ਆਖ਼ਿਰ ਸਾਰਾ ਅਲੀ ਖ਼ਾਨ ਦਾ ਅਰਜੁਨ ਪ੍ਰਤਾਪ ਬਾਜਵਾ ਨਾਲ ਕਿਵੇਂ ਜੁੜਿਆ ਨਾਂ?

Sunday, Nov 03, 2024 - 05:15 PM (IST)

ਆਖ਼ਿਰ ਸਾਰਾ ਅਲੀ ਖ਼ਾਨ ਦਾ ਅਰਜੁਨ ਪ੍ਰਤਾਪ ਬਾਜਵਾ ਨਾਲ ਕਿਵੇਂ ਜੁੜਿਆ ਨਾਂ?

ਮੁੰਬਈ (ਬਿਊਰੋ) : ਸੈਫ ਅਲੀ ਖ਼ਾਨ ਦੀ ਲਾਡਲੀ ਧੀ ਤੇ ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਫਿਲਹਾਲ ਸਾਰਾ ਰੂਮਰਡ ਬੁਆਏਫ੍ਰੈਂਡ ਨੂੰ ਲੈ ਚਰਚਾ 'ਚ ਹੈ। ਹਾਲ ਹੀ 'ਚ ਸਾਰਾ ਅਲੀ ਖ਼ਾਨ ਕੇਦਾਰਨਾਥ ਦਰਸ਼ਨ ਕਰਨ ਪੁੱਜੀ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਪਰ ਜਿਹੜੀ ਗੱਲ ਨੇ ਨੇਟੀਜ਼ਨਾਂ ਦਾ ਧਿਆਨ ਖਿੱਚਿਆ ਉਹ ਇਹ ਹੈ ਸਾਰਾ ਦਾ ਆਪਣੇ ਰੂਮਰਡ ਬੁਆਏਫ੍ਰੈਂਡ ਨਾਲ ਯਾਤਰਾ 'ਤੇ ਜਾਣਾ। ਉਹ ਕੋਈ ਹੋਰ ਨਹੀਂ ਸਗੋਂ ਅਰਜੁਨ ਪ੍ਰਤਾਪ ਬਾਜਵਾ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਸਾਰਾ ਤੇ ਅਰਜੁਨ ਪ੍ਰਤਾਪ ਬਾਜਵਾ ਇਕੱਠੇ ਕੇਦਾਰਨਾਥ 'ਚ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਲੋਕ ਜਾਣਨਾ ਚਾਹੁੰਦੇ ਹਨ ਕਿ ਕੌਣ ਹੈ ਅਰਜੁਨ ਪ੍ਰਤਾਪ ਬਾਜਵਾ। ਜੇਕਰ ਤੁਸੀਂ ਵੀ ਇਹ ਜਾਣਨਾ ਚਾਹੁੰਦੇ ਹੋ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਰਾ ਦਾ ਰੂਮਰਡ ਬੁਆਏਫ੍ਰੈਂਡ ਕੌਣ ਹੈ।

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

ਉੱਘੇ ਸਿਆਸਤਦਾਨ ਫਤਿਹ ਜੰਗ ਸਿੰਘ ਬਾਜਵਾ ਦਾ ਪੁੱਤਰ ਹੈ ਅਰਜੁਨ
ਦਰਅਸਲ, ਰੈੱਡਡਿਟ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਸਾਰਾ ਅਤੇ ਉਸ ਦਾ ਰੂਮਰਡ ਬੁਆਏਫ੍ਰੈਂਡ ਅਰਜੁਨ ਪ੍ਰਤਾਪ ਬਾਜਵਾ ਇਕੱਠੇ ਕੇਦਾਰਨਾਥ 'ਚ ਮੌਜੂਦ ਭੀਮਸ਼ੀਲਾ ਦੇ ਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਅਜੇ ਤੱਕ ਸਾਰਾ ਅਤੇ ਅਰਜੁਨ ਪ੍ਰਤਾਪ ਬਾਜਵਾ ਨੇ ਆਪਣੇ ਅਕਾਊਂਟ 'ਤੇ ਇਹ ਤਸਵੀਰ ਸ਼ੇਅਰ ਨਹੀਂ ਕੀਤੀ ਹੈ ਪਰ ਸੋਸ਼ਲ ਮੀਡੀਆ ਯੂਜ਼ਰਸ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਜੇਕਰ ਦੋਵੇਂ ਇਕੱਠੇ ਹਨ ਤਾਂ ਯਕੀਨੀ ਤੌਰ 'ਤੇ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।  
ਅਰਜੁਨ ਪ੍ਰਤਾਪ ਬਾਜਵਾ ਉੱਘੇ ਸਿਆਸਤਦਾਨ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤਰ ਹਨ, ਜੋ ਇਸ ਸਮੇਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਪ ਪ੍ਰਧਾਨ ਹਨ। ਜਦੋਂ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਰਾਜਨੀਤੀ 'ਚ ਸਰਗਰਮੀ ਨਾਲ ਸ਼ਾਮਲ ਹੈ। ਅਰਜੁਨ ਸੁਪਰ ਮਾਡਲ ਅਤੇ ਐਕਟਰ ਹਨ। ਉਹ ਦੇਸ਼ ਦੇ ਕੁਝ ਵੱਡੇ ਡਿਜ਼ਾਈਨਰਾਂ ਲਈ ਰੈਂਪ ਵਾਕ ਕਰ ਚੁੱਕੇ ਹਨ। ਉਹ ਆਸਕਰ ਨਾਮਜ਼ਦ ਨਿਰਦੇਸ਼ਕ ਗਿਰੀਸ਼ ਮਲਿਕ ਦੀ ਫ਼ਿਲਮ 'ਬੈਂਡ ਆਫ ਮਹਾਰਾਜੇਸ' 'ਚ ਵੀ ਨਜ਼ਰ ਆਏ। ਉਨ੍ਹਾਂ ਨੇ 2013 ਦੀ ਫ਼ਿਲਮ 'ਸਲਿੰਗ' ਲਈ ਵੀ ਪ੍ਰਭੂ ਦੇਵਾ ਦੀ ਮਦਦ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਕੌਣ ਹੈ ਅਰਜਨ ਬਾਜਵਾ?
ਸਾਰਾ ਨਾਲ ਦਿਖਾਈ ਦੇਣ ਵਾਲੇ ਵਿਅਕਤੀ ਦਾ ਪੂਰਾ ਨਾਮ ਅਰਜੁਨ ਪ੍ਰਤਾਪ ਬਾਜਵਾ ਹੈ, ਉਹ ਇੱਕ ਮਸ਼ਹੂਰ ਸੁਪਰਮਾਡਲ ਹੈ। ਅਰਜੁਨ ਸਿਆਸਤਦਾਨ ਫਤਿਹ ਜੰਗ ਸਿੰਘ ਬਾਜਵਾ ਦਾ ਪੁੱਤਰ ਹੈ, ਜੋ ਵਰਤਮਾਨ 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਪ ਪ੍ਰਧਾਨ ਹਨ। ਇਸ ਤੋਂ ਪਹਿਲਾਂ ਉਹ ਕਾਂਗਰਸ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਅਰਜੁਨ ਇੱਕ ਐੱਮ. ਐੱਮ. ਏ. ਫਾਈਟਰ ਵੀ ਹੈ ਅਤੇ ਉਸ ਨੇ ਬਾਲੀਵੁੱਡ 'ਚ ਕੰਮ ਕੀਤਾ ਹੈ, ਉਸ ਨੇ 'ਸਿੰਘ ਇਜ਼ ਬਲਿੰਗ' ਵਰਗੀਆਂ ਫ਼ਿਲਮਾਂ 'ਚ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਅਰਜੁਨ ਨੇ 2019 'ਚ ਪੰਜਾਬ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਸਭ ਤੋਂ ਨੌਜਵਾਨ ਮੈਂਬਰ ਵਜੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕੀਤੀ ਸੀ। 

