ਸਿਰਫਿਰਾ : ਸਾਊਥ ਦੀ ਸੁਪਰਹਿੱਟ ਫ਼ਿਲਮ ਦਾ ਰੀਮੇਕ ਲੈ ਕੇ ਆਏ ਅਕਸ਼ੇ ਕੁਮਾਰ, ਇਸ ਦਿਨ ਹੋਵੇਗੀ ਰਿਲੀਜ਼

Tuesday, Feb 13, 2024 - 02:27 PM (IST)

ਸਿਰਫਿਰਾ : ਸਾਊਥ ਦੀ ਸੁਪਰਹਿੱਟ ਫ਼ਿਲਮ ਦਾ ਰੀਮੇਕ ਲੈ ਕੇ ਆਏ ਅਕਸ਼ੇ ਕੁਮਾਰ, ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਲੰਬੇ ਸਮੇਂ ਤੋਂ ਕਿਸੇ ਹਿੱਟ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ‘ਓ. ਐੱਮ. ਜੀ. 2’ ਨੂੰ ਛੱਡ ਕੇ ਅਕਸ਼ੇ ਕੁਮਾਰ ਲੰਬੇ ਸਮੇਂ ਤੋਂ ਇਕ ਵੱਡੀ ਹਿੱਟ ਦੀ ਤਲਾਸ਼ ਕਰ ਰਹੇ ਹਨ। ਹਾਲ ਹੀ ’ਚ ਦਿੱਗਜ ਅਦਾਕਾਰ ‘ਮਿਸ਼ਨ ਰਾਣੀਗੰਜ’ ਲੈ ਕੇ ਆਏ ਸਨ, ਜੋ ਬੁਰੀ ਤਰ੍ਹਾਂ ਫਲਾਪ ਹੋ ਗਈ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਨੇ ਕਈ ਦੱਖਣ ਫ਼ਿਲਮਾਂ ਦੇ ਹਿੰਦੀ ਰੀਮੇਕ ’ਚ ਵੀ ਕੰਮ ਕੀਤਾ ਹੈ। ਇਕ ਵਾਰ ਫਿਰ ਉਹ ਸਾਊਥ ਦੀ ਰੀਮੇਕ ਫ਼ਿਲਮ ਲੈ ਕੇ ਆ ਰਹੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਖਿਲਾੜੀ ਕੁਮਾਰ ਦੱਖਣ ਦੀ ਇਕ ਫ਼ਿਲਮ ਦਾ ਰੀਮੇਕ ਲੈ ਕੇ ਆ ਰਹੇ ਹਨ, ਜੋ ਹਿੰਦੀ ’ਚ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ

ਅਕਸ਼ੇ ਕੁਮਾਰ ਦੀ ਇਸ ਫ਼ਿਲਮ ਦਾ ਨਾਂ ‘ਸੀਰਫਿਰਾ’ ਹੈ। ਇਹ ਫ਼ਿਲਮ ਦਿੱਗਜ ਦੱਖਣ ਅਦਾਕਾਰ ਸੂਰਿਆ ਦੀ ਫ਼ਿਲਮ ‘ਸੂਰਰਾਏ ਪੋਤਰੂ’ ਦੀ ਹਿੰਦੀ ਰੀਮੇਕ ਹੈ। ‘ਸੂਰਰਾਈ ਪੋਤਰੂ’ ਸਾਲ 2020 ’ਚ ਆਈ ਸੀ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਤਾਮਿਲ ਤੇ ਤੇਲਗੂ ਤੋਂ ਇਲਾਵਾ ‘ਸੂਰਾਰਾਈ ਪੋਤਰੂ’ ਹਿੰਦੀ ’ਚ ਵੀ ਰਿਲੀਜ਼ ਕੀਤੀ ਗਈ ਸੀ। ਫ਼ਿਲਮ ਦੀ ਸਫ਼ਲਤਾ ਨੂੰ ਦੇਖਦਿਆਂ ਅਕਸ਼ੇ ਕੁਮਾਰ ਨੇ ਇਸ ਦੇ ਹਿੰਦੀ ਰੀਮੇਕ ’ਚ ਕੰਮ ਕਰਨ ਦਾ ਫ਼ੈਸਲਾ ਕੀਤਾ, ਜਿਸ ਦਾ ਨਾਂ ‘ਸਰਫਿਰਾ’ ਹੈ। ਅਕਸ਼ੇ ਦੀ ਇਹ ਫ਼ਿਲਮ ਲੰਬੇ ਸਮੇਂ ਤੱਕ ਅਣਜਾਣ ਰਹੀ ਪਰ ਹੁਣ ਅਕਸ਼ੇ ਕੁਮਾਰ ਨੇ ਇਸ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ।

ਅਦਾਕਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ‘ਸਿਰਫਿਰਾ’ ਨਾਲ ਜੁੜੀ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ’ਚ ਅਕਸ਼ੇ ਕੁਮਾਰ ਬਾਈਕ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ‘ਸਿਰਫਿਰਾ’ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਅਕਸ਼ੇ ਕੁਮਾਰ ਦੀ ਇਹ ਫ਼ਿਲਮ 12 ਜੁਲਾਈ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਉਹ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਟਾਈਗਰ ਸ਼ਰਾਫ ਪਹਿਲੀ ਵਾਰ ਅਕਸ਼ੇ ਕੁਮਾਰ ਨਾਲ ਕੰਮ ਕਰਨਗੇ। ‘ਬੜੇ ਮੀਆਂ ਛੋਟੇ ਮੀਆਂ’ ਅਪ੍ਰੈਲ ’ਚ ਈਦ ਦੇ ਮੌਕੇ ’ਤੇ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News