ਸਤਿੰਦਰ ਸਰਤਾਜ ਨੂੰ ਆਪਣਾ ਇਹ ਗੀਤ ਮੰਜ਼ਿਲ ’ਤੇ ਪਹੁੰਚਿਆ ਕਿਉਂ ਹੋਇਆ ਮਹਿਸੂਸ?
Thursday, May 06, 2021 - 03:04 PM (IST)

ਚੰਡੀਗੜ੍ਹ (ਬਿਊਰੋ)– ਸਤਿੰਦਰ ਸਰਤਾਜ ਉਨ੍ਹਾਂ ਪੰਜਾਬੀ ਕਲਾਕਾਰਾਂ ਦੀ ਲਿਸਟ ’ਚ ਸ਼ਾਮਲ ਹਨ, ਜੋ ਆਪਣੇ ਚੰਗੇ ਗੀਤਾਂ ਨਾਲ ਲੋਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਰੱਖਦੇ ਹਨ। ਸਤਿੰਦਰ ਸਰਤਾਜ ਦੀ ਲੇਖਣੀ, ਗਾਇਕੀ ਤੇ ਅਦਾਕਾਰੀ ਲੋਕਾਂ ਵਲੋਂ ਖੂਬ ਪਸੰਦ ਕੀਤੀ ਜਾਂਦੀ ਹੈ। ਸਤਿੰਦਰ ਸਰਤਾਜ ਦਾ ਕੋਈ-ਕੋਈ ਗੀਤ ਹੀ ਅਜਿਹਾ ਹੋਵੇਗਾ, ਜੋ ਕਿਸੇ ਪੰਜਾਬੀ ਨੇ ਨਾ ਸੁਣਿਆ ਹੋਵੇ।
ਤੁਹਾਨੂੰ ਸਤਿੰਦਰ ਸਰਤਾਜ ਦਾ ਗੀਤ ‘ਤੇਰੇ ਵਾਸਤੇ’ ਤਾਂ ਯਾਦ ਹੀ ਹੋਵੇਗਾ। ਗੀਤ ’ਚ ਸਤਿੰਦਰ ਸਰਤਾਜ ਨਾਲ ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਨਜ਼ਰ ਆਈ ਸੀ। ਗੀਤ ਸਤਿੰਦਰ ਸਰਤਾਜ ਦੀ ਐਲਬਮ ‘ਸੀਜ਼ਨ ਆਫ ਸਰਤਾਜ’ (ਮੁਹੱਬਤ ਦੇ ਮੌਸਮ) ਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕਾਮੇਡੀਅਨ ਸੁਗੰਧਾ ਮਿਸ਼ਰਾ ਖ਼ਿਲਾਫ਼ FIR ਦਰਜ, ਵਿਆਹ ’ਚ ਕੋਰੋਨਾ ਗਾਈਡਲਾਈਨਜ਼ ਦੀ ਕੀਤੀ ਉਲੰਘਣਾ
ਅੱਜ ਸਤਿੰਦਰ ਸਰਤਾਜ ਵਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਨਾਲ ਉਹ ਲਿਖਦੇ ਹਨ ਕਿ ਉਨ੍ਹਾਂ ਨੂੰ ਆਪਣਾ ਇਹ ਗੀਤ ਆਪਣੀ ਮੰਜ਼ਿਲ ’ਤੇ ਪਹੁੰਚਿਆ ਮਹਿਸੂਸ ਹੋਇਆ ਹੈ।
ਦਰਅਸਲ ਜੋ ਵੀਡੀਓ ਸਤਿੰਦਰ ਸਰਤਾਜ ਨੇ ਸਾਂਝੀ ਕੀਤੀ ਹੈ, ਉਸ ’ਚ ਕੁਝ ਮਹਿਲਾਵਾਂ ਸਤਿੰਦਰ ਸਰਤਾਜ ਦੇ ਇਸ ਗੀਤ ਨੂੰ ਗੁਣਗੁਣਾ ਰਹੀਆਂ ਹਨ। ਵੀਡੀਓ ਸਾਂਝੀ ਕਰਦਿਆਂ ਸਤਿੰਦਰ ਸਰਤਾਜ ਨੇ ਖ਼ਾਸ ਕੈਪਸ਼ਨ ਲਿਖੀ ਹੈ।
ਸਤਿੰਦਰ ਸਰਤਾਜ ਲਿਖਦੇ ਹਨ, ‘ਸਰਮਾਏ ਜ਼ਿੰਦਗੀ ਦੇ ਇਹੀ ਦੌਲਤਾਂ ਕਮਾਈਆਂ... ਔਰਤ ਮਨ ਦੀ ਅਸਲ ਵੇਦਨਾ ਸੰਜੀਦਗੀ ਨਾਲ ਬਿਆਨ ਹੋਣ ਸਦਕਾ ਅੱਜ ਇਹ ਗੀਤ ਆਪਣੀ ਮੰਜ਼ਿਲ ’ਤੇ ਪਹੁੰਚਿਆ ਮਹਿਸੂਸ ਹੋਇਆ।’
ਨੋਟ– ਸਤਿੰਦਰ ਸਰਤਾਜ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਦਾ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।