ਹਰ ਔਖੀ ਘੜੀ ’ਚ ਸੰਜੇ ਦੱਤ ਨਾਲ ਖੜ੍ਹੀ ਹੋਈ ਮਾਨਿਅਤਾ ਦੱਤ, ਇੰਝ ਸ਼ੁਰੂ ਹੋਈ ਪ੍ਰੇਮ ਕਹਾਣੀ

Thursday, Jan 14, 2021 - 03:01 PM (IST)

ਹਰ ਔਖੀ ਘੜੀ ’ਚ ਸੰਜੇ ਦੱਤ ਨਾਲ ਖੜ੍ਹੀ ਹੋਈ ਮਾਨਿਅਤਾ ਦੱਤ, ਇੰਝ ਸ਼ੁਰੂ ਹੋਈ ਪ੍ਰੇਮ ਕਹਾਣੀ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਨੇ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਨੂੰ ਮਾਤ ਦਿੱਤੀ ਹੈ। ਸੰਜੇ ਦੱਤ ਦੀ ਜ਼ਿੰਦਗੀ ’ਚ ਪਤਨੀ ਮਾਨਿਅਤਾ ਦਾ ਵੱਡਾ ਯੋਗਦਾਨ ਹੈ, ਜੋ ਮੁਸ਼ਕਿਲ ਸਮੇਂ ’ਚ ਉਸ ਦੇ ਨਾਲ ਖੜ੍ਹੀ ਹੈ। ਭਾਵੇਂ ਸੰਜੇ ਜੇਲ੍ਹ ਗਏ ਹੋਣ ਜਾਂ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣ, ਦੋਵਾਂ ਹਲਾਤਾਂ ’ਚ ਇਕ ਚੀਜ਼ ਆਮ ਸੀ ਤੇ ਉਹ ਸੀ ਉਸ ਦੀ ਪਤਨੀ ਮਾਨਿਅਤਾ ਦਾ ਸਾਥ।

PunjabKesari

ਮਾਨਿਅਤਾ ਦੱਤ ਦਾ ਅਸਲ ਨਾਂ ਦਿਲਨਾਜ਼ ਸ਼ੇਖ ਹੈ ਤੇ ਉਹ 1979 ’ਚ ਮੁੰਬਈ ’ਚ ਹੀ ਪੈਦਾ ਹੋਇਆ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਮਾਨਿਅਤਾ ਦੀ ਪੂਰੀ ਪਰਵਰਿਸ਼ ਦੁਬਈ ’ਚ ਹੋਈ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮਾਨਿਅਤਾ ਬਾਲੀਵੁੱਡ ’ਚ ਇਕ ਵੱਡੀ ਅਦਾਕਾਰਾ ਬਣਨਾ ਚਾਹੁੰਦੀ ਸੀ। ਇਸ ਦੇ ਲਈ ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ।

PunjabKesari

ਇਸ ਤੋਂ ਬਾਅਦ ਮਾਨਿਅਤਾ ਨੇ ਬੀ-ਗਰੇਡ ਫ਼ਿਲਮਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਸ ਨੇ ਫ਼ਿਲਮ ‘ਗੰਗਾਜਲ’ ’ਚ ਇਕ ਆਈਟਮ ਨੰਬਰ ਵੀ ਕੀਤਾ। ਸੰਜੇ ਨਾਲ ਮਾਨਿਅਤਾ ਨਾਲ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਮਾਨਿਅਤਾ ਦਾ ਵਿਆਹ ਮੇਰਾਜ ਉਰਹਿਮਾਨ ਨਾਲ ਹੋਇਆ ਸੀ। ਹਾਲਾਂਕਿ, ਜਲਦ ਹੀ ਦੋਵਾਂ ਦਾ ਤਲਾਕ ਹੋ ਗਿਆ।

PunjabKesari

ਉਧਰ ਮਾਨਿਅਤਾ ਇਕ ਸਾਂਝੇ ਦੋਸਤ ਰਾਹੀਂ ਸੰਜੇ ਦੱਤ ਨੂੰ ਮਿਲੀ। ਇਹ ਕਿਹਾ ਜਾਂਦਾ ਹੈ ਕਿ ਦੋਵੇਂ ਹੌਲੀ-ਹੌਲੀ ਇਕ-ਦੂਜੇ ਨੂੰ ਮਿਲਣ ਲੱਗੇ ਤੇ ਇਹ ਮੁਲਾਕਾਤ ਪਿਆਰ ’ਚ ਬਦਲ ਗਈ, ਜਿਸ ਤੋਂ ਬਾਅਦ ਸਾਲ 2008 ’ਚ ਮਾਨਿਅਤਾ ਤੇ ਸੰਜੇ ਦੱਤ ਦਾ ਵਿਆਹ ਗੋਆ ’ਚ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News