ਸੰਨੀ ਦਿਓਲ ’ਤੇ ਡਾਇਰੈਕਟਰ ਸੁਨੀਲ ਦਰਸ਼ਨ ਦਾ ਗੰਭੀਰ ਦੋਸ਼, ‘ਮੈਨੂੰ ਬੇਵਕੂਫ ਬਣਾਇਆ, ਪੈਸੇ ਵੀ ਨਹੀਂ ਮੋੜੇ’

11/23/2022 11:22:20 AM

ਮੁੰਬਈ (ਬਿਊਰੋ)– ਕਿਸੇ ਜ਼ਮਾਨੇ ’ਚ ਸੁਨੀਲ ਦਰਸ਼ਨ ਤੇ ਸੰਨੀ ਦਿਓਲ ਦੀ ਹਿੱਟ ਜੋੜੀ ਸੀ। ਦੋਵਾਂ ਨੇ ਇਕੱਠਿਆਂ ‘ਇੰਤਕਾਮ’, ‘ਲੁਟੇਰੇ’ ਤੇ ‘ਅਜੇ’ ਵਰਗੀਆਂ ਫ਼ਿਲਮਾਂ ਬਣਾਈਆਂ ਪਰ ਬਾਅਦ ’ਚ ਕਿਸੇ ਗੱਲੋਂ ਦੋਵਾਂ ਵਿਚਾਲੇ ਮਤਭੇਦ ਹੋ ਗਏ ਤੇ ਮੁੜ ਕਦੇ ਉਨ੍ਹਾਂ ਨੇ ਇਕੱਠਿਆਂ ਕੰਮ ਨਹੀਂ ਕੀਤਾ।

ਹਰ ਕੋਈ ਹੈਰਾਨ ਸੀ ਕਿ ਸੰਨੀ ਦਿਓਲ ਤੇ ਸੁਨੀਲ ਦਰਸ਼ਨ ਵਿਚਾਲੇ ਕੀ ਹੋਇਆ? ਪਰ ਹੁਣ ਸੁਨੀਲ ਦਰਸ਼ਨ ਨੇ ਨਾ ਸਿਰਫ ਸੰਨੀ ਦਿਓਲ ਨਾਲ ਝਗੜੇ ਦੀ ਵਜ੍ਹਾ ਦੱਸੀ, ਸਗੋਂ ਗੰਭੀਰ ਦੋਸ਼ ਵੀ ਲਗਾਏ ਹਨ।

ਡਾਇਰੈਕਟਰ-ਪ੍ਰੋਡਿਊਸਰ ਸੁਨੀਲ ਦਰਸ਼ਨ ਤੇ ਸੰਨੀ ਦਿਓਲ ਵਿਚਾਲੇ 1996 ’ਚ ਆਈ ਫ਼ਿਲਮ ‘ਅਜੇ’ ਦੇ ਸੈੱਟ ’ਤੇ ਮਤਭੇਦ ਹੋਏ ਸਨ। ਉਸੇ ਫ਼ਿਲਮ ਦੌਰਾਨ ਦੋਵਾਂ ਵਿਚਾਲੇ ਲੜਾਈ ਹੋ ਗਈ, ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਹਮੇਸ਼ਾ ਲਈ ਖ਼ਤਮ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ਨੋਰਾ ਫਤੇਹੀ ਨਾਲ ਫਲਰਟ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ

