ਸਤਿੰਦਰ ਸਰਤਾਜ ਨੇ ਸੈਨ ਫਰਾਂਸਿਸਕੋ ''ਚ ਬਿਨ੍ਹਾਂ ਡਰਾਈਵਰ ਵਾਲੀ ਕਾਰ ''ਚ ਕੀਤਾ ਸਫ਼ਰ, ਸਾਂਝਾ ਕੀਤਾ ਕਿੱਸਾ
Thursday, Jun 27, 2024 - 04:20 PM (IST)
ਐਂਟਰਟੇਨਮੈਂਟ ਡੈਸਕ : ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਤਿੰਦਰ ਸਰਤਾਜ 'ਸੰਗੀਤ ਜਗਤ' ਦਾ ਉਹ ਚਮਕਦਾ ਸਿਤਾਰਾ ਹੈ, ਜਿਸ ਦੇ ਗੀਤ ਹਰ ਇਕ ਦੇ ਦਿਲ ਨੂੰ ਛੂਹ ਲੈਂਦੇ ਹਨ। ਅੱਜ ਜਿੱਥੇ ਜ਼ਿਆਦਾਤਰ ਗਾਇਕ ਮਸ਼ਹੂਰ ਹੋਣ ਲਈ ਹਥਿਆਰਾਂ, ਨਸ਼ਿਆਂ ਤੇ ਭੜਕਾਊ ਗੀਤ ਗਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਉੱਥੇ ਹੀ ਸਤਿੰਦਰ ਸਰਤਾਜ ਇਸ ਲੀਹ ਤੋਂ ਹੱਟ ਕੇ ਆਪਣੀ ਸੂਫ਼ੀ ਗਾਇਕੀ ਨਾਲ ਸੰਗੀਤ ਜਗਤ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਿਤ ਕਰ ਰਹੇ ਹਨ। ਉਨ੍ਹਾਂ ਦੀ ਵੱਖਰੀ ਲੇਖਣੀ ਅਤੇ ਗਾਇਕੀ ਕਾਰਨ ਪੰਜਾਬ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਲੱਖਾਂ ਹੀ ਚਾਹੁਣ ਵਾਲੇ ਮੌਜੂਦ ਹਨ।
ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਸੈਨ ਫਰਾਂਸਿਸਕੋ 'ਚ ਹਨ। ਜਿੱਥੋਂ ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸਾਂਝੀਆਂ ਕਰਦੇ ਆ ਰਹੇ ਹਨ। ਹੁਣ ਉਨ੍ਹਾਂ ਨੇ ਬਿਨ੍ਹਾਂ ਡਰਾਈਵਰ ਵਾਲੀ ਕਾਰ 'ਚ ਸਫ਼ਰ ਕੀਤਾ ਹੈ। ਇਸ ਦੇ ਨਾਲ ਹੀ ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇਸ ਕਾਰ ‘ਚ ਸਫ਼ਰ ਕਰਨ ਦੇ ਅਨੁਭਵ ਨੂੰ ਵੀ ਸਾਂਝਾ ਕੀਤਾ ਹੈ। ਸਤਿੰਦਰ ਸਰਤਾਜ ਨੇ ਇਸ ਕਾਰ 'ਚ ਸਫ਼ਰ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ‘21ਵੀਂ ਸਦੀ ਦੀ ਟੈਕਨੋਲੋਜੀ ਸ਼ਾਨਦਾਰ ਹੈ। ਸੰਯੁਕਤ ਰਾਜ ਅਮਰੀਕਾ ‘ਚ ਇੱਕ ਖੁਦ ਚੱਲਣ ਵਾਲੀ ਕਾਰ ਹਕੀਕਤ ਹੈ। ਖ਼ਾਸ ਕਰਕੇ ਕੈਲੀਫੋਰਨੀਆ ‘ਚ । ਸੈਨ ਫ੍ਰਾਂਸਿਸਕੋ ‘ਚ ਇੱਕ ਸ਼ਾਨਦਾਰ ਅਨੁਭਵ ਸੀ। ਅਜਿਹੇ ਮਹਾਨਗਰ ਸ਼ਹਿਰ ਦੇ ਭੀੜਭਾੜ ਵਾਲੇ ਡਾਊਨ ਟਾਊਨ ‘ਚ ਵੀ ਇਸ ਦੀ ਭਰੋਸੇ ਯੋਗਤਾ ਕਮਾਲ ਦੀ ਹੈ। ਇਹ ਆਵਾਜਾਈ ਦਾ ਭਵਿੱਖ ਹੈ। ਵਿਗਿਆਨ ਅਤੇ ਇੰਜੀਨਅਰਿੰਗ ਦਾ ਇੱਕ ਸੁੰਦਰ ਸੁਮੇਲ ਹੈ। ਇਸ ਨਵੀਂ ਖੋਜ ਅਤੇ ਸਖਤ ਮਿਹਨਤ ਨੂੰ ਮੁਬਾਰਕ, ਡਾਕਟਰ ਸਤਿੰਦਰ ਸਰਤਾਜ।'
ਦੱਸ ਦਈਏ ਕਿ ਸਤਿੰਦਰ ਸਰਤਾਜ ਦਾ ਵਿਆਹ 9 ਦਸੰਬਰ 2010 'ਚ ਗੌਰੀ ਨਾਲ ਹੋਇਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ 'ਚ ਕੀਤਾ ਅਤੇ ਸੂਫ਼ੀ ਮਿਊਜ਼ਿਕ 'ਚ ਡਿਗਰੀ ਵੀ ਕੀਤੀ। ਉਹ ਅਜਿਹੇ ਗਾਇਕ ਹਨ, ਜੋ ਪੰਜਾਬੀ ਮਿਊਜ਼ਿਕ 'ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਉਂਦੇ ਵੀ ਰਹੇ ਹਨ। ਸਤਿੰਦਰ ਸਰਤਾਜ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ।
ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਦੇ ਜ਼ਿਆਦਾਤਰ ਗੀਤ ਪਰਿਵਾਰ ਤੇ ਸੱਭਿਆਚਾਰਕ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਚੰਗੀ ਫੈਨ ਫਾਲੋਵਿੰਗ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕਾਫ਼ੀ ਸਰਗਰਮ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।