ਅੱਜ ਰਿਲੀਜ਼ ਹੋਵੇਗਾ ਫ਼ਿਲਮ ''ਸਤਿਆਮੇਵ ਜਯਤੇ 2'' ਦਾ ਟਰੇਲਰ

Monday, Oct 25, 2021 - 12:47 PM (IST)

ਅੱਜ ਰਿਲੀਜ਼ ਹੋਵੇਗਾ ਫ਼ਿਲਮ ''ਸਤਿਆਮੇਵ ਜਯਤੇ 2'' ਦਾ ਟਰੇਲਰ

ਮੁੰਬਈ (ਬਿਊਰੋ) - 'ਸਤਿਆਮੇਵ ਜਯਤੇ' ਦੀ ਭਾਰੀ ਸਫ਼ਲਤਾ ਤੋਂ ਬਾਅਦ ਜਾਨ ਅਬ੍ਰਾਹਮ ਅਤੇ ਨਿਰਦੇਸ਼ਕ ਮਿਲਾਪ ਮਿਲਨ ਝਵੇਰੀ ਇਸ ਦੇ ਸੀਕਵਲ ਲਈ ਫਿਰ ਤੋਂ ਜੁੜ ਗਏ ਸਨ। ਇਸ ਵਾਰ ਜਾਨ ਲਖਨਊ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਲੜਦੇ ਨਜ਼ਰ ਆਉਣਗੇ। ਹੁਣ ਦਿਵਿਆ ਖੋਸਲਾ ਕੁਮਾਰ ਅਭਿਨੀਤ ਕਾਫੀ ਦਰ ਤੋਂ ਉਡੀਕੀ ਜਾ ਰਹੀ ਇਸ ਐਕਸ਼ਨ ਨਾਲ ਭਰਪੂਰ ਫ਼ਿਲਮ ਦਾ ਟਰੇਲਰ ਅੱਜ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ।
ਅਦਾਕਾਰ ਜਾਨ ਅਬ੍ਰਾਹਮ ਕਹਿੰਦੇ ਹਨ, ''ਮੈਨੂੰ ਬਹੁਤ ਖੁਸ਼ੀ ਹੈ ਕਿ ਹੁਣ ਮਹਾਰਾਸ਼ਟਰ 'ਚ ਵੀ ਸਿਨੇਮਾਘਰ ਫਿਰ ਖੁੱਲ੍ਹ ਗਏ ਹਨ ਅਤੇ ਦਰਸ਼ਕ ਸਿਨੇਮਾਘਰਾਂ 'ਚ 'ਸਤਿਆਮੇਵ ਜਯਤੇ 2' ਦੇਖ ਸਕਦੇ ਹਨ। 'ਸਤਿਆਮੇਵ ਜਯਤੇ-2' ਵਰਗੀਆਂ ਫ਼ਿਲਮਾਂ ਵੱਡੇ ਪਰਦੇ ਲਈ ਹਨ ਅਤੇ ਉਨ੍ਹਾਂ ਦੇ ਲਈ ਹਨ, ਜੋ ਮਹਾਮਾਰੀ ਕਾਰਨ ਸਿਨੇਮਾਘਰਾਂ 'ਚ ਫ਼ਿਲਮਾਂ ਨਹੀਂ ਦੇਖ ਪਾਏ ਹਨ। ਜਿਨ੍ਹਾਂ ਨੇ ਫ਼ਿਲਮ ਦੇ ਕੁਝ ਹਿੱਸੇ ਦੇਖੇ ਹਨ, ਅਜਿਹੇ ਸਾਰੇ ਪ੍ਰਦਰਸ਼ਕਾਂ ਦੀ ਪ੍ਰਤੀਕਿਰਿਆ ਉਤਸਾਹਜਨਕ ਰਹੀ ਹੈ, ਉਹ ਵੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ।''

ਦਿਵਿਆ ਖੋਸਲਾ ਕੁਮਾਰ ਕਹਿੰਦੀ ਹੈ ਕਿ, ''ਜਾਨ ਅਤੇ ਮਿਲਾਪ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਾ। ਇਹ ਇਕ ਚੰਗੀ ਫ਼ਿਲਮ ਹੈ ਅਤੇ ਮੈਂ ਸਕਾਰਾਤਮਕ ਹਾਂ ਕਿ ਦੂਜੀ ਕਿਸ਼ਤ ਫ਼ਿਲਮ ਫਰੈਂਚਾਇਜ਼ੀ ਨੂੰ ਹੋਰ ਉਚਾਈ 'ਤੇ ਉਡਾਨ ਦਾ ਇਕ ਖੰਭ ਹੋਵੇਗੀ। ਉਮੀਦ ਹੈ ਕਿ ਦਰਸ਼ਕ ਅਤੇ ਮੇਰੇ ਪ੍ਰਸ਼ੰਸਕ ਮੈਨੂੰ ਅਤੇ ਮੇਰੇ ਪ੍ਰਫਾਰਮੈਂਸ ਨੂੰ ਪਸੰਦ ਕਰਨਗੇ। ਸਿਨੇਮਾਘਰ ਖੁੱਲ੍ਹ ਗਏ ਹਨ ਅਤੇ 'ਸਤਿਆਮੇਵ ਜਯਤੇ-2' ਨੇ ਸਾਰੇ ਸਿਨੇਮਾ ਦੇਖਣ ਵਾਲਿਆਂ ਲਈ ਇਕ ਪੰਚ ਪੈਕ ਦੇਣ ਦਾ ਵਾਅਦਾ ਕੀਤਾ ਹੈ।''
ਨਿਰਦੇਸ਼ਕ ਮਿਲਾਪ ਝਵੇਰੀ ਨੇ ਕਿਹਾ ਕਿ, ''ਮੇਰੇ ਪੂਰੇ ਜੀਵਨ 'ਚ ਮੈਂ ਮਸਾਲਾ ਸਿਨੇਮਾ ਦਾ ਪ੍ਰਸ਼ੰਸਕ ਰਿਹਾ ਹਾਂ ਅਤੇ 'ਸਤਿਆਮੇਵ ਜਯਤੇ-2' ਨਾਲ ਵੱਡੇ ਪਰਦੇ ਦੇ ਅਨੁਭਵ ਦਾ ਆਨੰਦ ਲੈਣ ਵਾਲੇ ਲੋਕਾਂ ਦਾ ਮਨੋਰੰਜਨ ਕਰਨ ਦੀ ਮੇਰੀ ਕੋਸ਼ਿਸ਼ ਹੈ। ਆਪਣੇ ਨਿਰਮਾਤਾ ਭੂਸ਼ਨ ਸਰ, ਮੋਨਿਸ਼ਾ, ਮਧੂ ਅਤੇ ਨਿਖਿਲ ਦਾ ਅਹਿਸਾਨਮੰਦ ਹਾਂ, ਜਿਨ੍ਹਾਂ ਨੂੰ ਥੀਏਟਰ ਰਿਲੀਜ਼ ਲਈ ਫ਼ਿਲਮ 'ਚ ਦ੍ਰਿੜ ਵਿਸ਼ਵਾਸ ਸੀ।''


author

sunita

Content Editor

Related News