ਬਾਡੀਗਾਰਡ ਨੇ ਅਜਿਹਾ ਕੀ ਕਰ ਦਿੱਤਾ ਕਿ ਸਾਰਾ ਅਲੀ ਖ਼ਾਨ ਨੂੰ ਮੰਗਣੀ ਪੈ ਗਈ ਮੁਆਫ਼ੀ?

Tuesday, Nov 30, 2021 - 10:39 AM (IST)

ਬਾਡੀਗਾਰਡ ਨੇ ਅਜਿਹਾ ਕੀ ਕਰ ਦਿੱਤਾ ਕਿ ਸਾਰਾ ਅਲੀ ਖ਼ਾਨ ਨੂੰ ਮੰਗਣੀ ਪੈ ਗਈ ਮੁਆਫ਼ੀ?

ਮੁੰਬਈ (ਬਿਊਰੋ)– ਇਹ ਤਾਂ ਸਾਰੇ ਜਾਣਦੇ ਹਨ ਕਿ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਇਕ ਨਵਾਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਪਰ ਅਦਾਕਾਰਾ ਬਾਰੇ ਇਕ ਹੋਰ ਗੱਲ ਜੋ ਹਰ ਕੋਈ ਜਾਣਦਾ ਹੈ, ਉਹ ਇਹ ਹੈ ਕਿ ਇੰਨੇ ਵੱਡੇ ਪਰਿਵਾਰ ਦੀ ਬੇਟੀ ਹੋਣ ਦੇ ਬਾਵਜੂਦ ਸਾਰਾ ਅਲੀ ਖ਼ਾਨ ਬਹੁਤ ਡਾਊਨ ਟੂ ਅਰਥ ਹੈ। ਸਾਰਾ ਨੇ ਕਈ ਮੌਕਿਆਂ ’ਤੇ ਖ਼ਾਲਾਸਾ ਕੀਤਾ ਹੈ ਕਿ ਉਹ ਹਰ ਕਿਸੇ ਦੀ ਇੱਜ਼ਤ ਕਰਦੀ ਹੈ, ਭਾਵੇਂ ਉਹ ਉਸ ਦੀ ਪ੍ਰਸ਼ੰਸਕ ਹੋਵੇ, ਭਾਵੇਂ ਅਮੀਰ ਹੋਵੇ ਜਾਂ ਗਰੀਬ, ਉਹ ਸਭ ਦਾ ਆਦਰ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਨੇ ਵਿਰਾਟ ਕੋਹਲੀ ਦੀ ਰੋਮਾਂਟਿਕ ਤਸਵੀਰ ਦਾ ਇੰਝ ਉਡਾਇਆ ਮਜ਼ਾਕ, ਸ਼ਰੇਆਮ ਆਖ ਦਿੱਤੀ ਇਹ ਗੱਲ

ਹਾਲ ਹੀ ’ਚ ਇਕ ਵਾਰ ਫਿਰ ਤੋਂ ਕੁਝ ਅਜਿਹਾ ਹੋਇਆ, ਜਿਥੇ ਅਦਾਕਾਰਾ ਨੇ ਸਾਬਿਤ ਕਰ ਦਿੱਤਾ ਕਿ ਦਿਲ ਕਿੰਨਾ ਨੇਕ ਹੁੰਦਾ ਹੈ ਤੇ ਅੰਮ੍ਰਿਤਾ ਸਿੰਘ ਨੇ ਉਸ ਦੀ ਕਿੰਨੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਹੈ। ਦਰਅਸਲ ਹੋਇਆ ਇਹ ਕਿ ਸਾਰਾ ਆਪਣੀ ਆਉਣ ਵਾਲੀ ਫ਼ਿਲਮ ‘ਅਤਰੰਗੀ ਰੇ’ ਦੀ ਪ੍ਰਮੋਸ਼ਨ ਲਈ ਇਕ ਕਾਲਜ ਪਹੁੰਚੀ ਸੀ।

ਸਾਰਾ ਨੂੰ ਦੇਖਣ ਲਈ ਭਾਰੀ ਭੀੜ ਸੀ ਤੇ ਫੋਟੋਗ੍ਰਾਫਰ ਵੀ ਮੌਜੂਦ ਸਨ। ਇਸ ਦੌਰਾਨ ਅਦਾਕਾਰਾ ਦੇ ਬਾਡੀਗਾਰਡ ਨੇ ਇਕ ਫੋਟੋਗ੍ਰਾਫਰ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਡਿੱਗ ਗਿਆ। ਜਿਵੇਂ ਹੀ ਸਾਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ ’ਚ ਆ ਗਈ।

 
 
 
 
 
 
 
 
 
 
 
 
 
 
 

A post shared by Avinash Kamble (@ak_paps)

ਸਾਰਾ ਆਪਣੀ ਕਾਰ ’ਚ ਚੜ੍ਹਨ ਹੀ ਵਾਲੀ ਸੀ ਕਿ ਉਹ ਰੁੱਕ ਗਈ ਤੇ ਉਸ ਫੋਟੋਗ੍ਰਾਫਰ ਬਾਰੇ ਪੁੱਛਣ ਲੱਗੀ, ਜਿਸ ਨੂੰ ਉਸ ਦੇ ਬਾਡੀਗਾਰਡ ਨੇ ਧੱਕਾ ਦਿੱਤਾ ਸੀ। ਫੋਟੋਗ੍ਰਾਫਰ ਦਾ ਨਾਂ ਪਤਾ ਲੱਗਣ ਤੋਂ ਬਾਅਦ ਸਾਰਾ ਨੇ ਕਿਹਾ ਕਿ ਉਸ ਨੇ ਮੁਆਫ਼ੀ ਮੰਗੀ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਇਸ ਤਰ੍ਹਾਂ ਕਿਸੇ ਨਾਲ ਧੱਕਾ ਨਹੀਂ ਮਾਰਨਾ ਚਾਹੀਦਾ ਸੀ। ਇੰਨਾ ਹੀ ਨਹੀਂ, ਸਾਰਾ ਨੇ ਖ਼ੁਦ ਫੋਟੋਗ੍ਰਾਫਰ ਤੋਂ ਮੁਆਫ਼ੀ ਮੰਗੀ ਤੇ ਫਿਰ ਉਹ ਆਪਣੀ ਕਾਰ ’ਚ ਬੈਠ ਗਈ। ਸਾਰਾ ਦੀ ਇਸ ਦਰਿਆਦਿਲੀ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਉਸ ਦੀ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News