'ਮੈਨੂੰ ਬਚਾ ਲਓ, ਮੈਂ ਮਰਨਾ ਨਹੀਂ ਚਾਹੁੰਦਾ... ਇਹ ਸਨ ਸਤੀਸ਼ ਕੌਸ਼ਿਕ ਦੇ ਆਖ਼ਰੀ ਸ਼ਬਦ' ਸਤਾ ਰਹੀ ਸੀ ਇਸ ਗੱਲ ਦੀ ਚਿੰਤਾ

Sunday, Mar 12, 2023 - 02:53 PM (IST)

'ਮੈਨੂੰ ਬਚਾ ਲਓ, ਮੈਂ ਮਰਨਾ ਨਹੀਂ ਚਾਹੁੰਦਾ... ਇਹ ਸਨ ਸਤੀਸ਼ ਕੌਸ਼ਿਕ ਦੇ ਆਖ਼ਰੀ ਸ਼ਬਦ' ਸਤਾ ਰਹੀ ਸੀ ਇਸ ਗੱਲ ਦੀ ਚਿੰਤਾ

ਮੁੰਬਈ- ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਸਤੀਸ਼ ਕੌਸ਼ਿਕ ਹੁਣ ਇਸ ਦੁਨੀਆ 'ਚ ਨਹੀਂ ਰਹੇ। 9 ਮਾਰਚ ਦੀ ਸਵੇਰ ਮਸ਼ਹੂਰ ਅਦਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਤੀਸ਼ ਕੌਸ਼ਿਕ ਦਾ ਹਾਰਟ ਅਟੈਕ ਕਾਰਨ 60 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਆਪਣੇ ਆਖ਼ਰੀ ਸਮੇਂ 'ਚ ਉਹ ਕਾਫ਼ੀ ਤਕਲੀਫ਼ 'ਚ ਸਨ ਅਤੇ ਹਸਪਤਾਲ ਦੇ ਗੇਟ ਤੱਕ ਪਹੁੰਚਦੇ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੇ ਮੈਨੇਜਰ ਨੇ ਦੱਸਿਆ ਕਿ ਅੰਤਿਮ ਸਮੇਂ 'ਚ ਉਨ੍ਹਾਂ ਦੇ ਮੂੰਹ 'ਚੋਂ ਨਿਕਲਣ ਵਾਲੇ ਆਖ਼ਰੀ ਸ਼ਬਦ ਕੀ ਸਨ। 

ਇਹ ਵੀ ਪੜ੍ਹੋ- ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO
ਸੰਤੋਸ਼ ਰਾਏ ਹੀ ਉਹ ਸ਼ਖ਼ਸ ਸਨ ਜੋ ਸਤੀਸ਼ ਕੌਸ਼ਿਕ ਦੇ ਅੰਤਿਮ ਸਮੇਂ 'ਚ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੇ ਦੱਸਿਆ ਕਿ ਸਤੀਸ਼ ਜੀ ਨੂੰ ਖਾਣਾ ਖਾਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਐਸਿਡਿਟੀ ਦਾ ਅਨੁਭਵ ਨਹੀਂ ਹੋਇਆ, ਜਿਵੇਂ ਕਿ ਮੀਡੀਆ 'ਚ ਦੱਸਿਆ ਜਾ ਰਿਹਾ ਹੈ। ਰਾਤ ਦੇ ਖਾਣੇ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਮਹਿਸੂਸ ਨਹੀਂ ਹੋਈ ਸੀ। 

PunjabKesari
ਰਾਤ ਕਰੀਬ ਸਾਢੇ ਅੱਠ ਵਜੇ ਸਤੀਸ਼ ਕੌਸ਼ਿਕ ਨੇ ਰਾਤ ਦਾ ਖਾਣਾ ਖਤਮ ਕੀਤਾ। ਅਸੀਂ 9 ਮਾਰਚ ਨੂੰ ਸਵੇਰੇ 8.50 ਵਜੇ ਦੀ ਫਲਾਈਟ ਤੋਂ ਮੁੰਬਈ ਪਰਤਣਾ ਸੀ। ਉਨ੍ਹਾਂ ਨੇ ਕਿਹਾ ਕਿ ਸੰਤੋਸ਼ ਜਲਦੀ ਸੋ ਜਾਓ, ਅਸੀਂ ਸਵੇਰੇ ਦੀ ਫਲਾਈਟ ਫੜਨੀ ਹੈ। ਮੈਂ ਕਿਹਾ, 'ਠੀਕ ਹੈ ਸਰ ਜੀ'। ਮੈਂ ਨਾਲ ਵਾਲੇ ਕਮਰੇ 'ਚ ਸੌਣ ਚਲਾ ਗਿਆ।

