ਪਤੀ ਰਵੀ ਦੁਬੇ ਨਾਲ ਰੋਮਾਂਟਿਕ ਹੋਈ ਸਰਗੁਣ ਮਹਿਤਾ, ਸਾਂਝੀ ਕੀਤੀ ਵੀਡੀਓ

Saturday, Oct 16, 2021 - 02:51 PM (IST)

ਪਤੀ ਰਵੀ ਦੁਬੇ ਨਾਲ ਰੋਮਾਂਟਿਕ ਹੋਈ ਸਰਗੁਣ ਮਹਿਤਾ, ਸਾਂਝੀ ਕੀਤੀ ਵੀਡੀਓ

ਚੰਡੀਗੜ੍ਹ (ਬਿਊਰੋ) - ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਨਾਲ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਸਰਗੁਣ ਮਹਿਤਾ ਆਪਣੇ ਪਤੀ ਰਵੀ ਦੁਬੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਬਾਲੀਵੁੱਡ ਦੀ ਫ਼ਿਲਮ ਦਾ ਗੀਤ ਚੱਲ ਰਿਹਾ ਹੈ। ਸਰਗੁਣ ਮਹਿਤਾ ਤੇ ਰਵੀ ਦੁਬੇ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 
 

A post shared by Ravii Dubey (@ravidubey2312)

ਦੱਸ ਦਈਏ ਕਿ ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਹ ਜੋੜੀ ਆਪਣੇ ਵੀਡੀਓ ਅਕਸਰ ਸਾਂਝੇ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਪੰਜਾਬੀ ਫ਼ਿਲਮ 'ਕਿਸਮਤ-2' 'ਚ ਨਜ਼ਰ ਆਈ ਸੀ।

 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਗੁਣ ਮਹਿਤਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਈ ਫ਼ਿਲਮਾਂ 'ਚ ਨਜ਼ਰ ਆਵੇਗੀ। ਜਿਸ 'ਚ ਫ਼ਿਲਮ 'ਸੌਂਕਣ ਸੌਂਕਣੇ' ਵੀ ਹੈ। ਇਸ ਫ਼ਿਲਮ 'ਚ ਸਰਗੁਣ ਮਹਿਤਾ ਨਾਲ ਗਾਇਕਾ ਨਿਮਰਤ ਖਹਿਰਾ ਵੀ ਨਜ਼ਰ ਆਵੇਗੀ। 

PunjabKesari

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਕਈ ਗੀਤਾਂ 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ 'ਚ ਮਨਿੰਦਰ ਬੁੱਟਰ ਨਾਲ 'ਲਾਰੇ' ਅਤੇ ਅਫਸਾਨਾ ਖ਼ਾਨ ਦੇ ਗੀਤ 'ਤਿੱਤਲੀਆਂ' 'ਚ ਵੀ ਵਿਖਾਈ ਦੇ ਚੁੱਕੀ ਹੈ। ਉਸ ਦਾ ਪਤੀ ਰਵੀ ਦੁਬੇ ਵੀ ਇੱਕ ਵਧੀਆ ਅਦਾਕਾਰ ਹੈ ਅਤੇ ਹੁਣ ਤੱਕ ਕਈ ਵੱਡੇ ਸੀਰੀਅਲਸ 'ਚ ਵੀ ਨਜ਼ਰ ਆ ਚੁੱਕਿਆ ਹੈ।

PunjabKesari

ਨੋਟ - ਸਰਗੁਣ ਮਹਿਤਾ ਤੇ ਰਵੀ ਦੁਬੇ ਦੀ ਇਸ ਖ਼ਬਰ 'ਤੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News