ਸਪਨਾ ਚੌਧਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ

Wednesday, Oct 07, 2020 - 09:11 AM (IST)

ਸਪਨਾ ਚੌਧਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ

ਮੁੰਬਈ (ਬਿਊਰੋ) : ਹਰਿਆਣਵੀ ਪ੍ਰਸਿੱਧ ਡਾਂਸਰ ਸਪਨਾ ਚੌਧਰੀ ਦੇ ਚਾਹੁੰਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਪਨਾ ਚੌਧਰੀ ਦੇ ਘਰ ਬੇਟੇ ਨੇ ਜਨਮ ਲਿਆ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ। ਸਪਨਾ ਚੌਧਰੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਹਰ ਪਾਸਿਓਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਹਾਲਾਂਕਿ ਇਹ ਖ਼ਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਵੱਡਾ ਝਟਕਾ ਹੈ। ਸਪਨਾ ਚੌਧਰੀ ਦੇ ਮਾਂ ਬਣਨ ਦੀ ਖ਼ਬਰ ਦੀ ਪੁਸ਼ਟੀ ਖ਼ੁਦ ਉਨ੍ਹਾਂ ਦੀ ਮਾਂ ਨੀਲਮ ਚੌਧਰੀ ਨੇ ਕੀਤੀ ਹੈ।

ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਅਫ਼ਵਾਹਾਂ ਸਨ ਕਿ ਡਾਂਸਰ ਸਪਨਾ ਚੌਧਰੀ ਨੇ ਆਪਣੇ ਪ੍ਰੇਮੀ ਵੀਰ ਸਾਹੂ ਨਾਲ ਮੰਗਣੀ ਕਰਵਾਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਸਪਨਾ ਚਾਰ ਸਾਲ ਤੋਂ ਹਰਿਆਣਵੀ ਗਾਇਕ ਵੀਰ ਸਾਹੂ ਨੂੰ ਡੇਟ ਕਰ ਰਹੀ ਹੈ। ਵੀਰ ਹਰਿਆਣਵੀ ਦੇ ਇਕ ਪ੍ਰਸਿੱਧ ਕਲਾਕਾਰ ਹੈ, ਜੋ ਕਈ ਹਰਿਆਣਵੀ ਅਤੇ ਪੰਜਾਬੀ ਗੀਤਾਂ ਵਿਚ ਨਜ਼ਰ ਆ ਚੁੱਕੇ ਹਨ। 

ਦੱਸਣਯੋਗ ਹੈ ਕਿ 4 ਅਕਤੂਬਰ ਨੂੰ ਸਪਨੀ ਚੌਧਰੀ ਨੇ ਨਿੱਜੀ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ ਹੈ। ਫ਼ਿਲਹਾਲ ਹੁਣ ਉਹ ਆਪਣੇ ਘਰ ਵਿਚ ਹੈ।


author

sunita

Content Editor

Related News