ਪ੍ਰਸਿੱਧ ਅਦਾਕਾਰਾ ਸਕਾਰਲੇਟ ਵਾਸ ਨੇ ਆਪਣੇ ਸੌਤੇਲੇ ਭਰਾ ਨਾਲ ਕਰਵਾਇਆ ਵਿਆਹ, ਦੇਖੋ ਤਸਵੀਰਾਂ

06/26/2024 7:46:51 AM

ਇੰਟਰਨੈਸ਼ਨਲ ਡੈਸਕ : ਭੈਣ-ਭਰਾ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇੱਕ ਵਾਰ ਜਦੋਂ ਕੋਈ ਕਿਸੇ ਨੂੰ ਭਰਾ ਜਾਂ ਭੈਣ ਦੇ ਰੂਪ 'ਚ ਸਵੀਕਾਰ ਕਰ ਲੈਂਦਾ ਹੈ ਤਾਂ ਉਹ ਸਾਰੀ ਉਮਰ ਉਸ ਰਿਸ਼ਤੇ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁਝ ਲੋਕਾਂ ਲਈ ਭਰਾ-ਭੈਣ ਅਤੇ ਪਿਓ-ਧੀ ਦਾ ਰਿਸ਼ਤਾ ਮਾਇਨੇ ਨਹੀਂ ਰੱਖਦਾ। ਕਈ ਵਾਰ ਜੇਕਰ ਕੋਈ ਔਰਤ ਆਪਣੇ ਮਤਰੇਏ ਪੁੱਤਰ ਨੂੰ ਪਤੀ ਬਣਾ ਲੈਂਦੀ ਹੈ ਤਾਂ ਮੁੰਡਾ ਆਪਣੀ ਮਤਰੇਈ ਭੈਣ ਨਾਲ ਵੀ ਵਿਆਹ ਕਰਨ ਲਈ ਤਿਆਰ ਹੋ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਲੜਕੀ ਨੂੰ ਆਪਣੇ ਸੌਤੇਲੇ ਭਰਾ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ।

PunjabKesari

ਦੱਸ ਦਈਏ ਕਿ ਕੁੜੀ ਮਸ਼ਹੂਰ ਅਦਾਕਾਰਾ ਹੈ। ਲੜਕੇ ਦਾ ਨਾਂ ਤਾਯੋ ਰਿੱਕੀ ਹੈ ਅਤੇ ਉਸ ਦੀ ਮਤਰੇਈ ਭੈਣ ਦਾ ਨਾ ਸਕਾਰਲੇਟ ਵਾਸ ਹੈ। ਵਿਆਹ ਤੋਂ ਬਾਅਦ ਦੋਵਾਂ ਨੇ ਡਾਂਸ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ, ਸਕਾਰਲੇਟ ਅਤੇ ਟੇਯੋ ਆਸਟ੍ਰੇਲੀਆ ਦੇ ਰਹਿਣ ਵਾਲੇ ਹਨ। ਸਕਾਰਲੇਟ ਵਾਸ ਮਸ਼ਹੂਰ ਟੀਵੀ ਸ਼ੋਅ 'ਨੇਬਰਜ਼' 'ਚ ਕੰਮ ਕਰ ਚੁੱਕੀ ਹੈ। ਉਹ ਆਸਟ੍ਰੇਲੀਆ 'ਚ ਆਪਣੇ ਕਿਰਦਾਰ 'ਮਿਸ਼ਟੀ ਸ਼ਰਮਾ' ਨਾਲ ਵੀ ਜਾਣੀ ਜਾਂਦੀ ਹੈ ਪਰ ਪਿਛਲੇ ਸਾਲ ਹੀ ਉਸ ਨੇ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਦੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।