ਡਿਜ਼ਾਈਨਰਾਂ ਲਈ ਕਰ ਚੁੱਕੈ ਰੈਂਪ ਵਾਕ
ਇੰਨਾ ਹੀ ਨਹੀਂ ਅਰਜੁਨ ਨੇ ਰੋਹਿਤ ਅਤੇ ਵਰੁਣ ਬਲ ਵਰਗੇ ਟਾਪ ਡਿਜ਼ਾਈਨਰਾਂ ਲਈ ਰੈਂਪ ਵਾਕ ਵੀ ਕੀਤਾ ਹੈ। ਇਸ ਤੋਂ ਇਲਾਵਾ ਉਹ ਆਸਕਰ ਲਈ ਨਾਮਜ਼ਦ ਨਿਰਦੇਸ਼ਕ ਗਿਰੀਸ਼ ਮਲਿਕ ਦੀ ਫ਼ਿਲਮ 'ਬੈਂਡ ਆਫ ਮਹਾਰਾਜਾ' 'ਚ ਵੀ ਨਜ਼ਰ ਆਏ ਸੀ। ਉਸ ਨੇ 2013 ਦੀ ਫ਼ਿਲਮ 'ਸਲਿੰਗ' ਲਈ ਵੀ ਪ੍ਰਭੂਦੇਵਾ ਨੂੰ ਅਸਿਸਟ ਕੀਤਾ ਸੀ। ਅਰਜੁਨ ਨੇ ਲਾਰੈਂਸ ਸਕੂਲ ਸਨਾਵਰ ਤੋਂ ਰਾਜਨੀਤੀ ਅਤੇ ਖੇਤੀਬਾੜੀ 'ਚ ਡਿਗਰੀ ਕੀਤੀ ਹੈ। ਉਹ ਇੱਕ ਹੁਨਰਮੰਦ ਜਿਮਨਾਸਟ ਅਤੇ MMA ਲੜਾਕੂ ਵੀ ਹੈ। ਅਰਜੁਨ ਨੂੰ ਪੰਜਾਬ ਪੁਲਸ 'ਚ ਇੰਸਪੈਕਟਰ (ਗਰੁੱਪ ਬੀ) ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ, ਪਰ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਸ਼ੱਕੀ ਹਾਲਾਤ 'ਚ ਮੌਤ

ਸਾਰਾ  ਦਾ ਵਰਕ ਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਜਲਦੀ ਹੀ ਅਨੁਰਾਗ ਬਾਸੂ ਦੀ ਫ਼ਿਲਮ 'ਮੈਟਰੋ ਇਨ ਡੀਨੋ' ਵਿਚ ਆਦਿਤਿਆ ਰਾਏ ਕਪੂਰ ਨਾਲ ਨਜ਼ਰ ਆਵੇਗੀ। ਇਸ ਫ਼ਿਲਮ 'ਚ ਅਨੁਪਮ ਖੇਰ, ਪੰਕਜ ਤ੍ਰਿਪਾਠੀ, ਨੀਨਾ ਗੁਪਤਾ ਅਤੇ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਉਣਗੇ। ਇਹ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News