ਸਪਨਾ ਚੌਧਰੀ ’ਤੇ ਚੜ੍ਹਿਆ ‘ਪੁਸ਼ਪਾ’ ਦਾ ਜਾਦੂ, ਵੀਡੀਓ ਹੋਈ ਵਾਇਰਲ

01/22/2022 5:32:22 PM

ਮੁੰਬਈ (ਬਿਊਰੋ)- ਇਸ ਸਾਲ ਦੀ ਸਭ ਤੋਂ ਵੱਡੀ ਮਨੋਰੰਜਨ ਫ਼ਿਲਮ ‘ਪੁਸ਼ਪਾ’ ਨੇ ਧਮਾਲ ਮਚਾ ਦਿੱਤਾ ਹੈ। ਜੋ ਅੱਲੂ ਅਰਜੁਨ ਦੀ ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਫਲਾਵਰ ਸਮਝ ਰਹੇ ਸਨ, ਉਨ੍ਹਾਂ ਦੀ ਉਲਝਣ ਰਿਲੀਜ਼ ਤੋਂ ਬਾਅਦ ਸਾਫ਼ ਹੋ ਗਈ, ਜਦੋਂ ‘ਪੁਸ਼ਪਾ’ ਨੇ ਬਾਕਸ ਆਫਿਸ ’ਤੇ ਅੱਗ ਲਗਾ ਦਿੱਤੀ। ‘ਪੁਸ਼ਪਾ’ ਦਾ ਜਾਦੂ ਸਿਰਫ ਪ੍ਰਸ਼ੰਸਕਾਂ ’ਤੇ ਹੀ ਨਹੀਂ, ਸਗੋਂ ਸਿਤਾਰਿਆਂ ’ਤੇ ਵੀ ਕੰਮ ਕੀਤਾ। ਫ਼ਿਲਮ ਦੇ ਗੀਤ ਹੋਣ, ਐਕਸ਼ਨ ਜਾਂ ਡਾਇਲਾਗ, ਸਭ ਹੀ ਟਰੈਂਡ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

‘ਪੁਸ਼ਪਾ’ ਦਾ ਕ੍ਰੇਜ਼ ਹਰਿਆਣਾ ਦੀ ਸਟਾਰ ਡਾਂਸਰ ਸਪਨਾ ਚੌਧਰੀ ’ਤੇ ਵੀ ਹੈ। ਸਪਨਾ ਚੌਧਰੀ ਨੇ ‘ਪੁਸ਼ਪਾ’ ਦੇ ਮਸ਼ਹੂਰ ਡਾਇਲਾਗ ’ਤੇ ਰੀਲ ਬਣਾਈ ਹੈ। ਵੀਡੀਓ ਦੇਖ ਕੇ ਸਪਨਾ ਚੌਧਰੀ ਦਾ ਸਵੈਗ ਬਣ ਗਿਆ ਹੈ। ਸਪਨਾ ਚੌਧਰੀ ਨੇ ਜ਼ਬਰਦਸਤ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਐਕਸਪ੍ਰੈਸ਼ਨ ਹੈਰਾਨੀਜਨਕ ਹਨ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸਪਨਾ ਚੌਧਰੀ ਨੇ ਲਿਖਿਆ, ‘‘ਪੁਸ਼ਪਾ’ ਨੇ ਅੱਗ ਲਗਾ ਦਿੱਤੀ।’ ਸਪਨਾ ਦਾ ‘ਪੁਸ਼ਪਾ’ ਅੰਦਾਜ਼ ਪ੍ਰਸ਼ੰਸਕਾਂ ਦਾ ਦਿਲ ਲੁੱਟ ਰਿਹਾ ਹੈ। ਲੋਕ ਉਸ ਦੀ ਅਦਾਕਾਰੀ ਦੀ ਤਾਰੀਫ਼ ਕਰ ਰਹੇ ਹਨ।

ਇਕ ਯੂਜ਼ਰ ਨੇ ਮਜ਼ਾਕੀਆ ਟਿੱਪਣੀ ਕੀਤੀ, ‘ਬਹੁਤ ਵਧੀਆ ਭੈਣ। ਸਹੁਰਿਆਂ ਅੱਗੇ ਝੁਕਣਾ ਨਹੀਂ ਚਾਹੀਦਾ।’ ਇਕ ਹੋਰ ਵਿਅਕਤੀ ਨੇ ਲਿਖਿਆ, ‘ਮੈਨੂੰ ਇਹ ‘ਪੁਸ਼ਪਾ’ ਬਹੁਤ ਪਸੰਦ ਆਈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News