ਲੋਕਾਂ ਦੀ ਜਾਨ ਬਚਾਉਣਾ ਆਨੰਦਮਈ ਅਹਿਸਾਸ ਹੈ: ਸੋਨੂੰ ਸੂਦ
Wednesday, Apr 28, 2021 - 12:19 PM (IST)
ਮੁੰਬਈ: ਸਾਲ 2020 ’ਚ ਜਦੋਂ ਕੋਰੋਨਾ ਮਹਾਮਾਰੀ ਦੇਸ਼ ’ਚ ਫੈਲੀ ਤਾਂ ਸਰਕਾਰ ਨੇ ਇਸ ਨੂੰ ਵਧਣ ਤੋਂ ਰੋਕਣ ਲਈ ਪੂਰੇ ਦੇਸ਼ ’ਚ ਤਾਲਾਬੰਦੀ ਲਗਾ ਦਿੱਤੀ ਸੀ। ਅਜਿਹੇ ’ਚ ਸੋਨੂੰ ਸੂਦ ਨੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਕੇ ਉਨ੍ਹਾਂ ਦੀ ਮਦਦ ਕੀਤੀ ਸੀ। ਸੋਨੂੰ ਦੇ ਇਸ ਕਦਮ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਸੀ। ਉੱਧਰ ਹੁਣ ਇਕ ਵਾਰ ਫਿਰ ਕੋਰੋਨਾ ਨੂੰ ਹਰਾਉਣ ਲਈ ਸੋਨੂੰ ਨੇ ਕਮਰ ਕੱਸ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁਸ਼ਕਿਲ ਹਾਲਾਤਾਂ ’ਚ ਲੋਕਾਂ ਦੀ ਮਦਦ ਕਰਨਾ ਕਿਸੇ ਵੀ 100 ਕਰੋੜ ਫ਼ਿਲਮ ਦਾ ਹਿੱਸਾ ਬਣਨ ਦੀ ਤੁਲਨਾ ਤੋਂ ਜ਼ਿਆਦਾ ਸੰਤੋਸ਼ਜਨਕ ਹੈ।
ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਸੁੱਖ ਵਾਲਾ ਅਹਿਸਾਸ ਹੈ ਸੋਨੂੰ
ਸੋਨੂੰ ਨੇ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ ਕਿ ਮੇਰੇ ਕੋਲ ਕਈ ਮਦਦ ਦੇ ਫੋਨ ਆਉਂਦੇ ਹਨ ਅਤੇ ਉਨ੍ਹਾਂ ਜ਼ਰੂਰਤਮੰਦਾਂ ਨੂੰ ਬਿਸਤਰੇ ਜਾਂ ਉਨ੍ਹਾਂ ਦੀ ਜਾਨ ਬਚਾਉਣ ਲਈ ਜਦੋਂ ਮੈਂ ਉਨ੍ਹਾਂ ਆਕਸੀਜਨ ਦੀ ਮਦਦ ਕਰਵਾਉਂਦਾ ਹਾਂ ਤਾਂ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੈ। ਕੋਈ ਵੀ 100 ਕਰੋੜ ਦੀ ਫ਼ਿਲਮ ਮੈਨੂੰ ਇਹ ਅਹਿਸਾਸ ਨਹੀਂ ਕਰਵਾ ਸਕਦੀ ਅਤੇ ਜਦੋਂ ਲੋਕ ਬਿਸਤਰੇ ਦੀ ਉਡੀਕ ’ਚ ਹਸਪਤਾਲਾਂ ਦੇ ਸਾਹਮਣੇ ਹੁੰਦੇ ਹਨ ਤਾਂ ਅਸੀਂ ਸੋ ਨਹੀਂ ਸਕਦੇ।
ਕੋਰੋਨਾ ਪਾਜ਼ੇਟਿਵ ਹੋਣ ’ਤੇ ਵੀ ਕੀਤੀ ਸੀ ਲੋਕਾਂ ਦੀ ਮਦਦ
ਦੱਸ ਦੇਈਏ ਕਿ ਹਾਲ ਹੀ ’ਚ ਸੋਨੂੰ ਖ਼ੁਦ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਖ਼ੁਦ ਮੁਸ਼ਕਿਲ ’ਚ ਹੋਣ ਤੋਂ ਬਾਅਦ ਵੀ ਉਹ ਲੋਕਾਂ ਨੂੰ ਹਸਪਤਾਲ ’ਚ ਬੈੱਡ ਰੈਮੇਡਿਸਵਿਰ ਇੰਜੈਕਸ਼ਨ ਅਤੇ ਵੈਂਟੀਲੇਟਰ ਵਰਗੀ ਸੁਵਿਧਾ ਦਿਵਾਉਣ ਲਈ ਲਗਾਤਾਰਾ ਕੰਮ ਕਰ ਰਹੇ ਸਨ। ਪਿਛਲੇ ਸਾਲ ਉਨ੍ਹਾਂ ਨੇ ਲੋਕਾਂ ਨੂੰ ਘਰ ਤੱਕ ਪਹੁੰਚਾਇਆ ਸੀ ਅਤੇ ਹੁਣ ਉਹ ਖ਼ੁਦ ਦਵਾਈਆਂ ਮੁਹੱਈਆਂ ਕਰਵਾ ਰਹੇ ਹਨ।
ਭਗਵਾਨ ਕਰ ਰਹੇ ਹਨ ਮੇਰਾ ਮਾਰਗਦਰਸ਼ਨ ਸੋਨੂੰ
ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕੀਤੀ ਗਏ ਟੀਕਾਕਰਨ ਮੁਹਿੰਮ ਦਾ ਚਿਹਰਾ ਬਣਨ ’ਤੇ ਸੋਨੂੰ ਸੂਦ ਨੇ ਦੱਸਿਆ ਸੀ ਕਿ ਮੈਂ ਆਪਣੇ ਸੂਬੇ ਦੇ ਲੋਕਾਂ ਦੇ ਜੀਵਨ ਦੀ ਰੱਖਿਆ ਲਈ ਪੰਜਾਬ ਸਰਕਾਰ ਦੇ ਇਸ ਵਿਸ਼ਾਲ ਅਭਿਐਨ ’ਚ ਕੋਈ ਵੀ ਭੂਮਿਕਾ ਨਿਭਾਉਂਦੇ ਹੋਏ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਮੰਨਦਾ ਹਾਂ ਕਿ ਮੈਂ ਉਹ ਇਨਸਾਨ ਹਾਂ ਜੋ ਭਗਵਾਨ ਦੀਆਂ ਵੱਡੀਆਂ ਯੋਜਨਾਵਾਂ ’ਚ ਆਪਣਾ ਛੋਟਾ ਜਿਹਾ ਹਿੱਸਾ ਨਿਭਾ ਰਿਹਾ ਹੈ ਅਤੇ ਜੇਕਰ ਕਿਸੇ ਵੀ ਇਕ ਇਨਸਾਨ ਦੀ ਜਾਨ ਬਚਾ ਪਾ ਰਿਹਾ ਹਾਂ ਇਸ ਦੇ ਲਈ ਭਗਵਾਨ ਨੇ ਆਸ਼ੀਰਵਾਦ ਦਿੱਤਾ ਹੈ ਅਤੇ ਉਹ ਮੈਨੂੰ ਆਪਣਾ ਕਰਤੱਵ ਪੂਰਾ ਕਰਨ ਲਈ ਮਾਰਗਦਰਸ਼ਨ ਕਰ ਰਿਹਾ ਹੈ।