PunjabKesari
ਮੀਡੀਆ ਨਾਲ ਗੱਲਬਾਤ 'ਚ ਸੰਤੋਸ਼ ਨੇ ਦੱਸਿਆ ਕਿ ਰਾਤ 11 ਵਜੇ ਉਨ੍ਹਾਂ ਨੇ ਮੈਨੂੰ ਫੋਨ ਕੀਤਾ। ਉਨ੍ਹਾਂ ਨੇ ਕਿਹਾ, ਸੰਤੋਸ਼ ਆ ਜਾਓ, ਮੈਨੂੰ ਆਪਣਾ ਵਾਈਫਾਈ ਪਾਸਵਰਡ ਠੀਕ ਕਰਨ ਦੀ ਲੋੜ ਹੈ ਕਿਉਂਕਿ ਮੈਂ 'ਕਾਗਜ਼ 2' 'ਤੇ ਕੁਝ ਕੰਮ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਰਾਤ ਸਾਢੇ 11 ਵਜੇ ਫਿਲਮ ਦੇਖਣੀ ਸ਼ੁਰੂ ਕੀਤੀ ਅਤੇ ਮੈਂ ਵਾਪਸ ਆਪਣੇ ਕਮਰੇ 'ਚ ਚਲਾ ਗਿਆ। 12 ਵਜੇ ਕੇ 5 ਮਿੰਟ 'ਤੇ ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਮੇਰਾ ਨਾਮ ਬੁਲਾਉਣਾ ਸ਼ੁਰੂ ਕਰ ਦਿੱਤਾ। ਮੈਂ ਦੌੜਦਾ ਹੋਇਆ ਆਇਆ ਅਤੇ ਉਨ੍ਹਾਂ ਪੁੱਛਿਆ, ਕੀ ਹੋਇਆ ਸਰ? ਕਿਉਂ ਰੌਲਾ ਪਾ ਰਹੇ ਹੋ? ਇਸ  ਲਈ ਤੁਸੀਂ ਮੈਨੂੰ ਫੋਨ 'ਤੇ ਕਾਲ ਕਿਉਂ ਨਹੀਂ ਕੀਤਾ?। ਉਨ੍ਹਾਂ ਨੇ ਮੈਨੂੰ ਕਿਹਾ ਸੁਣੋ ਮੈਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਹੈ। ਕਿਰਪਾ ਕਰਕੇ ਮੈਨੂੰ ਡਾਕਟਰ ਦੇ ਕੋਲ ਲੈ ਜਾਓ। 

ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ

PunjabKesari
ਇਸ ਤੋਂ ਬਾਅਦ ਅਸੀਂ ਕਾਰ 'ਚ ਬੈਠ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਛੇਤੀ ਹਸਪਤਾਲ ਚੱਲੋ, ਛਾਤੀ 'ਚ ਦਰਦ ਵਧ ਰਿਹਾ ਹੈ। ਫਿਰ ਉਨ੍ਹਾਂ ਨੇ ਆਪਣਾ ਸਿਰ ਮੇਰੇ ਮੋਢੇ 'ਤੇ ਰੱਖਿਆ ਅਤੇ ਕਿਹਾ, ਸੰਤੋਸ਼ ਮੈਂ ਮਰਨਾ ਨਹੀਂ ਚਾਹੁੰਦਾ, ਮੈਨੂੰ ਬਚਾ ਲਓ। ਅਸੀਂ ਅੱਠ ਮਿੰਟ 'ਚ ਫੋਰਟਿਸ ਹਸਪਤਾਲ ਪਹੁੰਚ ਗਏ ਕਿਉਂਕਿ ਸ਼ਾਇਦ ਹੋਲੀ ਕਾਰਨ ਸੜਕ ਖਾਲੀ ਸੀ ਪਰ ਜਦੋਂ ਅਸੀਂ ਕੰਪਲੈਕਸ 'ਚ ਦਾਖ਼ਲ ਹੋਏ, ਉਹ ਬੇਹੋਸ਼ ਹੋ ਚੁੱਕੇ ਸਨ। ਉਨ੍ਹਾਂ ਨੇ ਮੈਨੂੰ ਕਾਰ 'ਚ ਕੁਝ ਗੱਲਾਂ ਵੀ ਦੱਸੀਆਂ। ਉਨ੍ਹਾਂ ਨੇ ਮੈਨੂੰ ਫੜ੍ਹਿਆ ਅਤੇ ਕਿਹਾ ਕਿ ਮੈਨੂੰ ਵੰਸ਼ਿਕਾ ਲਈ ਜਿਊਣਾ ਹੈ। ਮੈਨੂੰ ਲੱਗਦਾ ਹੈ ਮੈਂ ਨਹੀਂ ਬਚਾਂਗਾ... ਸ਼ਸ਼ੀ ਅਤੇ ਵੰਸ਼ਿਕਾ ਦਾ ਧਿਆਨ ਰੱਖਣਾ।  

ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News