ਕੀਮੋਥੈਰੇਪੀ ਨਾਲ ਨਹੀਂ ਸਗੋ ਇਸ ਤਕਨੀਕ ਨਾਲ ਸੰਜੇ ਦੱਤ ਦੇ ਕੈਂਸਰ ਦਾ ਹੋ ਰਿਹੈ ਇਲਾਜ, ਘੱਟਦੇ ਵਜ਼ਨ ਦਾ ਖੁੱਲ੍ਹਿਆ ਰਾਜ਼

Friday, Oct 09, 2020 - 06:56 PM (IST)

ਮੁੰਬਈ (ਵੈੱਬ ਡੈਸਕ) — ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸੰਜੇ ਦੱਤ ਦੀ ਇਕ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਉਹ ਕਾਫ਼ੀ ਕਮਜ਼ੋਰ ਨਜ਼ਰ ਆ ਰਹੇ ਸਨ। ਇਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੀਮੋਥੈਰੇਪੀ ਕਾਰਨ ਸੰਜੇ ਦੱਤ ਦਾ ਭਾਰ ਘੱਟ ਹੋ ਗਿਆ ਹੈ। ਹਾਲਾਂਕਿ ਸੱਚਾਈ ਕੁਝ ਹੋਰ ਹੀ ਹੈ। ਇਕ ਨਿੱਜੀ ਚੈਨਲ ਮੁਤਾਬਕ, ਨਾਂ ਤਾਂ ਸੰਜੇ ਦੱਤ ਦਾ ਭਾਰ 20 ਕਿਲੋ ਘੱਟ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਦੀ ਕੀਮੋਥੈਰੇਪੀ ਹੋ ਰਹੀ ਹੈ।
ਸੰਜੇ ਦੱਤ ਦੇ ਕਰੀਬੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਾਰ ਸਿਰਫ਼ 5 ਕਿਲੋ ਹੀ ਘਟਿਆ ਹੈ ਅਤੇ ਉਹ ਕੀਮੋ ਦੀ ਬਜਾਏ ਇਮਿਊਨੋਥੈਰੇਪੀ ਕਰਵਾ ਰਹੇ ਹਨ।  ਕਰੀਬੀਆਂ ਦੀ ਮੰਨੀਏ ਤਾਂ ਅਦਾਕਾਰ ਦੀ ਬੀਮਾਰੀ ਉਨੀ ਗੰਭੀਰ ਨਹੀਂ ਹੈ, ਜਿੰਨੀ ਕੀ ਮੀਡੀਆ 'ਚ ਦੱਸੀ ਜਾ ਰਹੀ ਹੈ।
PunjabKesari
ਰੋਜ਼ਾਨਾ ਦੋ ਤੋਂ ਤਿੰਨ ਘੰਟੇ ਜਿਮ 'ਚ ਬਿਤਾ ਰਹੇ ਨੇ ਸੰਜੇ ਦੱਤ
ਸੰਜੇ ਦੱਤ ਦੇ ਕਰੀਬੀਆਂ ਨੇ ਦੱਸਿਆ ਹੈ ਕਿ ਸਿਰਫ਼ ਤਸਵੀਰਾਂ ਦੇ ਆਧਾਰ 'ਤੇ ਉਨ੍ਹਾਂ ਦੇ ਭਾਰ 'ਚ 20 ਕਿਲੋ ਦੀ ਗਿਰਾਵਟ ਆਉਣ ਦਾ ਦਾਅਵਾ ਇਤਰਾਜਯੋਗ ਹੈ। ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ, 'ਤਸਵੀਰਾਂ ਤੋਂ ਕਮਜ਼ੋਰੀ ਦੀ ਅੰਦਾਜ਼ਾ ਕਿਵੇਂ ਲਾਇਆ ਜਾ ਸਕਦਾ ਹੈ। ਇਹ ਸੰਜੇ ਦੱਤ ਵਰਗੇ ਫਾਈਟਰ ਦਾ ਅਪਮਾਨ ਹੈ। ਅਸਲੀਅਤ ਇਹ ਹੈ ਕਿ ਉਹ ਰੋਜ਼ਾਨਾ 2-3 ਘੰਟੇ ਜਿਮ 'ਚ ਬਿਤਾ ਰਹੇ ਹਨ। ਅਪਕਮਿੰਗ ਫ਼ਿਲਮਾਂ ਲਈ ਉਨ੍ਹਾਂ ਨੂੰ ਸਲਿਮ ਦਿਸਣਾ ਹੈ, ਜਿਸ ਕਰਕੇ ਉਹ 2-3 ਘੰਟੇ ਜਿਮ 'ਚ ਬਿਤਾ ਰਹੇ ਹਨ।

