ਸਪਨਾ ਚੌਧਰੀ ਨੇ ਪੁੱਤਰ ਦੀ ਸਾਂਝੀ ਪਹਿਲੀ ਤਸਵੀਰ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

Thursday, Oct 15, 2020 - 09:38 AM (IST)

ਸਪਨਾ ਚੌਧਰੀ ਨੇ ਪੁੱਤਰ ਦੀ ਸਾਂਝੀ ਪਹਿਲੀ ਤਸਵੀਰ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਜਲੰਧਰ (ਬਿਊਰੋ) - ਸਪਨਾ ਚੌਧਰੀ ਦੇ ਘਰ ਕੁਝ ਦਿਨ ਪਹਿਲਾਂ ਬੇਟੇ ਨੇ ਜਨਮ ਲਿਆ ਹੈ। ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਸਪਨਾ ਚੌਧਰੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਸਪਨਾ ਆਪਣੇ ਬੇਟੇ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਖ਼ੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਪਨਾ ਚੌਧਰੀ ਨੇ ਲਿਖਿਆ ਕਿ 'ਮਿੱਤਰੋ ਸਾਡੇ ਘਰ 'ਚ ਨਵਾਂ ਮਹਿਮਾਨ ਆਇਆ ਹੈ, ਮੈਂ ਮਾਂ ਬਣ ਗਈ ਹਾਂ। ਤੁਹਾਡੇ ਸਭ ਦੇ ਆਸ਼ੀਰਵਾਦ ਦੀ ਲੋੜ ਹੈ।' ਦਰਅਸਲ ਉਨ੍ਹਾਂ ਦਾ ਵਿਆਹ ਵੀਰ ਸਾਹੂ ਨਾਲ ਜਨਵਰੀ 'ਚ ਕੋਰਟ 'ਚ ਹੋਇਆ ਸੀ। ਇਸ ਵਿਆਹ ਨੂੰ ਇਸ ਲਈ ਗੁਪਤ ਰੱਖਿਆ ਗਿਆ ਸੀ ਕਿਉਂਕਿ ਵੀਰ ਸਾਹੂ ਦੇ ਘਰ ਕਿਸੇ ਦਾ ਦਿਹਾਂਤ ਹੋ ਗਿਆ ਸੀ । ਇਸ ਖ਼ਬਰ ਦੀ ਪੁਸ਼ਟੀ ਸਪਨਾ ਚੌਧਰੀ ਦੀ ਮਾਂ ਨੇ ਕੀਤੀ ਸੀ।

ਦੱਸ ਦੇਈਏ ਕਿ ਸਪਨਾ ਚੌਧਰੀ ਨੇ ਕਈ ਧਮਾਕੇਦਾਰ ਹਰਿਆਣਵੀ ਗੀਤ ਦਿੱਤੇ ਹਨ। ਸਪਨਾ ਚੌਧਰੀ ਦੇ ਵਿਆਹ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਸੀ ਪਰ ਕੋਰੋਨਾ ਵਾਇਰਸ ਦੀ ਲਾਗ ਕਾਰਨ ਉਹ ਵਿਆਹ ਨਹੀਂ ਕਰਵਾ ਸਕੀ। ਸਪਨਾ ਚੌਧਰੀ ਨੇ ਵੀਰ ਸਾਹੂ ਨੂੰ ਆਪਣੇ ਜੀਵਨਸਾਥੀ ਦੇ ਤੌਰ 'ਤੇ ਚੁਣਿਆ ਹੈ। ਵੀਰ ਸਾਹੂ ਮੂਲ ਰੂਪ ਤੋਂ ਹਾਂਸੀ ਨਾਲ ਸਬੰਧ ਰੱਖਦੇ ਹਨ। ਵੀਰ ਸਾਹੂ ਇੱਕ ਗਾਇਕ, ਕੰਪੋਜ਼ਰ, ਲੇਖਕ ਤੇ ਹਰਿਆਣੀ ਅਦਾਕਾਰ ਹੈ। ਹਰਿਆਣਵੀ ਇੰਡਸਟਰੀ ਦਾ ਉਹ ਪ੍ਰਸਿੱਧ ਚਿਹਰਾ ਹੈ, ਜਿਸ ਨੂੰ ਬੱਬੂ ਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲੰਬੇ ਸਮੇਂ ਤੋਂ ਸਪਨਾ ਚੌਧਰੀ ਤੇ ਵੀਰ ਸਾਹੂ ਨੂੰ ਲੈ ਕੇ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਦੋਵਾਂ ਨੇ ਮੰਗਣੀ ਕਰ ਲਈ ਹੈ ਪਰ ਇਨ੍ਹਾਂ ਦੋਵਾਂ ਵਲੋਂ ਇਸ ਗੱਲ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਹੁਣ ਸਪਨਾ ਚੌਧਰੀ ਦੇ ਮਾਂ ਬਣਨ ਦੀ ਖ਼ਬਰ ਤੋਂ ਬਾਅਦ ਦੋਵਾਂ ਦੇ ਰਿਸ਼ਤੇ 'ਤੇ ਮੋਹਰ ਲੱਗ ਗਈ ਹੈ।
PunjabKesari
ਦੱਸਣਯੋਗ ਹੈ ਕਿ ਸਪਨਾ ਚੌਧਰੀ ਵਾਂਗ ਵੀਰ ਸਾਹੂ ਦੇ ਪਰਫਾਰਮੈਂਸ ਲਈ ਲੱਖਾਂ ਲੋਕਾਂ ਦੀ ਭੀੜ ਲੱਗਦੀ ਹੈ। ਵੀਰ ਸਾਹੂ ਵੀ ਸਪਨਾ ਵਾਂਗ ਹੀ ਹਰਿਆਣਾ ਤੇ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਸਾਲ ਤੋਂ ਮਨੋਰੰਜਨ ਕਰ ਰਿਹਾ ਹੈ। ਸਪਨਾ ਤੇ ਵੀਰ ਸਾਹੂ ਨੂੰ ਕਈ ਵਾਰ ਇਕੱਠੇ ਸਟੇਜ ਸ਼ੋਅ ਕਰਦੇ ਵੀ ਦੇਖਿਆ ਜਾ ਚੁੱਕਾ ਹੈ। ਵੀਰ ਸਾਹੂ ਨੂੰ ਹਮੇਸ਼ਾ ਤੋਂ ਹੀ ਗਾਉਣ ਦਾ ਸ਼ੌਕ ਰਿਹਾ ਹੈ। ਇਸ ਕਰਕੇ ਉਸ ਨੇ ਆਪਣੀ ਐੱਮ. ਬੀ. ਬੀ. ਐੱਸ. ਦੀ ਪੜਾਈ ਤੱਕ ਨੂੰ ਵਿਚਕਾਰ 'ਚ ਹੀ ਛੱਡ ਦਿੱਤੀ ਤੇ ਗਾਇਕੀ ਨੂੰ ਆਪਣੇ ਕਰੀਅਰ ਦੇ ਤੌਰ 'ਤੇ ਚੁਣਿਆ। ਵੀਰ ਸਾਹੂ ਲਈ ਇਹ ਮੁਕਾਮ ਹਾਸਲ ਕਰਨਾ ਸੌਖਾ ਨਹੀਂ ਸੀ। ਉਸ ਨੇ ਇਥੇ ਤੱਕ ਪਹੁੰਚਣ ਲਈ ਕਾਫ਼ੀ ਮਿਹਨਤ ਕੀਤੀ।


author

sunita

Content Editor

Related News