ਜਾਣੋ ਦੋ ਦਿਨਾਂ ’ਚ ਕਾਰਤਿਕ-ਕਿਆਰਾ ਦੀ ‘ਸੱਤਿਆਪ੍ਰੇਮ ਕੀ ਕਥਾ’ ਫ਼ਿਲਮ ਨੇ ਕਿੰਨੀ ਕੀਤੀ ਕਮਾਈ

Saturday, Jul 01, 2023 - 11:52 AM (IST)

ਜਾਣੋ ਦੋ ਦਿਨਾਂ ’ਚ ਕਾਰਤਿਕ-ਕਿਆਰਾ ਦੀ ‘ਸੱਤਿਆਪ੍ਰੇਮ ਕੀ ਕਥਾ’ ਫ਼ਿਲਮ ਨੇ ਕਿੰਨੀ ਕੀਤੀ ਕਮਾਈ

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ 29 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਨੇ ਮੁੱਖ ਭੂਮਿਕਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਫ਼ਿਲਮ ਨੇ ਦੋ ਦਿਨਾਂ ’ਚ 16.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਹਿਲੇ ਦਿਨ ਫ਼ਿਲਮ ਨੇ ਜਿਥੇ 9.25 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ 7 ਕਰੋੜ ਰੁਪਏ ਕਮਾਏ।

ਫ਼ਿਲਮ ਦੀ ਕਮਾਈ ’ਚ ਸ਼ਨੀਵਾਰ ਤੇ ਐਤਵਾਰ ਨੂੰ ਵਾਧਾ ਦੇਖਣ ਦੀ ਉਮੀਦ ਹੈ ਕਿਉਂਕਿ ਲੋਕਾਂ ਤੇ ਫ਼ਿਲਮ ਸਮੀਖਿਅਕਾਂ ਵਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

PunjabKesari

ਫ਼ਿਲਮ ’ਚ ਗਜਰਾਜ ਰਾਓ ਤੇ ਸੁਪ੍ਰੀਆ ਪਾਠਕ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਸਮੀਰ ਵਿਦਵਾਂਸ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਸਾਜਿਦ ਨਾਡੀਆਡਵਾਲਾ, ਸ਼ਾਰੀਨ ਮੰਤਰੀ ਕੇਦੀਆ ਤੇ ਕਿਸ਼ੋਰ ਅਰੋੜਾ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ‘ਸੱਤਿਆਪ੍ਰੇਮ ਕੀ ਕਥਾ’ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News