PunjabKesari
ਵਧੀ ਦਾੜ੍ਹੀ ਕਾਰਨ ਚਿਹਰਾ ਭਰਿਆ ਲੱਗਦਾ ਸੀ
ਸੰਜੇ ਦੱਤ ਨੇ ਪਿਛਲੇ ਕਾਫ਼ੀ ਸਮੇਂ ਤੋਂ ਸ਼ੇਵ ਨਹੀਂ ਕੀਤੀ ਸੀ। ਅਜਿਹੇ 'ਚ ਉਨ੍ਹਾਂ ਦਾ ਚਿਹਰਾ ਦਾੜ੍ਹੀ ਕਾਰਨ ਭਰਿਆ ਹੋਇਆ ਲੱਗ ਰਿਹਾ ਸੀ ਪਰ ਜਦੋਂ ਉਨ੍ਹਾਂ ਨੇ ਕਲੀਨ ਸ਼ੇਵ ਕੀਤਾ ਤਾਂ ਉਹ ਲੋਕਾਂ ਨੂੰ ਕਮਜ਼ੋਰ ਨਜ਼ਰ ਆਉਣ ਲੱਗੇ। ਹਾਲ ਹੀ 'ਚ ਸੰਜੇ ਦੱਤ ਦੁਬਈ ਗਏ ਸਨ। ਦੁਬਈ ਜਾਣ ਤੋਂ ਪਹਿਲਾਂ ਸੰਜੇ ਦੱਤ ਨੇ ਸ਼ੇਵ ਕਰਵਾਈ ਸੀ। ਇਸ ਦੌਰਾਨ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਬੀਮਾਰੂ ਦੱਸ ਦਿੱਤਾ। ਅਸਲ 'ਚ ਸੰਜੇ ਦੱਤ ਫਿੱਟ ਐਂਟ ਫਾਈਨ ਹਨ ਅਤੇ ਰੋਜ਼ਾਨਾ ਨਵੇਂ ਡਾਇਰੈਕਟਰਾਂ ਤੇ ਲੇਖਕਾਂ ਨਾਲ ਮਿਲ ਰਹੇ ਹਨ।
PunjabKesari
ਕੀਮੋ ਦੀ ਬਜਾਏ ਇਮਿਊਨੋਥੈਰੇਪੀ ਲੈ ਰਹੇ ਨੇ ਸੰਜੇ ਦੱਤ
ਸੰਜੇ ਦੱਤ ਦੇ ਕਰੀਬੀਆਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਨਵੀਂ ਡੈਵਲਪਮੈਂਟ ਦੱਸੀ ਹੈ। ਉਨ੍ਹਾਂ ਮੁਤਾਬਕ, ਸੰਜੇ ਦੱਤ ਦੀ ਬਜਾਏ ਇਮਿਊਨੋਥੈਰੇਪੀ ਲੈ ਰਹੇ ਹਨ। ਇਹ ਇਕ ਨਵੀਂ ਤਕਨੀਕ ਹੈ, ਜਿਸ 'ਚ ਸਰੀਰ ਦੀਆਂ ਕੋਸ਼ਿਕਾਵਾਂ (ਸੈੱਲ), ਕੈਂਸਰ ਦੇ ਘਾਤਕ ਸੈੱਲਾਂ ਨਾਲ ਲੜਨ 'ਚ ਮਦਦ ਕਰਦੀ ਹੈ।
PunjabKesari
ਕਿਮਿਊਨੋਥੈਰੇਪੀ ਨਾਲ ਸਿਹਤਮੰਦ ਕੋਸ਼ਿਕਾਵਾਂ ਨੂੰ ਨੁਕਸਾਨ ਨਹੀਂ ਹੁੰਦਾ
ਇਮਿਊਨੋਥੈਰੇਪੀ ਲੈਣ ਨਾਲ ਬੀਮਾਰੀ ਨਾਲ ਲੜਨ ਦੀ ਤਾਕਤ ਇੰਨੀ ਮਜ਼ਬੂਤ ਹੋ ਜਾਂਦੀ ਹੈ ਕਿ ਕੈਂਸਰ ਤੱਕ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਰਿਪੋਰਟ 'ਚ ਬਹੁਤ ਸਾਰੇ ਲੋਕਾਂ ਨੂੰ ਇਮਿਊਨੋਥੈਰੇਪੀ ਨਾਲ ਫਾਇਦਾ ਹੋਇਆ ਹੈ। ਇਸ ਤਕਨੀਕ 'ਚ ਹਰ ਇਨਸਾਨ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਇਮਿਊਨ ਬੂਸਟਰ ਥੈਰੇਪੀ ਦਿੱਤੀ ਜਾਂਦੀ ਹੈ।


sunita

Content Editor

Related News