ਸਾਰਾ ਅਲੀ ਖਾਨ ਨੇ ਸਲਮਾਨ ਖਾਨ ਨੂੰ ਬੁਲਾਇਆ ''ਅੰਕਲ'' ਤਾਂ ਨਾਰਾਜ਼ ਹੋਏ ''ਦਬੰਗ ਖਾਨ'', ਬੋਲੇ....

06/25/2022 11:09:37 AM

ਮੁੰਬਈ- ਆਈਫਾ ਐਵਾਰਡਸ 2022 ਦਾ ਆਯੋਜਨ 2 ਤੋਂ 4 ਜੂਨ ਤੱਕ ਆਬੂਧਾਬੀ 'ਚ ਹੋਇਆ। ਇਸ ਐਵਾਰਡ ਸ਼ੋਅ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸ਼ਨੀਵਾਰ ਰਾਤ 8 ਵਜੇ ਕਲਰਸ ਚੈਨਲ 'ਤੇ ਆਈਫਾ ਐਵਾਰਡ 2022 ਟੈਲੀਕਾਸਟ ਹੋਵੇਗਾ। ਸ਼ੋਅ ਦੇ ਕਈ ਪ੍ਰੋਮੋ ਆ ਚੁੱਕੇ ਹਨ। ਸ਼ੁੱਕਰਵਾਰ ਨੂੰ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। 

PunjabKesari
ਇਸ ਦੌਰਾਨ ਸਟੇਜ਼ 'ਤੇ ਸਲਮਾਨ ਖਾਨ ਅਤੇ ਸਾਰਾ ਅਲੀ ਖਾਨ ਹਨ। ਸਾਰਾ ਗੱਲਾਂ ਕਰਦੇ ਦੌਰਾਨ ਸਲਮਾਨ ਖਾਨ ਨੂੰ 'ਅੰਕਲ' ਕਹਿ ਦਿੰਦੀ ਹੈ ਤਾਂ ਇੰਨਾ ਸੁਣਦੇ ਹੀ ਭਾਈਜਾਨ ਨੂੰ ਗੁੱਸਾ ਆ ਜਾਂਦਾ ਹੈ। ਵੀਡੀਓ 'ਚ ਸਾਰਾ ਨੂੰ ਸਲਮਾਨ ਦੀ ਖਿੱਚਾਈ ਕਰਦੇ ਵੀ ਦੇਖਿਆ ਜਾ ਸਕਦਾ ਹੈ। PunjabKesari
ਵੀਡੀਓ ਦੀ ਸ਼ੁਰੂਆਤ 'ਚ ਸਾਰਾ ਅਲੀ ਖਾਨ, ਸਲਮਾਨ ਖਾਨ ਨੂੰ ਕਹਿੰਦੀ ਹੈ ਕਿ ਉਹ ਕੁਝ ਬ੍ਰੈਂਡਸ ਲਾਂਚ ਕਰਨਾ ਚਾਹੁੰਦੀ ਹੈ। ਸਾਰਾ ਕਹਿੰਦੀ ਹੈ-'ਮੈਂ ਕੋਈ ਬ੍ਰਾਂਡਸ ਲਾਂਚ ਕਰਨ ਜਾ ਰਹੀ ਹਾਂ। ਸਲਮਾਨ ਅੰਕਲ ਦੇ ਨਾਲ'।

PunjabKesari
ਉਦੋਂ ਸਲਮਾਨ ਕਹਿੰਦੇ ਹਨ-'ਤੁਹਾਡੀ ਫਿਲਮ ਤਾਂ ਗਈ ਹੁਣ' ਸਾਰਾ ਪੁੱਛਦੀ ਹੈ-'ਮੇਰੀ ਪਿਕਚਰ ਕਿਉਂ ਗਈ'। ਸਲਮਾਨ ਕਹਿੰਦੇ ਹਨ-'ਤੁਸੀਂ ਸਭ ਦੇ ਸਾਹਮਣੇ ਮੈਨੂੰ ਅੰਕਲ ਬੁਲਾਇਆ। ਸਾਰਾ ਨੇ ਰਿਪਲਾਈ ਦਿੱਤਾ ਤੁਸੀਂ ਬੋਲਿਆ, ਅੰਕਲ ਬੁਲਾਓ'। ਇਸ ਤੋਂ ਬਾਅਦ ਸਲਮਾਨ ਅਤੇ ਸਾਰਾ ਫਿਲਮ 'ਜੁੜਵਾ' ਦੇ ਗਾਣੇ 'ਟਨ ਟਨਾ ਟਨ' 'ਤੇ ਇਕੱਠੇ ਡਾਂਸ ਕਰਦੇ ਹਨ। 

 
 
 
 
 
 
 
 
 
 
 
 
 
 
 

A post shared by ColorsTV (@colorstv)


ਇਸ ਸ਼ੋਅ ਨੂੰ ਸਲਮਾਨ ਖਾਨ, ਰਿਤੇਸ਼ ਦੇਸ਼ਮੁੱਖ ਅਤੇ ਮਨੀਸ਼ ਪਾਲ ਨੇ ਮਿਲ ਕੇ ਹੋਸਟ ਕੀਤਾ ਹੈ। ਅਭਿਸ਼ੇਕ ਬੱਚਨ, ਅਨਨਿਆ ਪਾਂਡੇ, ਸਾਰਾ ਅਲੀ ਖਾਨ, ਨੋਰਾ ਫਤੇਹੀ ਦੀ ਡਾਂਸ ਪਰਫਾਰਮੈਸ ਇਸ ਵਾਰ ਤਹਿਲਕਾ ਮਚਾ ਦੇਣ ਵਾਲੀ ਹੋਵੇਗੀ।


Aarti dhillon

Content Editor

Related News