3 ਦਿਨਾਂ ’ਚ ਅਕਸ਼ੇ ਕੁਮਾਰ ਦੀ ਫ਼ਿਲਮ ‘ਸੈਲਫੀ’ ਦੀ ਕਮਾਈ ਬੇਹੱਦ ਘੱਟ, ਜਾਣੋ ਕਲੈਕਸ਼ਨ
Monday, Feb 27, 2023 - 03:36 PM (IST)
ਮੁੰਬਈ (ਬਿਊਰੋ)– 24 ਫਰਵਰੀ ਨੂੰ ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘ਸੈਲਫੀ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕੋਈ ਖ਼ਾਸ ਹੁੰਗਾਰਾ ਨਹੀਂ ਮਿਲ ਰਿਹਾ। ਫ਼ਿਲਮ ਦੀ 3 ਦਿਨਾਂ ਦੀ ਕਮਾਈ ਸਾਹਮਣੇ ਆ ਗਈ ਹੈ, ਜੋ ਬੇਹੱਦ ਘੱਟ ਹੈ।
ਫ਼ਿਲਮ ਨੇ ਪਹਿਲੇ ਦਿਨ 2.55 ਕਰੋੜ, ਦੂਜੇ ਦਿਨ 3.80 ਕਰੋੜ ਤੇ ਤੀਜੇ ਦਿਨ 3.95 ਕਰੋੜ ਰੁਪਏ ਦੀ ਕਮਾਈ ਕੀਤੀ। ਫ਼ਿਲਮ ਦੀ ਤਿੰਨ ਦਿਨਾਂ ਦੀ ਕੁਲ ਕਮਾਈ 10.30 ਕਰੋੜ ਰੁਪਏ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ 'ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...
ਕਮਾਈ ਦਾ ਇਹ ਅੰਕੜਾ ਬੇਹੱਦ ਘੱਟ ਹੈ, ਉਹ ਵੀ ਉਸ ਸੁਪਰਸਟਾਰ ਲਈ, ਜੋ 3 ਦਿਨਾਂ ਦੀ ਕਮਾਈ ਇਕੋ ਦਿਨ ’ਚ ਕਰਨ ਦਾ ਦਮ ਰੱਖਦਾ ਹੈ।
ਅਕਸ਼ੇ ਕੁਮਾਰ ਦੀ ਪਿਛਲੀ ਰਿਲੀਜ਼ ਫ਼ਿਲਮ ‘ਰਾਮ ਸੇਤੂ’ ਸੀ, ਜਿਸ ਨੇ ਪਹਿਲੇ ਦਿਨ 15.25 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਸੀ।
ਦੱਸ ਦੇਈਏ ਕਿ ‘ਸੈਲਫੀ’ ਸਾਲ 2019 ’ਚ ਰਿਲੀਜ਼ ਹੋਈ ਮਲਿਆਲਮ ਫ਼ਿਲਮ ‘ਡਰਾਈਵਿੰਗ ਲਾਇਸੰਸ’ ਦੀ ਹਿੰਦੀ ਰੀਮੇਕ ਹੈ। ਰੀਮੇਕ ਹੋਣ ਦੇ ਚਲਦਿਆਂ ਵੀ ਕੁਝ ਲੋਕਾਂ ਦਾ ਇਸ ਫ਼ਿਲਮ ਪ੍ਰਤੀ ਰੁਝਾਨ ਘੱਟ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।