ਇਸ ਹਿੰਦੀ ਓਟੀਟੀ ਫ਼ਿਲਮ ''ਚ ਨਜ਼ਰ ਆਵੇਗੀ ਚੰਡੀਗੜ੍ਹ ਦੀ ਇਹ ਅਦਾਕਾਰਾ

Wednesday, Sep 11, 2024 - 02:14 PM (IST)

ਇਸ ਹਿੰਦੀ ਓਟੀਟੀ ਫ਼ਿਲਮ ''ਚ ਨਜ਼ਰ ਆਵੇਗੀ ਚੰਡੀਗੜ੍ਹ ਦੀ ਇਹ ਅਦਾਕਾਰਾ

ਚੰਡੀਗੜ੍ਹ: ਫੈਸ਼ਨ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਬਣੀ ਪ੍ਰਤਿਭਾਵਾਨ ਮਾਡਲ ਸੇਜ਼ਲ ਗੁਪਤਾ ਹੁਣ ਫ਼ਿਲਮੀ ਦੁਨੀਆਂ ਵਿਚ ਵੀ ਵਿਲਖਣ ਪਛਾਣ ਵੱਲ ਵਧ ਚੁੱਕੀ ਹੈ। ਸੇਜ਼ਲ ਹੁਣ ਅਪਕਮਿੰਗ ਹਿੰਦੀ ਫ਼ਿਲਮ 'ਜੋ ਤੇਰਾ ਹੈ , ਵੋ ਮੇਰਾ ਹੈ' 'ਚ ਨਜ਼ਰ ਆਵੇਗੀ। ਇਸ ਦੀ ਇਹ ਬਹੁ-ਚਰਚਿਤ ਫ਼ਿਲਮ ਜਲਦ ਓਟੀਟੀ ਸਟ੍ਰੀਮ ਹੋਣ ਜਾ ਰਹੀ ਹੈ। ਜਿਓ ਸਟੂਡਿਓਜ਼ ਅਤੇ ਜਾਰ ਪਿਕਚਰਜ਼ ਪ੍ਰੋਡੋਕਸ਼ਨ ਵੱਲੋਂ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਨਿਰਮਾਣ ਜਯੋਤੀ ਦੇਸ਼ਪਾਂਡੇ, ਅਜੇ ਰਾਏ ਜਦਕਿ ਨਿਰਦੇਸ਼ਨ ਰਾਜ ਤ੍ਰਿਵੇਦੀ ਵੱਲੋਂ ਕੀਤਾ ਗਿਆ ਹੈ।

ਮੂਲ ਰੂਪ ਵਿਚ ਦਾ ਸਿਟੀ ਬਿਊਟੀਫ਼ੁਲ ਚੰਡੀਗੜ੍ਹ ਨਾਲ ਸਬੰਧਤ ਇਹ ਹੋਣਹਾਰ ਮਾਡਲ ਨਿੱਕੀ ਜਿਹੇ ਉਮਰੇ ਕਈ ਮਾਣਮੱਤੀਆ ਪ੍ਰਾਪਤੀਆਂ ਅਪਣੀ ਝੋਲੀ ਪਾ ਚੁੱਕੀ ਹੈ, ਜਿਸ ਨੇ ਅਪਣੀ ਉਕਤ ਫ਼ਿਲਮ ਸਬੰਧੀ ਮਨ ਦੇ ਵਲਵਲੇ ਸਾਂਝਿਆ ਕਰਦਿਆ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦ ਇਸ ਬੇਹਤਰੀਣ ਫ਼ਿਲਮ ਦਾ ਹਿੱਸਾ ਬਣਨ ਦਾ ਅਵਸਰ ਮਿਲਿਆ ਤਾਂ ਉਹ ਪਲ ਨਾਂ ਭੁਲਣਯੋਗ ਅਹਿਸਾਸ ਵਾਂਗ ਰਹੇ। ਇਸ ਉਪਰੰਤ ਸ਼ੂਟਿੰਗ ਦਾਂ ਸਮਾਂ ਵੀ ਬੇਹੱਦ ਯਾਦਗਾਰੀ ਰਿਹਾ, ਜਿਸ ਦੌਰਾਨ ਬਾਲੀਵੁੱਡ ਦੇ ਪਰੇਸ਼ ਰਾਵਲ, ਅਮਿਤ ਸਿਆਲ, ਸੋਨਾਲੀ ਕੁਲਕਰਣੀ ਜਿਹੇ ਨਾਮੀ ਗਿਰਾਮੀ ਅਤੇ ਸੀਨੀਅਰਜ਼ ਐਕਟਰਜ਼ ਪਾਸੋ ਕਾਫ਼ੀ ਕੁਝ ਸਿੱਖਣ ਅਤੇ ਸਮਝਣ ਨੂੰ ਮਿਲਿਆ।

'ਮਿਸ ਟੀਨ ਇੰਡੀਆ 2023 ਦੇ ਖਿਤਾਬ ਦੀ ਜੇਤੂ ਰਹੀ ਅਤੇ ਕਈ ਇੰਟਰਨੈਸ਼ਨਲ ਬਿਊਟੀ ਪੈਂਜੇਟ ਵਿਚ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾ ਚੁੱਕੀ ਇਸ ਹੋਣਹਾਰ ਮਾਡਲ ਅਤੇ ਅਦਾਕਾਰਾ ਨੇ ਸਿਰਫ 13 ਸਾਲ ਦੀ ਉਮਰ ਵਿਚ ਫੈਸ਼ਨ ਵਰਲਡ ਵਿਚ ਧਾਕ ਜਮਾਂ ਇਹ ਸਾਬਤ ਕਰ ਦਿੱਤਾ ਸੀ ਕਿ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਆਲਮੀ ਪੱਧਰ ਤੇ ਛਾ ਜਾਣ ਵਿੱਚ ਸਫ਼ਲ ਰਹੀ ਸੇਜ਼ਲ ਅਨੁਸਾਰ “ਮੇਰੇ ਸੁਪਨੇ ਅਤੇ ਟੀਚੇ ਉਮਰ ਤੋਂ ਹੀ ਸਪਸ਼ਟ ਰਹੇ ਹਨ, ਮੇਰੀ ਪਹਿਲੀ ਰੈਂਪ ਵਾਕ ਉਦੋਂ ਸੀ ਜਦੋਂ ਮੈਂ ਮਹਿਜ਼ ਛੇ ਸਾਲ ਦਾ ਸੀ। 'ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਬਣਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News