ਸੁਨੀਲ ਦਰਸ਼ਨ ਨੇ ਇਕ ਇੰਟਰਵਿਊ ਦੌਰਾਨ ਕਿਹਾ, ‘‘ਸੰਨੀ ਦਿਓਲ ’ਚ ਬਹੁਤ ਈਗੋ ਸੀ। 26 ਸਾਲਾਂ ਬਾਅਦ ਵੀ ਉਨ੍ਹਾਂ ਨਾਲ ਮੇਰਾ ਕਾਨੂੰਨੀ ਝਗੜਾ ਕਾਇਮ ਹੈ। ਪਹਿਲਾਂ ਤਾਂ ਉਨ੍ਹਾਂ ਨੇ ਮੇਰੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਫਿਰ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਤੇ ਇਸ ਲਈ ਮੈਨੂੰ ਉਨ੍ਹਾਂ ਨਾਲ ਫ਼ਿਲਮ ਬਣਾਉਣੀ ਚਾਹੀਦੀ ਹੈ। ਦੇਸ਼ ਦੀ ਇਕ ਰਿਟਾਇਰਡ ਚੀਫ ਜਸਟਿਸ, ਜਸਟਿਸ ਬਰੂਆ ਦੇ ਸਾਹਮਣੇ ਇਹ ਮਾਮਲਾ ਰੱਖਿਆ ਗਿਆ ਸੀ। ਸੰਨੀ ਨੇ ਕਿਹਾ ਸੀ ਕਿ ਮੇਰੇ ਪੈਸੇ ਵਾਪਸ ਕਰਨ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ ਤੇ ਇਸ ਲਈ ਉਹ ਮੇਰੇ ਲਈ ਇਕ ਫ਼ਿਲਮ ਕਰਨਗੇ। ਮੈਂ ਉਨ੍ਹਾਂ ਦੇ ਭਰਾ ਬੌਬੀ ਦਿਓਲ ਨਾਲ ਕੰਮ ਕਰ ਰਿਹਾ ਸੀ। ਉਨ੍ਹਾਂ ਨਾਲ ਲਗਾਤਾਰ ਤਿੰਨ ਫ਼ਿਲਮਾਂ ਕੀਤੀਆਂ। ਮੇਰੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੈਂ ਸੋਚਿਆ ਕਿ ਗਲਤੀ ਕੋਈ ਵੀ ਸੁਧਾਰ ਸਕਦਾ ਹੈ ਪਰ ਉਨ੍ਹਾਂ ਨੇ ਮੈਨੂੰ ਬੇਵਕੂਫ ਬਣਾਇਆ।’’

ਸੁਨੀਲ ਦਰਸ਼ਨ ਨੇ ਅੱਗੇ ਕਿਹਾ ਕਿ ਸੰਨੀ ਦਿਓਲ ਸ਼ੂਟ ਦੀ ਡੇਟ ਮੁਲਤਵੀ ਕਰਦੇ ਰਹੇ ਤੇ ਇਸ ਤਰ੍ਹਾਂ ਕੰਟਰੈਕਟ ’ਚ ਜੋ ਸਮਾਂ ਸੀ, ਉਹ ਨਿਕਲ ਗਿਆ। ਉਦੋਂ ਵਕੀਲਾਂ ਨੇ ਸੰਨੀ ਦਿਓਲ ਨੂੰ ਨੋਟਿਸ ਭੇਜਿਆ। ਸੰਨੀ ਦੀ ਲੀਗਲ ਟੀਮ ਨੇ ਜਵਾਬ ਦਿੱਤਾ ਕਿ ਅਦਾਕਾਰ ਨੂੰ ਫ਼ਿਲਮ ’ਚ ਇਕ ਡਾਇਲਾਗ ਪਸੰਦ ਨਹੀਂ ਆਇਆ। ਸੁਨੀਲ ਦਰਸ਼ਨ ਨੇ ਕਿਹਾ, ‘‘ਮੈਨੂੰ ਆਪਣੀ ਫ਼ਿਲਮ ਦੇ ਡਾਇਲਾਗ ਸੰਨੀ ਤੋਂ ਮਨਜ਼ੂਰ ਕਰਵਾਉਣ ਦੀ ਲੋੜ ਨਹੀਂ ਹੈ। ਕੀ ਕਦੇ ਕਿਸੇ ਅਦਾਕਾਰ ਨੇ ਡਾਇਲਾਗ ਮਨਜ਼ੂਰ ਕੀਤੇ ਹਨ? ਉਨ੍ਹਾਂ ਦਾ ਇਰਾਦਾ ਹੀ ਗਲਤ ਸੀ। ਫ਼ਿਲਮ ’ਚ ਬਹੁਤ ਸਾਰਾ ਪੈਸਾ ਤੇ ਸਮਾਂ ਲੱਗਾ ਸੀ ਤੇ ਫਿਰ ਸੰਨੀ ਦਿਓਲ ਨੇ ਮੈਨੂੰ ਲੰਮੀ ਲੜਾਈ ’ਚ ਖਿੱਚ ਲਿਆ, ਜੋ ਅਜੇ ਤਕ ਜਾਰੀ ਹੈ। ਤੁਸੀਂ ਜਾਣਦੇ ਹੋ ਕਿ ਕਾਨੂੰਨੀ ਸਿਸਟਮ ਕਿਵੇਂ ਦਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News