ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰ ਆਖੀ ਇਹ ਗੱਲ

Monday, Apr 19, 2021 - 04:42 PM (IST)

ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ)– ਪੰਜਾਬ ਦੀ ਮਸ਼ਹੂਰ ਮਾਡਲ, ਅਦਾਕਾਰਾ ਤੇ ਗਾਇਕਾ ਸਾਰਾ ਗੁਰਪਾਲ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਈ ਹੈ। ਸਾਰਾ ਗੁਰਪਾਲ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਦਿੱਤੀ ਹੈ। ਸਾਰਾ ਇਨ੍ਹੀਂ ਦਿਨੀਂ ਆਪਣੀ ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਦਾਰੀ ਲਾਲ’ ਦੀ ਸ਼ੂਟਿੰਗ ਕਰ ਰਹੀ ਹੈ। ਸਾਰਾ ਦੇ ਕੋਰੋਨਾ ਪਾਜ਼ੇਟਿਵ ਆਉਣ ਕਰਕੇ ਇਸ ਫ਼ਿਲਮ ਦੀ ਟੀਮ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। 

ਸਾਰਾ ਨੇ ਪੋਸਟ ’ਚ ਲਿਖਿਆ ਹੈ, ‘ਕੋਰੋਨਾ ਵਾਇਰਸ ਦੇ ਟੈਸਟ ’ਚ ਮੈਂ ਪਾਜ਼ੇਟਿਵ ਆਈ ਹਾਂ। ਆਪਣਾ ਖ਼ਿਆਲ ਰੱਖ ਰਹੀ ਹਾਂ। ਇਕਾਂਤਵਾਸ। ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣਾ ਪੂਰਾ ਧਿਆਨ ਰੱਖੋ ਤੇ ਜੇਕਰ ਤੁਸੀਂ ਹਾਲ ਹੀ ’ਚ ਮੈਨੂੰ ਮਿਲੇ ਹੋ ਤਾਂ ਤੁਸੀਂ ਵੀ ਆਪਣਾ ਟੈਸਟ ਕਰਵਾਓ।’

 
 
 
 
 
 
 
 
 
 
 
 
 
 
 
 

A post shared by Sara Gurpal (@saragurpals)

ਸਾਰਾ ਗੁਰਪਾਲ ਦੀ ਇਸ ਪੋਸਟ ਹੇਠਾਂ ਜਿਥੇ ਉਸ ਦੇ ਪ੍ਰਸ਼ੰਸਕ ਕੁਮੈਂਟਸ ਕਰਕੇ ਉਸ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ, ਉਥੇ ਪੰਜਾਬੀ ਸਿਤਾਰੇ ਵੀ ਸਾਰਾ ਦੀ ਪੋਸਟ ਹੇਠਾਂ ਕੁਮੈਂਟਸ ਕਰ ਰਹੇ ਹਨ।

ਅਰਮਾਨ ਬੇਦਿਲ ਕੁਮੈਂਟ ਕਰਕੇ ਲਿਖਦੇ ਹਨ, ‘ਆਪਣਾ ਖ਼ਿਆਲ ਰੱਖੋ ਸਾਰਾ’। ਉਥੇ ਗੁਰੂ ਰੰਧਾਵਾ ਲਿਖਦੇ ਹਨ, ‘ਮਜ਼ਬੂਤ ਰਹੋ, ਜਲਦ ਠੀਕ ਹੋਵੋ।’

ਇਹ ਖ਼ਬਰ ਵੀ ਪੜ੍ਹੋ : ਲਹਿੰਬਰ ਹੁਸੈਨਪੁਰੀ ’ਤੇ ਟੁੱਟਾ ਦੁੱਖਾਂ ਦਾ ਪਹਾੜ, ਮਾਂ ਦਾ ਸਿਵਾ ਠੰਡਾ ਨਹੀਂ ਹੋਇਆ ਕਿ ਭੈਣ ਦਾ ਵੀ ਹੋ ਗਿਆ ਦਿਹਾਂਤ

ਦੱਸਣਯੋਗ ਹੈ ਕਿ ਸਾਰਾ ਗੁਰਪਾਲ ਤੋਂ ਪਹਿਲਾਂ ਪੰਜਾਬੀ ਗਾਇਕ ਕਾਂਬੀ ਰਾਜਪੂਰੀਆ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਕਾਂਬੀ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕੀਤੀ ਸੀ। ਕਾਂਬੀ ਨੇ ਲਿਖਿਆ ਸੀ, ‘ਜੋ ਦੋਸਤ ਮੇਰੇ ਸੰਪਰਕ ’ਚ ਸਨ, ਕਿਰਪਾ ਕਰਕੇ ਜੇਕਰ ਤੁਹਾਨੂੰ ਕੋਈ ਲੱਛਣ ਦਿਖਾਈ ਦੇਵੇ ਤਾਂ ਖ਼ੁਦ ਨੂੰ ਇਕਾਂਤਵਾਸ ਕਰੋ ਤੇ ਸਾਵਧਾਨੀ ਵਰਤੋ। ਮੈਂ ਕੋਰੋਨਾ ਪਾਜ਼ੇਟਿਵ ਹਾਂ। ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News