ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਗਜ਼ਲ ਮੰਚ ਸਰੀ ਵੱਲੋਂ ਸੰਗੀਚਕ ਸ਼ਾਮ ਦਾ ਆਯੋਜਨ
Friday, May 24, 2024 - 11:09 AM (IST)
ਵੈਨਕੂਵਰ (ਮਲਕੀਤ ਸਿੰਘ)- ਮਹਰੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਗਜ਼ਲ ਮੰਚ ਸਰੀ ਵੱਲੋਂ ਇਥੇ ਇਕ ਸੁਰੀਲੀ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਹੁਤ ਸਾਰੇ ਪ੍ਰਸਿੱਧ ਗਜ਼ਲ ਗਾਇਕ ਪਰਮਜੀਤ ਸਿੰਘ, ਸੁਖਦੇਵ ਚਹਿਲ, ਮੇਸ਼ੀ ਬੰਗੜ ਅਤੇ ਡਾ. ਰਣਦੀਪ ਮਲਹੋਤਰਾ ਵੱਲੋਂ ਗਾਈਆਂ
ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰਿਵਾਰ ਨਾਲ ਛਤਰੀ ਹੇਠ ਚਿਹਰਾ ਲੁਕਾ ਕੇ ਮੁੰਬਈ ਪਰਤੇ ਅਦਾਕਾਰ
ਇਸ ਸੁਰੀਲੀ ਸ਼ਾਮ ਦੀ ਸ਼ੁਰੂਆਤ ’ਚ ਮੰਚ ਦੇ ਬੁਲਾਰੇ ਰਜਵੰਤ ਰਾਜ ਵੱਲੋਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੇ ਅਚਨਚੇਤ ਦੁਖਦਾਈ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਨੌਜਵਾਨ ਗਾਇਕ ਪਰਮਜੀਤ ਸਿੰਘ ਨੇ ਆਪਣੇ ਅੰਦਰਲੀ ਕਲਾ ਦੀ ਪੇਸ਼ਕਾਰੀ ਕਰਦਿਆਂ ‘ਇਹ ਕਿਸ ਤਰ੍ਹਾਂ ਰੋਸ਼ਨੀ ਆਉਂਦੀ ਹੈ ਸ਼ਾਇਰ ’ਚੋਂ’ ਅਤੇ ‘ਪਤਾ ਨਹੀਂ ਕਿੰਨੀ ਕੁ ਦੂਰ ਜਾਣਾ ਹੈ’ ਗਾਇਆ ਅਤੇ ਬਹੁਤ ਸਾਰੇ ਲੋਕਾਂ ਦਾ ਮਨ ਮੋਹ ਲਿਆ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਗੋਵਿੰਦਾ ਨੇ ਪੀ.ਐਮ. ਨਾਲ ਕੀਤੀ ਮੁਲਾਕਾਤ, ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- 'ਇਹ ਮੇਰੇ ਲਈ ਸਨਮਾਨ ਦੀ ਗੱਲ ਹੈ'
ਇਸ ਤੋਂ ਬਾਅਦ ਡਾ. ਰਣਦੀਪ ਮਲਹੋਤਰਾ ਵੱਲੋਂ ਗਜ਼ਲ ਸੁਣਾਈ ਗਈ, ਜਿਸ ਦੀ ਡੂੰਘੀ ਸਮਝ ਅਤੇ ਭਾਵਨਾਵਾਂ ਨੇ ਹਾਜ਼ਰ ਸਰੋਤਿਆਂ ਦੀ ਸੁਰਾਂ ਪਾ ਲਈ। ਕੈਲੀਫੋਰਨੀਆ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਗਾਇਕ ਸੁਖਦੇਵ ਸਾਹਿਲ ਨੇ ਸੁਰਜੀਤ ਪਾਤਰ ਦੀ ਗਜ਼ਲ ‘ਬਲਦਾ ਬਿਰਖ ਹਾਂ, ਖਤਮ ਹਾਂ , ਬੱਸ ਸ਼ਾਮ ਤੀਕ ਹਾਂ...!’ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ’ਤੇ ਨਿਊਯਾਰਕ ਤੋਂ ਆਏ ਮੇਸ਼ੀ ਬੰਗੜ ਨੇ ਬਹੁਤ ਸਾਰੀਆਂ ਭਾਵੁਕ ਧੁਨਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰੀ ਰੱਖਿਆ। ਪ੍ਰਸਿੱਧ ਗੀਤਕਾਰ ਪ੍ਰੀਤ ਸੰਗਰੇੜੀ ਨੇ ਆਪਣੇ ਕਲਾਮ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ’ਤੇ ਗਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਜਤਿੰਦਰ ਮਿਨਹਾਸ ਸਮੇਤ ਸਹਿਤਕ ਖੇਤਰ ਨਾਲ ਜੁੜੀਆਂ ਕਈ ਸਖਸ਼ੀਅਤਾਂ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।