਗ ਸੁਹਾਸਿਨੀ। ਮੈਂ ਤੁਹਾਨੂੰ ਉਸ ਸਮੇਂ ਕਿਹਾ ਸੀ ਕਿ ਸੌਣ ਤੋਂ ਪਹਿਲਾਂ ਮਣੀ ਰਤਨਮ ਨੂੰ 'ਸ਼ਾਹਰੁਖ, ਸ਼ਾਹਰੁਖ' ਕਿਹਾ ਕਹੋ।" ਸ਼ਾਹਰੁਖ ਦੇ ਕਹਿਣ 'ਤੇ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਅਭਿਨੇਤਾ ਨਾਲ ਕੰਮ ਕਰਨਗੇ ਤਾਂ ਮਣੀ ਰਤਨਮ ਨੇ ਕਿਹਾ ਕਿ ਉਹ ਅਜਿਹਾ ਤਾਂ ਹੀ ਕਰਨਗੇ ਜੇਕਰ ਸ਼ਾਹਰੁਖ ਜਹਾਜ਼ ਖਰੀਦੇਗਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਘਰ ਪਹੁੰਚੀ NIA, ਪਰਿਵਾਰਾਂ ਤੋਂ ਕੀਤੀ ਪੁੱਛਗਿੱਛ

ਸ਼ਾਹਰੁਖ-ਮਣੀ ਰਤਨਮ ਦੀ ਮਸਤੀ
ਇਹ ਸੁਣ ਕੇ ਸ਼ਾਹਰੁਖ ਸ਼ਾਂਤ ਨਹੀਂ ਹੋਏ। ਆਪਣੀਆਂ ਹਿੱਟ ਫ਼ਿਲਮਾਂ ਜਵਾਨ-ਪਠਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਜਵਾਬ ਦਿੱਤਾ, ''ਮਣੀ, ਮੈਂ ਤੁਹਾਨੂੰ ਦੱਸਾਂ ਕਿ ਮੇਰੀਆਂ ਫ਼ਿਲਮਾਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ... ਜਹਾਜ਼ ਖਰੀਦਣਾ ਕੋਈ ਵੱਡੀ ਗੱਲ ਨਹੀਂ ਹੈ।'' ਇਸ 'ਤੇ ਮਣੀ ਰਤਨਮ ਨੇ ਮਜ਼ਾਕ 'ਚ ਕਿਹਾ, ''ਫਿਕਰ ਨਾ ਕਰੋ। , ਮੈਂ ਇਸਨੂੰ ਜ਼ਮੀਨ 'ਤੇ ਲਿਆਵਾਂਗਾ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News