PunjabKesari

ਲੋਕ ਇਸ ਦੀ ਸਖ਼ਤ ਆਲੋਚਨਾ ਕਰ ਰਹੇ ਸਨ ਪਰ ਸਕਾਰਲੇਟ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਤੱਕ ਨਹੀਂ ਰੁਕੀ। ਉਸ ਨੇ ਇਕ ਹੋਰ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ। ਸਕਾਰਲੇਟ ਨੇ ਟੀ. ਵੀ. ਦੀ ਦੁਨੀਆ ਨੂੰ ਸਿਰਫ਼ ਇਸ ਲਈ ਅਲਵਿਦਾ ਕਹਿ ਦਿੱਤਾ ਕਿਉਂਕਿ ਉਸ ਨੇ ਡਰਟੀ ਵੈੱਬਸਾਈਟ 'ਤੇ ਆਪਣਾ ਵੀਡੀਓ ਬਣਾਉਣਾ ਸੀ। ਉਹ ਆਪਣੇ ਸੌਤੇਲੇ ਭਰਾ (ਜੋ ਹੁਣ ਉਸ ਦਾ ਪਤੀ ਹੈ) ਨਾਲ ਓਨਲੀ ਫੈਨਜ਼ ਲਈ ਵੀਡੀਓ ਬਣਾਉਂਦੀ ਹੈ। ਇਸ ਦੇ ਜ਼ਰੀਏ ਉਹ ਮੋਟੀ ਕਮਾਈ ਕਰ ਰਹੀ ਹੈ।

PunjabKesari

ਸਕਾਰਲੇਟ ਨੂੰ ਇੰਸਟਾਗ੍ਰਾਮ 'ਤੇ 20 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ, ਜਦਕਿ ਉਸ ਦੇ ਪਤੀ (ਮਤਰੇਏ ਭਰਾ) ਦੇ 50 ਲੱਖ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਤਾਯੋ ਰਿੱਕੀ ਨੇ ਲਿਖਿਆ ਕਿ ਸਾਡੇ ਸੱਚੇ ਪਿਆਰ ਨੂੰ ਲਗਭਗ 1 ਸਾਲ ਹੋ ਗਿਆ ਹੈ।

PunjabKesari

ਇਸ ਵੀਡੀਓ 'ਚ ਸਕਾਰਲੇਟ ਅਤੇ ਉਸ ਦਾ ਭਰਾ ਤਾਯੋ (ਹੁਣ ਪਤੀ-ਪਤਨੀ) ਡਾਂਸ ਕਰਦੇ ਨਜ਼ਰ ਆ ਰਹੇ ਹਨ। ਸਕਾਰਲੇਟ ਨੇ ਜਿੱਥੇ ਵਿਆਹ ਦਾ ਗਾਊਨ ਪਾਇਆ ਹੋਇਆ ਹੈ, ਉੱਥੇ ਹੀ ਟੇਯੋ ਚਿੱਟੇ ਕੋਟ ਅਤੇ ਪੈਂਟ 'ਚ ਨਜ਼ਰ ਆ ਰਹੀ ਹੈ। ਅੰਤ 'ਚ ਦੋਹਾਂ ਨੇ ਇਕ-ਦੂਜੇ ਨੂੰ ਕਿੱਸ ਕੀਤਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 3 ਕਰੋੜ 33 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

PunjabKesari

ਸਕਾਰਲੇਟ ਨੇ ਆਸਟ੍ਰੇਲੀਅਨ ਟੀ. ਵੀ. ਸ਼ੋਅ 'ਨੇਬਰਜ਼' 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ ਪਰ ਲੋਕ ਸਕਾਰਲੇਟ ਅਤੇ ਉਸ ਦੇ ਭਰਾ ਤਾਯੋ ਦੇ ਵਿਆਹ ਦੇ ਇਸ ਵੀਡੀਓ ਦੀ ਆਲੋਚਨਾ ਕਰ ਰਹੇ ਹਨ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਐਂਡਰੀਆ ਗਾਲ ਨਾਂ ਦੀ ਮਹਿਲਾ ਯੂਜ਼ਰ ਨੇ ਲਿਖਿਆ ਕਿ- ''ਮੇਰੇ ਕੁਝ ਸਵਾਲ ਹਨ।

