ਸਪਨਾ ਚੌਧਰੀ ਨੇ ਪਤੀ ਵੀਰ ਸਾਹੂ ਦੇ ਗਾਣੇ ''ਤੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

04/05/2022 3:23:35 PM

ਮੁੰਬਈ- ਹਰਿਆਣਵੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਡਾਂਸਰ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸਪਨਾ ਨੇ ਇਕ ਡਾਂਸ ਵਾਲੀ ਵੀਡੀਓ ਸਾਂਝੀ ਕੀਤੀ ਹੈ ਜੋ ਖੂਬ ਚਰਚਾ 'ਚ ਹੈ।

PunjabKesari
ਵੀਡੀਓ 'ਚ ਸਪਨਾ ਰੈੱਡ ਸੂਟ 'ਚ ਨਜ਼ਰ ਆ ਹੀ ਹੈ। ਇਸ ਦੇ ਨਾਲ ਗਾਇਕਾ ਨੇ ਪੰਜਾਬੀ ਜੁੱਤੀ ਪਾਈ ਹੋਈ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਸਪਨਾ ਬਹੁਤ ਖੂਬਸੂਰਤ ਲੱਗ ਰਹੀ ਹੈ। ਸਪਨਾ ਆਪਣੇ ਪਤੀ ਵੀਰ ਸਾਹੂ ਦੇ ਗਾਣੇ 'ਹਾਰਟਥਰੋਬ' 'ਤੇ ਜ਼ਬਰਦਸਤ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਿਆਰ ਦੇ ਰਹੇ ਹਨ।


ਦੱਸ ਦੇਈਏ ਕਿ ਕੁਝ ਸਮੇਂ ਪਹਿਲੇ ਲਾਈਵ ਸ਼ੋਅ ਦੇ ਦੌਰਾਨ ਸਪਨਾ ਚੌਧਰੀ ਦੀ ਤਬੀਅਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਸੀ। ਗਾਇਕਾ ਨੇ ਥੋੜ੍ਹੇ ਸਮੇਂ ਲਈ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ। ਹੁਣ ਗਾਇਕਾ ਬਿਲਕੁੱਲ ਠੀਕ ਹੈ ਅਤੇ ਇੰਟਰਨੈੱਟ 'ਤੇ ਵੀ ਪਹਿਲੇ ਦੀ ਤਰ੍ਹਾਂ ਐਕਟਿਵ ਹੋ ਗਈ ਹੈ। ਹੁਣ ਸਪਨਾ ਫਿਰ ਤੋਂ ਲਗਾਤਾਰ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ।

PunjabKesari


Aarti dhillon

Content Editor

Related News