ਸਤਨਾਮ ਖੱਟੜਾ ਦੀ ਮੌਤ ਦਾ ਕਰੀਬੀ ਦੋਸਤ ਨੇ ਦੱਸਿਆ ਅਸਲ ਕਾਰਨ
Saturday, Aug 29, 2020 - 03:16 PM (IST)
ਜਲੰਧਰ (ਬਿਊਰੋ) — ਨੈਸ਼ਨਲ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ ਨਾਲ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ ਦੀ ਮੌਤ 'ਦਿਲ ਦਾ ਦੌਰਾ' ਪੈਣ ਕਾਰਨ ਹੋਈ ਹੈ ਪਰ ਸਾਰਿਆਂ ਦੇ ਮਨ 'ਚ ਇਹੀ ਸਵਾਲ ਉੱਠ ਰਿਹਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬਾਡੀ ਬਿਲਡਰ, ਜੋ ਬਿਲਕੁਲ ਫਿੱਟ ਤੇ ਤੰਦਰੁਸਤ ਹੈ, ਉਸ ਦਾ ਦਿਲ ਕਮਜ਼ੋਰ ਕਿਵੇਂ ਹੋ ਸਕਦਾ ਹੈ? ਅਜਿਹੀਆਂ ਹੀ ਗੱਲਾਂ 'ਤੇ ਸਵਾਲ-ਜਵਾਬ ਕਰਦਿਆਂ ਸਤਨਾਮ ਖੱਟੜਾ ਦੇ ਕਰੀਬੀ ਦੋਸਤ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।
ਮੌਤ ਦਾ ਕਾਰਨ
ਸਤਨਾਮ ਖੱਟੜਾ ਦੇ ਕਰੀਬੀ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਉਨ੍ਹਾਂ ਦੇ ਸੈੱਲ (ਓ. ਟੀ. ਪੀ, ਟੀ. ਐੱਲ. ਸੀ) ਬਹੁਤ ਜ਼ਿਆਦਾ ਘੱਟ (20 ਹਜ਼ਾਰ ਰਹਿ) ਗਏ ਸਨ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਖ਼ੇਤਰ ਦੇ ਹਰ ਤੀਜੇ ਘਰ 'ਚ ਇਹ ਬੀਮਾਰੀ ਹੈ। ਹਾਲਾਂਕਿ ਸਤਨਾਮ ਖੱਟੜਾ ਦੇ ਦੋਸਤ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਦੇ ਵੀ ਸੈੱਲ ਘਟੇ ਹੋਏ ਹਨ।
ਦੱਸਿਆ ਜਾਂਦਾ ਹੈ ਕਿ ਸਤਨਾਮ ਰੋਜ਼ਾਨਾ 20 ਕਿਲੋ ਮੀਟਰ ਦੌੜਦਾ ਸੀ। ਉਹ ਆਪਣੀ ਸਿਹਤ ਪ੍ਰਤੀ ਇੰਨੇ ਜ਼ਿਆਦਾ ਸੁਚੇਤ ਸਨ ਕਿ ਆਪਣੀ ਹਰ ਖਾਣ-ਪੀਣ ਵਾਲੀ ਚੀਜ਼ 'ਤੇ ਖ਼ਾਸ ਧਿਆਨ ਦਿੰਦੇ ਸਨ।
2011 'ਚ ਕੇਨੈਡਾ ਗਏ ਸਨ ਸਤਨਾਮ ਖੱਟੜਾ
ਸਤਨਾਮ ਖੱਟੜਾ ਦੇ ਦੋਸਤ ਗੁਰਪ੍ਰੀਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2011 'ਚ ਮੈਂ ਤੇ ਸਤਨਾਮ ਖੱਟੜਾ ਇਕੱਠੇ ਕਬੱਡੀ ਖੇਡਣ ਕੇਨੈਡਾ ਗਏ ਸਨ। ਇਸ ਤੋਂ 1-2 ਸਾਲ ਬਾਅਦ ਹੀ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਬਣਨ ਦਾ ਸਫ਼ਰ ਸ਼ੁਰੂ ਕੀਤਾ। 2 ਸਾਲਾ 'ਚ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਵਜੋਂ ਇਨ੍ਹੀਂ ਪ੍ਰਸਿੱਧੀ ਖੱਟੀ ਕਿ ਪੰਜਾਬ ਦਾ ਹਰ ਨੌਜਵਾਨ ਉਨ੍ਹਾਂ ਨੂੰ ਜਾਣਨ ਲੱਗਾ। ਸਤਨਾਮ ਖੱਟੜਾ ਅਜਿਹਾ ਸਿਤਾਰਾ ਸੀ, ਜਿਸ ਨੇ ਹਰ ਖ਼ੇਤਰ 'ਚ ਪ੍ਰਸਿੱਧੀ ਖੱਟੀ। ਉਨ੍ਹਾਂ ਨੇ ਕਬੱਡੀ, ਬਾਡੀ ਬਿਲਡਰ ਤੇ ਮਾਡਲਿੰਗ ਦੇ ਖ਼ੇਤਰ 'ਚ ਵੀ ਵੱਲੀਆਂ ਮੱਲ੍ਹਾਂ ਮਾਰੀਆਂ ਸਨ।
ਮੇਲਿਆਂ ਤੇ ਅਖਾੜਿਆਂ ਦੀ ਰੌਣਕ ਸਨ ਸਤਨਾਮ ਖੱਟੜਾ
ਕਬੱਡੀ ਦੇ ਖ਼ੇਤਰ 'ਚੋਂ ਬਾਡੀ ਬਿਲਡਰ ਦੇ ਖ਼ੇਤਰ 'ਚ ਪ੍ਰਸਿੱਧੀ ਖੱਟਣ ਵਾਲੇ ਖੱਟੜਾ ਹਮੇਸ਼ਾ ਹੀ ਮੇਲਿਆਂ ਤੇ ਅਖਾੜਿਆਂ ਦੀ ਰੌਣਕ ਬਣਦੇ ਸਨ। ਵੱਡੇ-ਵੱਡੇ ਟੂਰਨਾਮੈਂਟਾਂ 'ਚ ਸਤਨਾਮ ਖੱਟੜਾ ਮੁੱਖ ਮਹਿਮਾਨ ਵਜੋਂ ਜਾਇਆ ਕਰਦੇ ਸਨ ਅਤੇ ਖਿਡਾਰੀਆਂ ਨੂੰ ਡਾਈਟ ਤੇ ਹੋਰ ਪੌਸ਼ਕ ਤੱਤਾਂ ਬਾਰੇ ਗਿਆਨ ਦਿੰਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਸੀ।