ਸਾਰਾ ਅਲੀ ਖ਼ਾਨ ਨੇ ਭਰਾ ਇਬਰਾਹਿਮ ਨਾਲ ਤਸਵੀਰ ਸਾਂਝੀ ਕਰ ਦਿੱਤੀ ਈਦ ਦੀ ਵਧਾਈ

Friday, May 14, 2021 - 05:00 PM (IST)

ਸਾਰਾ ਅਲੀ ਖ਼ਾਨ ਨੇ ਭਰਾ ਇਬਰਾਹਿਮ ਨਾਲ ਤਸਵੀਰ ਸਾਂਝੀ ਕਰ ਦਿੱਤੀ ਈਦ ਦੀ ਵਧਾਈ

ਮੁੰਬਈ- ਕੋਰੋਨਾ ਵਾਇਰਸ ਦੇ ਡਰ ਦੇ ਦੌਰਾਨ ਈਦ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਾਲੀਵੁਡ ਦੀਆਂ ਮਸ਼ਹੂਰ ਹਸਤੀਆਂ ਆਪਣੇ ਪ੍ਰਸ਼ੰਸਕਾਂ ਨੂੰ ਲਗਾਤਾਰ ਈਦ ਦੀ ਮੁਬਾਰਕਬਾਦ ਦੇ ਰਹੀਆਂ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੀਆਂ ਹਨ ਕਿ ਉਹ ਆਪਣੇ ਘਰ 'ਚ ਤਿਉਹਾਰ ਮਨਾਉਣ। ਹੁਣ ਬਾਲੀਵੁਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੱਤੀ ਹੈ।


ਇਸ ਤਸਵੀਰ ਵਿਚ ਅਦਾਕਾਰਾ ਆਪਣੇ ਭਰਾ ਇਬਰਾਹਿਮ ਅਲੀ ਖ਼ਾਨ ਨੂੰ ਗਲੇ ਲਗਾਉਂਦੀ ਦਿਖ ਰਹੀ ਹੈ। ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, 'ਸਭ ਨੂੰ ਈਦ ਮੁਬਾਰਕ, ਅਸੀਂ ਇਸ ਈਦ 'ਤੇ ਸਾਰਿਆਂ ਲਈ ਖੁਸ਼ੀ, ਪਾਜ਼ੇਟੀਵਟੀ ਅਤੇ ਸੁਰੱਖਿਆ ਲਈ ਦੁਆ ਕਰਦੇ ਹਾਂ। ਇੰਸ਼ਾਅੱਲਾਹ ਅਗਲਾ ਸਮਾਂ ਸਾਡੇ ਸਾਰਿਆਂ ਲਈ ਬਿਹਤਰ ਹੋਵੇਗਾ।'

PunjabKesari
ਸਾਰਾ ਦੀ ਇਸ ਪੋਸਟ ਨੂੰ ਇੰਸਟਾਗ੍ਰਾਮ 'ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਇਸ ਪੋਸਟ ਨੂੰ ਪੰਜ ਮਿਲੀਅਨ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਲੋਕ ਪ੍ਰਤੀਕਿਰਿਆ ਰਾਹੀਂ ਈਦ ਦੀਆਂ ਵਧਾਈਆਂ ਦੇ ਰਹੇ ਹਾਂ।
ਹਾਲ ਹੀ ਵਿਚ ਸਾਰਾ ਨੇ ਮਦਰਜ਼ ਡੇਅ ਦੇ ਮੌਕੇ ਉੱਤੇ ਆਪਣੀ ਕਸ਼ਮੀਰ ਯਾਤਰਾ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਉਹ ਆਪਣੀ ਮਾਂ ਅਮ੍ਰਿਤਾ ਸਿੰਘ ਦੇ ਨਾਲ ਕਾਰ 'ਤੇ ਬੈਠੀ ਨਜ਼ਰ ਆ ਰਹੀ ਹੈ। ਤਸਵੀਰ 'ਚ ਅਮ੍ਰਿਤਾ ਆਪਣੀ ਧੀ ਸਾਰਾ ਨੂੰ ਹਗ ਕਰਦੀ ਦਿਖਾਈ ਦੇ ਰਹੀ ਹੈ।


ਇੰਸਟਾਗ੍ਰਾਮ 'ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਇਕ ਕੈਪਸ਼ਨ ਲਿਖਿਆ, 'ਬੇਬੀ ਬੀਅਰ, ਮੰਮਾ ਬੀਅਰ। ਅਸੀਂ ਇਕੱਠੇ ਇਕ ਪ੍ਰਫੈਕਟ ਜੋੜੇ ਦੇ ਵਾਂਗ ਹਾਂ। ਮੇਰੇ ਪਿਆਰ ਦੀ ਤੁਲਨਾ ਉਨ੍ਹਾਂ ਦੇ ਪਿਆਰ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਮੈਂ ਅੱਜ ਇਸ ਹਗ ਨੂੰ ਸਾਂਝਾ ਕਰ ਰਹੀ ਹਾਂ।'


author

Aarti dhillon

Content Editor

Related News