ਮਲਟੀ ਰੰਗ ਦੀ ਡਰੈੱਸ ’ਚ ਪੂਲ ਕੰਢੇ ਸਾਰਾ ਨੇ ਦਿਖਾਈ ਹੌਟ ਲੁੱਕ, ਤਸਵੀਰਾਂ ਵਾਇਰਲ
Wednesday, Jan 20, 2021 - 12:33 PM (IST)

ਮੁੰਬਈ: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਰੁੱਝੇ ਸਮੇਂ ’ਚੋਂ ਬ੍ਰੇਕ ਲੈ ਕੇ ਮਾਲਦੀਵ ’ਚ ਛੁੱਟੀਆਂ ਬਿਤਾ ਰਹੀ ਹੈ। ਇਸ ਦੌਰਾਨ ਦੀਆਂ ਤਸਵੀਰਾਂ ਸਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਸਾਰਾ ਪਿ੍ਰਟਿੰਡ ਮਲਟੀ ਰੰਗ ਬ੍ਰਾਲੇਟ ਦੇ ਨਾਲ ਮੈਚਿੰਗ ਸਾਈਡ ਸਲਿਟ ਲਾਂਗ ਸਕਰਟ ’ਚ ਬੋਲਡ ਦਿਖਾਈ ਦੇ ਰਹੀ ਹੈ।
ਮਿਨੀਮਲ ਮੇਕਅਪ, ਖੁੱਲ੍ਹੇ ਵਾਲ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਹੇ ਹਨ। ਸਾਰਾ ਪੂਲ ਕੰਢੇ ਕਾਤਿਲਾਨਾ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਤਸਵੀਰਾਂ ਦੇ ਨਾਲ ਸਾਰਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ 'sandy toes & Sunkissed nose'। ਪ੍ਰਸ਼ੰਸਕ ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਸਾਰਾ ਅਤੇ ਵਰੁਣ ਦੀ ਫ਼ਿਲਮ ‘ਕੁਲੀ ਨੰਬਰ 1’ ਹਾਲ ਹੀ ’ਚ ਰਿਲੀਜ਼ ਹੋਈ ਹੈ। ਇਹ 1995 ’ਚ ਆਈ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ ‘ਕੁਲੀ ਨੰਬਰ ਵਨ’ ਦੀ ਰੀਮੇਕ ਹੈ। ਇਸ ਤੋਂ ਇਲਾਵਾ ਸਾਰਾ ਅਦਾਕਾਰ ਅਕਸ਼ੈ ਕੁਮਾਰ ਅਤੇ ਧਨੁਸ਼ ਦੇ ਨਾਲ ‘ਅਤਰੰਗੀ ਰੇ’ ’ਚ ਵੀ ਨਜ਼ਰ ਆਵੇਗੀ।