ਸਕੂਲਾਂ ਤੋਂ ਬਾਅਦ ਹੁਣ ਸੋਸਾਇਟੀਆਂ ਨੇ ਵੀ ਕੀਤਾ ‘120 ਬਹਾਦੁਰ’ ਦੇਖਣ ਲਈ ਥੀਏਟਰ ਦਾ ਰੁਖ਼
Wednesday, Nov 26, 2025 - 11:21 AM (IST)
ਐਂਟਰਟੇਨਮੈਂਟ ਡੈਸਕ- ਐਕਸੇਲ ਐਂਟਰਟੇਨਮੈਂਟ ਅਤੇ ਟ੍ਰਿਗਰ ਹੈਪੀ ਸਟੂਡੀਓ ਦੀ ਵਾਰ ਐਪਿਕ ਡਰਾਮਾ ‘120 ਬਹਾਦੁਰ’ ਆਖ਼ਿਰਕਾਰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਰਿਲੀਜ਼ ਤੋਂ ਬਾਅਦ ਫਿਲਮ ਨੇ ਜ਼ਬਰਦਸਤ ਉਤਸ਼ਾਹ ਪੈਦਾ ਕਰ ਦਿੱਤਾ ਹੈ, ਕਿਉਂਕਿ ਦਰਸ਼ਕ ਕਹਾਣੀ ਨੂੰ ਦੇਖਣ ਲਈ ਥੀਏਟਰਸ ਵੱਲ ਜਾ ਰਹੇ ਹਨ। ਇਥੋਂ ਤੱਕ ਕਿ ਸਕੂਲ ਅਤੇ ਰੈਜ਼ੀਡੈਂਸ਼ੀਅਲ ਸੋਸਾਇਟੀਜ਼ ਵੀ ਫਿਲਮ ਦੇਖਣ ਸਿਨੇਮਾ ਘਰਾਂ ਵੱਲ ਜਾ ਰਹੀਆਂ ਹਨ।
ਹੁਣ ਸਿਰਫ ਸਕੂਲ ਹੀ ਨਹੀਂ, ਰੈਜ਼ੀਡੈਂਸ਼ੀਅਲ ਸੋਸਾਇਟੀਜ਼ ਵੀ ਲੋਕਾਂ ਨੂੰ ਫਿਲਮ ਦੇਖਣ ਲਈ ਉਤਸ਼ਾਹਤ ਕਰ ਰਹੀਆਂ ਹਨ। ਇਕ ਸੋਸਾਇਟੀ ਨੇ ਤਾਂ ਆਪਣੇ ਮੈਂਬਰਸ ਨੂੰ ਨੋਟਿਸ ਵੀ ਜਾਰੀ ਕੀਤਾ, ਜਿਸ ਵਿਚ ਲਿਖਿਆ ਹੈ ‘ਡਿਅਰ ਰੈਜ਼ੀਡੈਂਟਸ, ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਹੀਰੋਜ਼ ਨੂੰ ਯਾਦ ਕਰਨਾ ਸਾਡਾ ਫਰਜ਼ ਹੈ, ਜਿਨ੍ਹਾਂ ਨੇ ਸਾਡੀ ਆਜ਼ਾਦੀ ਅਤੇ ਸੁਰੱਖਿਆ ਲਈ ਲੜਾਈ ਲੜੀ। ਉਨ੍ਹਾਂ ਦੀ ਕੁਰਬਾਨੀ ਸਾਰਿਆ ਨੂੰ ਪਤਾ ਹੋਣੀ ਚਾਹੀਦੀ ਹੈ। ਬੇਨਤੀ ਹੈ ਕਿ ਸਭ ਮਿਲ ਕੇ ‘120 ਬਹਾਦੁਰ’ ਦੇਖਣ ਅਤੇ ਉਨ੍ਹਾਂ ਹੀਰੋਜ਼ ਲਈ ਖੜ੍ਹੇ ਹੋਣ, ਜਿਨ੍ਹਾਂ ਨੇ ਦੇਸ਼ ਲਈ ਖੜ੍ਹੇ ਹੋ ਕੇ ਲੜਾਈ ਕੀਤੀ।