PunjabKesari

ਇਹ ਬਹੁਤ ਅਜੀਬ ਹੈ, ਜੇਕਰ ਉਹ ਭਰਾ ਅਤੇ ਭੈਣ ਦੇ ਰੂਪ 'ਚ ਵੱਡੇ ਹੋਏ ਹਨ, ਜਿਵੇਂ ਕਿ ਉਨ੍ਹਾਂ ਦੇ ਮਾਤਾ-ਪਿਤਾ ਬਚਪਨ ਤੋਂ ਕਰਦੇ ਹਨ। ਹਾਲਾਂਕਿ, ਜੇਕਰ ਉਨ੍ਹਾਂ ਦੇ ਮਾਤਾ-ਪਿਤਾ ਵੱਡੇ ਹੋਣ ਤੋਂ ਬਾਅਦ ਇਕੱਠੇ ਰਹਿਣ ਲੱਗਦੇ ਹਨ ਤਾਂ ਮੈਨੂੰ ਇਸ 'ਚ ਕੁਝ ਗਲਤ ਨਹੀਂ ਲੱਗਦਾ।''

PunjabKesari

ਇਸ ਵੀਡੀਓ ਨੂੰ 2 ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ, ਜਦੋਂ ਕਿ ਇਸ ਨੂੰ ਹਜ਼ਾਰਾਂ ਲੋਕ ਸ਼ੇਅਰ ਕਰ ਚੁੱਕੇ ਹਨ, ਇੰਨਾ ਹੀ ਨਹੀਂ ਹੁਣ ਤੱਕ ਇਕ ਮਹਿਲਾ ਯੂਜ਼ਰ ਨੇ ਲਿਖਿਆ ਹੈ ਕਿ ਦੋਵਾਂ ਵਿਚਾਲੇ ਖੂਨ ਦਾ ਰਿਸ਼ਤਾ ਹੈ ਉੱਥੇ ਨਹੀਂ। ਅਜਿਹੇ 'ਚ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫ਼ੈਸਲਾ ਕੋਈ ਵੱਡੀ ਗੱਲ ਨਹੀਂ ਹੈ।

PunjabKesari

ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਕੀ ਇਸ ਕੁੜੀ ਨੇ ਇੰਨੀ ਅਜੀਬ ਡਰੈੱਸ 'ਚ ਵਿਆਹ ਕਰਵਾਇਆ ਸੀ? ਸਭ ਤੋਂ ਪਹਿਲਾਂ, ਉਹ ਆਪਣੇ ਮਤਰੇਏ ਭਰਾ ਨਾਲ ਵਿਆਹ ਕਰਵਾ ਰਹੀ ਹੈ ਅਤੇ ਇਸ ਤੋਂ ਇਲਾਵਾ ਪਹਿਰਾਵਾ ਵੀ ਅਸ਼ਲੀਲ ਹੈ। ਤੀਜੇ ਯੂਜ਼ਰ ਨੇ ਕਮੈਂਟ ਕੀਤਾ ਹੈ ਕਿ ਮੈਨੂੰ ਮਾਫ ਕਰਨਾ, ਇਹ ਮੇਰੀ ਗ਼ਲਤੀ ਹੈ ਕਿ ਮੈਂ ਇੰਸਟਾ ਖੋਲ੍ਹਿਆ। ਮੈਂ ਇਹ ਸਭ ਦੇਖਣ ਨਹੀਂ ਆਇਆ। ਮੈਨੂੰ ਪੜ੍ਹਾਈ 'ਚ ਵਾਪਸ ਜਾਣਾ ਚਾਹੀਦਾ ਹੈ।

PunjabKesari
 


sunita

Content Editor

Related News