ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ''ਦਹਿਲੀਜ਼'' ਰਿਲੀਜ਼, ਹਰ ਇਕ ਨੂੰ ਦੇ ਰਿਹੈ ਰੂਹਾਨੀ ਸਕੂਨ (ਵੀਡੀਓ)

Monday, Aug 09, 2021 - 05:12 PM (IST)

ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ''ਦਹਿਲੀਜ਼'' ਰਿਲੀਜ਼, ਹਰ ਇਕ ਨੂੰ ਦੇ ਰਿਹੈ ਰੂਹਾਨੀ ਸਕੂਨ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਸੰਗੀਤਕ ਜਗਤ ਦੇ ਬਾਕਮਾਲ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ, ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਨਾਲ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ। ਜੀ ਹਾਂ ਪ੍ਰਸ਼ੰਸਕਾਂ ਦੀ ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਨਵਾਂ ਗੀਤ 'ਦਹਿਲੀਜ਼' ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ।
ਸਤਿੰਦਰ ਸਰਤਾਜ ਆਪਣੇ ਗੀਤ ਨਾਲ ਦਰਸ਼ਕਾਂ ਨੂੰ ਪਿਆਰ ਦੇ ਹਸੀਨ ਸਫ਼ਰ 'ਤੇ ਲੈ ਕੇ ਜਾ ਰਹੇ ਹਨ। ਇਹ ਗੀਤ ਹਰ ਇੱਕ ਨੂੰ ਰੂਹਾਨੀ ਸਕੂਨ ਦੇ ਰਿਹਾ ਹੈ। ਗਾਇਕੀ ਤੋਂ ਲੈ ਕੇ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਹਨ। ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ Beat Minister ਸ਼ਿੰਗਾਰਿਆ ਹੈ। ਗੀਤ ਸ਼ਾਨਦਾਰ ਵੀਡੀਓ Sunny Dhinsey ਨੇ ਡਾਇਰੈਕਟ ਕੀਤਾ ਹੈ। ਇਹ ਗੀਤ ਉਨ੍ਹਾਂ ਦੀ ਮਿਊਜ਼ਿਕ ਐਲਬਮ 'ਦਰਿਆਈ ਤਰਜ਼ਾਂ' 'ਚੋਂ ਇੱਕ ਹੈ। ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਥੇ ਵੇਖੋ ਸਤਿੰਦਰ ਸਰਤਾਜ ਦੇ ਗੀਤ ਦਾ ਵੀਡੀਓ-

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਹੈ, ਜਿਨ੍ਹਾਂ ਨੇ ਆਪਣੀ ਆਵਾਜ਼ ਨਾਲ ਕਈ ਮਿੱਠੇ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਬਾਕਮਾਲ ਕੰਮ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਉਹ ਕਈ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਅਖੀਰਲੀ ਵਾਰ ਉਹ 'ਇੱਕੋ ਮਿੱਕੇ' ਫ਼ਿਲਮ 'ਚ ਨਜ਼ਰ ਆਏ ਸਨ।
 


author

sunita

Content Editor

Related News