ਜਨਮਦਿਨ ਮੌਕੇ SANJAY DUTT ਨੇ ਖੁਦ ਨੂੰ ਗਿਫ਼ਟ ਕੀਤੀ ਕਾਰ, ਦੇਖੋ ਵੀਡੀਓ

Tuesday, Jul 30, 2024 - 12:05 PM (IST)

ਜਨਮਦਿਨ ਮੌਕੇ SANJAY DUTT ਨੇ ਖੁਦ ਨੂੰ ਗਿਫ਼ਟ ਕੀਤੀ ਕਾਰ, ਦੇਖੋ ਵੀਡੀਓ

ਮੁੰਬਈ- ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਨੇ 29 ਜੁਲਾਈ ਨੂੰ ਆਪਣਾ 65ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੇ ਆਪ ਨੂੰ ਖਾਸ ਤੋਹਫਾ ਦਿੱਤਾ। ਆਪਣੇ 65ਵੇਂ ਜਨਮਦਿਨ 'ਤੇ, ਸੰਜੇ ਨੇ ਆਪਣੇ ਆਪ ਨੂੰ ਇੱਕ ਚਮਕਦਾਰ ਨਵੀਂ ਕਾਰ ਗਿਫਟ ਕੀਤੀ।  ਨਵੀਂ ਕਾਰ ਦੇ ਨਾਲ ਅਦਾਕਾਰ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੰਜੇ ਦੱਤ ਦੀ ਨਵੀਂ ਕਾਰ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਜੇ ਦੀ ਨਵੀਂ SUV ਬਲੈਕ ਕਲਰ ਦੀ ਹੈ ਅਤੇ ਬਹੁਤ ਹੀ ਲਗਜ਼ਰੀ ਹੈ। ਉਹ ਇਸ ਨੂੰ ਚਲਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਦੇਖ ਕੇ ਅਦਾਕਾਰ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਉਨ੍ਹਾਂ ਨੂੰ ਇਸ ਲਗਜ਼ਰੀ ਕਾਰ ਲਈ ਵਧਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਬਣੇ ਬੋਨ ਮੈਰੋ ਦਾਨ ਕਰਨ ਵਾਲੇ ਪਹਿਲੇ ਭਾਰਤੀ, ਇਸ ਤਰ੍ਹਾਂ ਬਚਾਈ ਛੋਟੀ ਬੱਚੀ ਦੀ ਜਾਨ

ਕੰਮ ਦੀ ਗੱਲ ਕਰੀਏ ਤਾਂ ਸੰਜੇ ਦੱਤ ਜਲਦੀ ਹੀ ਅਜੇ ਦੇਵਗਨ, ਮਰੁਣਾਲ ਠਾਕੁਰ ਅਤੇ ਕੁਬਰਾ ਸੈਤ ​​ਨਾਲ ਫਿਲਮ 'ਸਨ ਆਫ ਸਰਦਾਰ 2' 'ਚ ਨਜ਼ਰ ਆਉਣਗੇ।
 


author

Priyanka

Content Editor

Related News